ਪੀਟੀਆਈ, ਨਵੀਂ ਦਿੱਲੀ : ਡੀਪੀਆਈਆਈਟੀ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਈ ਕਾਮਰਸ ਕੰਪਨੀਆਂ ਜ਼ਿਆਦਾ ਰਿਆਇਤ ਦੇ ਰਹੀਆਂ ਹਨ। ਇਸ ਨਾਲ ਆਨਲਾਈਨ ਪਲੇਟਫਾਰਮ 'ਤੇ ਵੇਚੇ ਜਾਣ ਵਾਲੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਸ਼ੁੱਕਰਵਾਰ ਨੂੰ ਸੰਸਦ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਗਈ। ਰਾਜ ਸਭਾ ਵਿਚ ਲਿਖਤ ਜਵਾਬ ਦਿੰਦੇ ਹੋਏ ਕਾਮਰਸ ਐਂਡ ਇੰਡਸਟਰੀ ਮਨਿਸਟਰ ਪੀਯੂਸ਼ ਗੋਇਲ ਨੇ ਕਿਹਾ ਕਿ ਜੇ ਹਰ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਭਰਪਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ (ਫੇਮਾ) 1999 ਤਹਿਤ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਕੁਝ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਈ ਕਾਮਰਸ ਕੰਪਨੀਆਂ ਬਹੁਤ ਜ਼ਿਆਦਾ ਰਿਆਇਤ ਦੇ ਰਹੀਆਂ ਹਨ। ਆਰਬੀਆਈ ਵੱਲੋਂ ਐਫਈਐਮਏ 1999 ਤਹਿਤ ਸੂਚਨਾਵਾਂ ਜ਼ਰੀਏ ਨੀਤੀ ਨੂੰ ਕਾਨੂੰਨੀ ਰੂਪ ਵਿਚ ਲਾਗੂ ਕੀਤਾ ਜਾਂਦਾ ਹੈ। ਪਿਆਜ਼ 'ਤੇ ਵੱਖ ਤੋਂ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਿਆਜ਼ ਦੀ ਵਧਦੀ ਕਿੱਲਤ ਨੂੰ ਹੋਰ ਵੱਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਦਰਾਮਦ 'ਤੇ ਰੋਕ ਲਾ ਦਿੱਤੀ ਹੈ।

Posted By: Tejinder Thind