E Shram Card Update : ਹਾਲ ਹੀ 'ਚ ਈ-ਸ਼੍ਰਮ ਕਾਰਡ 'ਚ ਬੀਮੇ ਦੇ ਜਿਹੜੇ 2 ਲੱਖ ਰੁਪਏ ਮਿਲਦੇ ਹਨ, ਇਸ ਨਾਲ ਸੰਬੰਧਤ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਭਾਰਤ ਸਰਕਾਰ ਵੱਲੋਂ ਇਕ ਅਪਡੇਟ ਆਇਆ ਹੈ। ਅਪਡੇਟ 'ਚ ਦੱਸਿਆ ਗਿਆ ਹੈ ਕਿ ਈ-ਸ਼੍ਰਮ ਕਾਰਡ ਬਣਾਉਣ 'ਤੇ ਜਿਹੜਾ 2 ਲੱਖ ਰੁਪਏ ਦਾ ਬੀਮਾ ਮਿਲਦਾ ਹੈ, ਉਹ ਹਰ ਕਿਸੇ ਈ-ਸ਼੍ਰਮ ਕਾਰਡ ਧਾਰੀ ਨੂੰ ਨਹੀਂ ਦਿੱਤੇ ਜਾਣਗੇ। ਆਉਣ ਜਾਣਦੇ ਹਾਂ ਕਿਨ੍ਹਾਂ ਲੋਕਾਂ ਨੂੰ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇਗਾ ਤੇ ਕਿਹੜੇ ਲੋਕਾਂ ਨੂੰ ਬੀਮੇ ਦੇ 2 ਲੱਖ ਰੁਪਏ ਨਹੀਂ ਦਿੱਤਾ ਜਾਵੇਗਾ।

ਈ-ਸ਼੍ਰਮ ਕਾਰਡ ਬਣਾਉਣ 'ਤੇ ਮਿਲਦਾ ਹੈ 2 ਲੱਖ ਦਾ ਬੀਮਾ

ਇਹ ਕਾਰਡ ਬਣਾਉਣ 'ਤੇ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ ਤੇ ਨਾਲ ਹੀ ਇਸ ਨੂੰ ਬਣਾਉਣ 'ਤੇ ਤੁਹਾਨੂੰ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਦਿੱਤਾ ਜਾਂਦਾ ਹੈ। ਜੇਕਰ ਤੁਹਾਡੀ ਹਾਦਸੇ 'ਚ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ Nominee ਨੂੰ 2 ਲੱਖ ਰੁਪਏ ਦਿੱਤੇ ਜਾਣਗੇ, ਜਾਂ ਜੇਕਰ ਹਾਦਸਾ ਹੋਣ 'ਤੇ ਤੁਹਾਡੇ ਸਰੀਰ ਵਿਚ ਕੋਈ ਅਪਾਹਜਤਾ ਆਉਂਦੀ ਹੈ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਇਕ ਲੱਖ ਰੁਪਏ ਦਿੱਤੇ ਜਾਣਗੇ।

2 ਲੱਖ ਦੇ ਬੀਮੇ ਬਦਲੇ ਕੱਟਦੇ ਹਨ 12 ਰੁਪਏ

ਈ-ਸ਼੍ਰਮ ਕਾਰਡ ਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਦੋਵੇਂ ਇਕ-ਦੂਸਰੇ ਨਾਲ ਜੁੜੀਆਂ ਹਨ ਜਿਸ ਕਾਰਨ ਈ-ਸ਼੍ਰਮ ਕਾਰਡ ਬਣਾਉਣ 'ਤੇ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਲੈਣ ਲਈ 12 ਰੁਪਏ ਸਾਲਨਾ ਬੈਂਕ ਤੋਂ ਕੱਟੇ ਜਾਂਦੇ ਹਨ ਪਰ ਈ-ਸ਼੍ਰਮ ਕਾਰਡ ਬਣਾਉਣ 'ਤੇ ਪਹਿਲੇ ਸਾਲ ਦੀ ਪਹਿਲੀ ਕਿਸ਼ਤ ਦਾ ਭੁਗਤਾਨ ਕਿਰਤ ਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕੀਤਾ ਜਾਵੇਗਾ। ਬਾਕੀ ਇਕ ਸਾਲ ਬਾਅਦ ਤੁਹਾਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (MPSBY) ਦਾ ਲਾਭ ਲੈਣ ਲਈ 12 ਰੁਪਏ ਸਾਲਨਾ ਭੁਗਤਾਨ ਬੈਂਕ ਨੂੰ ਕਰਨਾ ਪਵੇਗਾ।

ਈ-ਸ਼੍ਰਮ ਕਾਰਡ 'ਤੇ ਮਿਲਣ ਵਾਲੇ ਬੀਮਾ ਦਾ ਦਾਅਵਾ ਕਿੱਥੇ ਦਾਇਰ ਕਰੀਏ...

ਜੇਕਰ ਈ-ਸ਼੍ਰਮ ਕਾਰਡ ਧਾਰਕ ਦੀ ਹਾਦਸੇ 'ਚ ਮੌਤ ਜਾਂ ਫਿਰ ਸਰੀਰ ਵਿਚ ਅਪਾਹਜਤਾ ਆਉਂਦੀ ਹੈ ਤੇ ਉਹ ਬੀਮੇ ਦਾ ਦਾਅਵਾ ਲੈਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਨਾਮਜ਼ਦ ਵਿਅਕਤੀ ਜਾਂ ਪਰਿਵਾਰਕ ਮੈਂਬਰ ਸੰਬੰਧਤ ਦਸਤਾਵੇਜ਼ਾਂ ਨਾਲ ਈ-ਸ਼੍ਰਮ ਪੋਰਟਲ/ਸੀਐੱਸਸੀ ਜਾਂ ਆਪਣੇ ਸੰਬੰਧਤ ਬੈਂਕ 'ਚ ਜਾ ਸਕਦਾ ਹੈ ਤੇ ਉੱਥੋਂ ਬੀਮੇ ਦਾ ਦਾਅਵਾ ਦਾਇਰ ਕਰ ਸਕਦਾ ਹੈ।

ਈ-ਸ਼੍ਰਮ ਕਾਰਡ ਬਣਾਉਣ 'ਤੇ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ 2 ਲੱਖ ਰੁਪਏ ਦਾ ਬੀਮਾ

ਇਸ ਕਾਰਡ ਨੂੰ 16 ਸਾਲ ਤੋਂ ਲੈ ਕੇ 59 ਸਾਲ ਤਕ ਦੇ ਲੋਕ ਬਣਾ ਸਕਦੇ ਹਨ, ਪਰ 16 ਸਾਲ ਤੋਂ ਲੈ ਕੇ 18 ਸਾਲ ਦੇ ਵਿਚਕਾਰ ਹੈ। ਈ-ਸ਼੍ਰਮ ਕਾਰਡ ਧਾਰਕ ਨੂੰ ਕੁਝ ਫਾਇਦੇ ਨਹੀਂ ਦਿੱਤੇ ਜਾਂਦੇ ਹਨ। ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਜਿਨ੍ਹੀਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਜਿਸ ਕਾਰਨ ਅਜਿਹੇ ਕਾਰਡ ਧਾਰਕ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਬੀਮਾ ਯੋਜਨਾ ਦੇ 2 ਲੱਖ ਰੁਪਏ ਨਹੀਂ ਦਿੱਤੇ ਜਾਣਗੇ।

Posted By: Seema Anand