ਨਵੀਂ ਦਿੱਲੀ, ਜੇਐੱਨਐੱਨ : ਸਰਕਾਰ ਨੇ ਸ਼ੁੱਕਰਵਾਰ ਨੂੰ ਅਰਥ ਸ਼ਾਸਤਰੀ ਡਾ. ਵੀ. ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਨਾਗੇਸ਼ਵਰਨ, ਜਿਸ ਨੇ ਕ੍ਰੈਡਿਟ ਸੂਇਸ ਗਰੁੱਪ ਏਜੀ ’ਤੇ ਜੂਲੀਅਸ ਬੇਅਰ ਗਰੁੱਪ ਨਾਲ ਕੰਮ ਕੀਤਾ ਤੇ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੈ, ਕੇਵੀ ਸੁਬਰਾਮਨੀਅਮ ਦਾ ਸਥਾਨ ਪ੍ਰਾਪਤ ਕੀਤਾ ਹੈ। ਉਸਨੇ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂਂ ਬਾਅਦ ਦਸੰਬਰ 2021 ’ਚ ਸੀਈਏ ਦਾ ਅਹੁਦਾ ਛੱਡ ਦਿੱਤਾ ਸੀ।

ਡਾ. ਵੀ ਅਨੰਤ ਨਾਗੇਸਵਰਨ ਦੀਆਂ 5 ਖ਼ਾਸ ਗੱਲਾਂ

1. ਡਾਕਟਰ ਵੀ ਅਨੰਥਾ ਨਾਗੇਸਵਰਨ ਨੇ ਸ਼ੁੱਕਰਵਾਰ ਨੂੰ ਸੀਈਏ ਦਾ ਅਹੁਦਾ ਸੰਭਾਲ ਲਿਆ ਹੈ। ਇਸ ਨਿਯੁਕਤੀ ਤੋਂ ਪਹਿਲਾਂ, ਡਾ. ਵੀ ਅਨੰਤ ਨਾਗੇਸਵਰਨ ਇੱਕ ਲੇਖਕ, ਅਧਿਆਪਕ ਤੇ ਸਲਾਹਕਾਰ ਵਜੋਂਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਭਾਰਤ ਤੇ ਸਿੰਗਾਪੁਰ ’ਚ ਕਈ ਵਪਾਰਕ ਸਕੂਲਾਂ ਤੇ ਪ੍ਰਬੰਧਨ ਸੰਸਥਾਵਾਂ ’ਚ ਪੜ੍ਹਾਇਆ ਹੈ।

2. ਡਾ. ਵੀ ਅਨੰਥਾ ਨਾਗੇਸਵਰਨ IFMR ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਦੇ ਡੀਨ ਅਤੇ ਕ੍ਰੀਆ ਯੂਨੀਵਰਸਿਟੀ ਵਿਖੇ ਅਰਥ ਸ਼ਾਸਤਰ ਦੇ ਵਿਸ਼ੇਸ਼ ਵਿਜ਼ਿਟਿੰਗ ਪ੍ਰੋਫ਼ੈਸਰ ਸਨ। ਉਹ 2019 ਤੋਂਂ 2021 ਤਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਪਾਰਟ-ਟਾਈਮ ਮੈਂਬਰ ਵੀ ਰਹੇ ਹਨ।

3. ਡਾ. ਵੀ. ਅਨੰਤ ਨਾਗੇਸਵਰਨ ਕੋਲ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਤੋਂ ਪ੍ਰਬੰਧਨ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਤੇ ਮੈਸੇਚਿਉਸੇਟਸ ਯੂਨੀਵਰਸਿਟੀ, ਐਮਹਰਸਟ ਤੋਂਂ ਡਾਕਟਰੇਟ ਦੀ ਡਿਗਰੀ ਹੈ।

4. ਡਾ. ਵੀ ਅਨੰਥਾ ਨਾਗੇਸਵਰਨ ਨੇ ਜਨਤਕ ਨੀਤੀ ’ਚ ਖੋਜ ਤੇ ਸਿੱਖਿਆ ਲਈ ਇੱਕ ਸੁਤੰਤਰ ਕੇਂਦਰ, ਤਕਸ਼ਸ਼ੀਲਾ ਸੰਸਥਾ ਦੀ ਸਹਿ-ਸਥਾਪਨਾ ਕਰਨ ’ਚ ਮਦਦ ਕੀਤੀ ਤੇ 2001 ’ਚ ਖੋਜ ਸਮੂਹ ਦੇ ਪਹਿਲੇ ਪ੍ਰਭਾਵ ਨਿਵੇਸ਼ ਫੰਡ ਨੂੰ ਸ਼ੁਰੂ ਕਰਨ ’ਚ ਮਦਦ ਕੀਤੀ।

5. ਉਸ ਦੀ ਸਹਿ-ਲੇਖਕ ਪੁਸਤਕ, ‘ਇਕਨਾਮਿਕਸ ਆਫ਼ ਡੈਰੀਵੇਟਿਵਜ਼’ ਤੇ ‘ਡੈਰੀਵੇਟਿਵਜ਼’ ਕ੍ਰਮਵਾਰ ਮਾਰਚ 2015 ਤੇ ਅਕਤੂਬਰ 2017 ’ਚ ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀਆਂਂਗਈਆਂਂ ਸਨ। ਇਕ ਹੋਰ ਸਹਿ-ਲੇਖਕ ਪੁਸਤਕ ਹੈ ‘Can India Grow?’ ਨਵੰਬਰ 2016 ’ਚ Endowment for International Peace ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਦੀ ਸਭ ਤੋਂਂ ਤਾਜ਼ਾ ਸਹਿ-ਲੇਖਕ ਪੁਸਤਕ ਹੈ 'The Rise of Finance : Causes, Consequences and Cures', ਜੋ ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ।

Posted By: Tejinder Thind