e-Shram Card Registration : ਦੇਸ਼ ਵਿਚ ਗ਼ੈਰ-ਸੰਗਠਿਤ ਖੇਤਰ ਦੇ ਕਾਮਿਆਂ ਲਈ ਕੇਂਦਰ ਸਰਕਾਰ ਨੇ ਈ-ਸ਼੍ਰਮ ਪੋਰਟਲ ਲਾਂਚ ਕੀਤਾ ਹੈ। ਇਸ ਵੈੱਬਸਾਈਟ 'ਤੇ ਦੋ ਕਰੋੜ ਤੋਂ ਜ਼ਿਆਦਾ ਕਿਰਤੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਈ-ਸ਼੍ਰਮ ਕਾਰਡ ਬਣਵਾਉਣ ਵਾਲਿਆਂ ਦੀ ਜਨ ਸੇਵਾ ਕੇਂਦਰਾਂ 'ਤੇ ਭੀੜ ਲੱਗੀ ਹੈ। ਵੱਡੀ ਗਿਣਤੀ 'ਚ ਕਾਰਡ ਬਣਵਾਉਣ ਕਾਰਨ ਸਰਵਰ 'ਤੇ ਕਾਫੀ ਲੋਡ ਪੈ ਰਿਹਾ ਹੈ। ਕਈ ਲੋਕਾਂ ਦਾ ਰਜਿਸਟ੍ਰਸ਼ਨ ਪ੍ਰੋਸੈੱਸ ਵਿਚਾਲੇ ਹੀ ਫਸ ਰਿਹਾ ਹੈ। ਜੇਕਰ ਤੁਹਾਨੂੰ ਵੀ ਈ-ਸ਼੍ਰਮ ਕਾਰਡ ਬਣਵਾਉਣ ਵਿਚ ਦਿੱਕਤ ਹੋ ਰਹੀ ਹੈ ਤਾਂ ਅਸੀਂ ਤੁਹਾਨੂੰ ਇਕ ਟ੍ਰਿਕ ਦੱਸਣ ਜਾ ਰਹੇ ਹਾਂ ਜਿਸ ਨਾਲ ਕਾਫੀ ਮਦਦ ਮਿਲੇਗੀ।

ਰਾਤ ਨੂੰ ਪੋਰਟਲ 'ਤੇ ਜਾਓ : ਈ-ਸ਼੍ਰਮ ਕਾਰਡ ਬਣਾਉਣ ਲਈ ਰਾਤ ਨੂੰ 12 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਈ-ਸ਼੍ਰਮ ਪੋਰਟਲ ਖੋਲ੍ਹੋ। ਰਾਤ ਨੂੰ ਸਰਵਰ 'ਤੇ ਲੋਡ ਘੱਟ ਹੁੰਦਾ ਹੈ ਜਿਸ ਨਾਲ ਕੰਮ ਆਸਾਨੀ ਨਾਲ ਹੋ ਜਾਵੇਗਾ। ਇਸ ਦੇਲ ਈ https://www.eshram.gov.in 'ਤੇ ਜਾਣਾ ਪਵੇਗਾ। ਵੈੱਬਸਾਈਟ ਖੁੱਲ੍ਹਦੇ ਹੀ ਰਜਿਸਟ੍ਰੇਸ਼ਨ ਕਰ ਸਕੋਗੇ। ਫਾਰਮ 'ਚ ਆਧਾਰ ਨੰਬਰ, ਮੋਬਾਈਲ ਨੰਬਰ ਸਮੇਤ ਹੋਰ ਜਾਣਕਾਰੀ ਦੇਣੀ ਪਵੇਗੀ।

ਮਿਲੇਗਾ 12 ਨਵੰਬਰ ਦਾ ਯੂਨੀਵਰਸਲ ਅਕਾਊਂਟ ਨੰਬਰ

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਕਿਰਤੀਆਂ ਲਈ 12 ਅੰਕਾਂ ਦਾ ਯੂਨੀਵਰਸਲ ਅਕਾਊਂਟ ਨੰਬਰ ਅਤੇ ਈ-ਸ਼੍ਰਮ ਕਾਰਡ ਜਾਰੀ ਕਰੇਗਾ। ਈ-ਸ਼੍ਰਮ ਕਾਰਡ ਨਾਲ ਗ਼ੈਰ-ਸੰਗਠਿਤ ਖੇਤਰ ਦੇ ਕਾਮਿਆਂ ਨੂੰ ਇਕ ਪਛਾਣ ਮਿਲੇਗੀ। ਪੋਰਟਲ 'ਤੇ ਕੰਸਟ੍ਰਕਸ਼ਨ ਵਰਕਰ, ਪਰਵਾਸੀ ਮਜ਼ਦਰੂ, ਰੇਹੜੀ-ਪਟੜੀ ਵਾਲੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਈ-ਸ਼੍ਰਮ ਪੋਰਟਲ ਨਾਲ ਮਿਲੇਗਾ ਇਹ ਫਾਇਦਾ

ਈ-ਸ਼੍ਰਮ ਪੋਰਟਲ 'ਤੇ ਦੇਸ਼ ਦੇ ਹਰ ਕਾਮੇ ਦਾ ਰਿਕਾਰਡ ਰੱਖਿਆ ਜਾਵੇਗਾ। ਇਸ ਨਾਲ ਪੀਐੱਮ ਸੁਰੱਖਿਆ ਬੀਮਾ, ਪੀਐੱਮ ਸ਼੍ਰਮ ਯੋਗੀ ਮਾਨਧਨ ਯੋਜਨਾ ਤੇ ਜੀਵਨ ਜਿਓਤੀ ਬੀਮਾ ਯੋਜਨਾ ਦਾ ਲਾਭ ਮਜ਼ਦੂਰਾਂ ਨੂੰ ਮਿਲੇਗਾ। ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨ 'ਤੇ 25 ਲੱਖ ਰੁਪਏ ਦਾ ਦੁਰਘਟਨਾ ਬੀਮਾ, ਮੌਤ ਹੋਣ 'ਤੇ ਘਰਵਾਲਿਆਂ ਨੂੰ 2 ਲੱਖ ਰੁਪਏ ਤੇ ਪੂਰਨ ਅਪਾਹਜ ਹੋਣ 'ਤੇ ਕਾਮੇ ਨੂੰ ਦੋ ਲੱਖ ਰੁਪਏ ਸਰਕਾਰ ਦੇਵੇਗੀ। ਈ-ਸ਼੍ਰਮ ਕਾਰਡ ਪੂਰੇ ਦੇਸ਼ ਵਿਚ ਮਾਨਤਾ ਪ੍ਰਾਪਤ ਹੋਵੇਗਾ।

Posted By: Seema Anand