ਜੇਐੱਨਐੱਨ, ਨਵੀਂ ਦਿੱਲੀ : ਪਬਲਿਕ ਸੈਕਟਰ ਦੇ ਲਾਈ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲਆਈਸੀ) ਨੇ ਕਲੇਮ ਸੈਟਲਮੈਂਟ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਕਿਰਿਆਵਾਂ ’ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਐੱਲਆਈਸੀ ਨੇ ਕਿਹਾ ਕਿ ਗਾਹਕਾਂ ਦੀ ਸੇਫਟੀ ਨੂੰ ਧਿਆਨ ’ਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਇੰਸ਼ੋਰੈਂਸ ਕੰਪਨੀ ਨੇ ਕਿਹਾ ਕਿ ਵਰਤਮਾਨ ਹਾਲਾਤਾਂ ’ਚ ਹਸਪਤਾਲ ’ਚ ਕਿਸੇ ਦੀ ਵੀ ਮੌਤ ਹੋਣ ’ਤੇ ਡੈੱਥ ਕਲੇਮ ਲਈ ਮਿਊਂਸਪਲ ਵੱਲੋਂ ਜਾਰੀ ਮੌਤ ਦੇ ਪ੍ਰਮਾਣ ਪੱਤਰ ਦੀ ਥਾਂ ’ਤੇ ਐੱਲਆਈਸੀ ਨੇ ਕੁਝ ਹੋਰ ਦਸਤਾਵੇਜ਼ਾਂ ਨੂੰ ਵਿਕਲਪ ਸਬੂਤ ਦੇ ਰੂਪ ’ਚ ਇਸਤੇਮਾਲ ਕਰਨ ਇਜਾਜ਼ਤ ਦਿੱਤੀ ਹੈ। ਹਾਲਾਂਕਿ ਹੋਰ ਮਾਮਲਿਆਂ ’ਚ ਪਹਿਲਾਂ ਦੀ ਤਰ੍ਹਾਂ ਮਿਊਂਸੀਪਲ ਡੈੱਥ ਸਰਟੀਫਿਕੇਟ ਦੀ ਲੋੜ ਹੋਵੇਗੀ।

ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੀ ਫੈਸਲਾ

ਕੈਪੀਟਲ ਵਾਪਸ ਪ੍ਰਾਪਤ ਕਰਨ ਦੇ ਵਿਕਲਪ ਵਾਲੇ ਐਨਿਊਟੀਜ਼ ’ਚ 31.10.21 ਤਕ ਡਿਊ ਐਨਿਊਟੀਜ਼ ਲਈ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ’ਚ ਛੋਟ ਦਿੱਤੀ ਗਈ ਹੈ। ਹੋਰ ਮਾਮਲਿਆਂ ’ਚ ਇੰਸ਼ੋਰੈਂਸ ਕੰਪਨੀ ਇਮੇਲ ਜ਼ਰੀਏ ਜਮ੍ਹਾਂ ਕੀਤੇ ਗਏ ਜੀਵਨ ਪ੍ਰਮਾਣ ਪੱਤਰ ਨੂੰ ਸਵੀਕਾਰ ਕਰੇਗਾ।

ਐੱਲਆਈਸੀ ਨੇ ਪਾਲਿਸੀ ਹੋਲਡਰਾਂ ਨੂੰ ਮੈਚਿਓਰਿਟੀ/ਸਰਵਾਈਵਲ ਬੈਨੀਫਿਟ ਕਲੇਮ ਸੈਟਲਮੈਂਟ ਲਈ ਕਿਸੇ ਵੀ ਨਜ਼ਦੀਕੀ ਦਫ਼ਤਰ ’ਚ ਡਾਕੂਮੈਂਟ ਜਮ੍ਹਾਂ ਕਰਵਾਉਣ ਦੀ ਛੋਟ ਦਿੱਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਪਾਲਿਸੀ ਹੋਲਡਰਾਂ ਨੂੰ ਕਲੇਮ ਸੈਟਲਮੈਂਟ ਲਈ ਸਰਵਿਸ ਬਰਾਂਚ ’ਚ ਡਾਕੂਮੈਂਟਸ ਜਮ੍ਹਾਂ ਕਰਵਾਉਣ ਹੋ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।

ਐੱਲਆਈਸੀ ਨੇ ਕਲੇਮ ਦੇ ਜਲਦ ਨਿਪਟਣ ਲਈ ਆਪਣੇ ਕਸਟਮਰ ਪੋਰਟਲ ਜ਼ਰੀਏ ਗਾਹਕਾਂ ਨੂੰ ਆਨਲਾਈਨ ਐੱਨਈਐੱਫਟੀ ਰਿਕਾਰਡ ਕ੍ਰਿਏਟ ਕਰਨ ਤੇ ਜਮ੍ਹਾਂ ਕਰਨ ਦੀ ਸਹੂਲਤ ਦਿੱਤੀ ਹੈ।


10 ਮਈ ਤੋਂ ਐੱਲਆਈਸੀ ’ਚ ਹੋਵੇਗਾ ਸਿਰਫ ਪੰਜ ਦਿਨ ਕੰਮ

ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਕਿਹਾ ਕਿ 10 ਮਈ ਤੋਂ ਐੱਲਆਈਸੀ ਦੇ ਦਫ਼ਤਰਾਂ ’ਚ ਸੋਮਵਾਰ ਤੋਂ ਸ਼ੁੱਕਰਵਾਰ ਤਕ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਕੰਮਕਾਜ ਹੋਵੇਗਾ। ਸਰਕਾਰ ਵੱਲੋਂ 15 ਅਪ੍ਰੈਲ 2021 ਨੂੰ ਜਾਰੀ ਸੂਚਨਾ ਦੇ ਅਲੋਕ ’ਚ ਐੱਲਆਈਸੀ ਦੇ ਕੰਮਕਾਜੀ ਹਫ਼ਤੇ ’ਚ ਇਹ ਬਦਲਾਅ ਕੀਤਾ ਗਿਆ ਹੈ।

Posted By: Sunil Thapa