ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜ਼ਿਆਦਾਤਰ ਬੈਂਕ ਆਣੇ ਗਾਹਕਾਂ ਨੂੰ ਬੱਚਤ ਖਾਤੇ 'ਚ ਮਿਨੀਮਮ ਬੈਲੇਂਸ (Minimum Balance) ਰੱਖਣ ਲਈ ਕਹਿੰਦੇ ਹਨ। ਅਜਿਹਾ ਨਾ ਕਰਨ 'ਤੇ ਜੁਰਮਾਨਾ ਭਰਨਾ ਪੈਂਦਾ ਹੈ। ਬੈਂਕ ਦਾ ਮਿਨੀਮਮ ਬੈਲੇਂਸ 5,000 ਰੁਪਏ ਤੋਂ 10,000 ਰੁਪਏ ਵਿਚਕਾਰ ਹੋ ਸਕਦਾ ਹੈ। ਸ਼ਹਿਰੀ, ਨੀਮ-ਸ਼ਹਿਰੀ ਤੇ ਦਿਹਾਤੀ ਬ੍ਰਾਂਚ ਗਾਹਕਾਂ ਲਈ ਮਿਨੀਮਮ ਬੈਲੇਂਸ ਗ਼ੈਰ-ਸਾਂਭ-ਸੰਭਾਲ ਫੀਸ ਅਲੱਗ-ਅਲੱਗ ਹੁੰਦੇ ਹਨ।

ਬੈਂਕ ਆਫ ਮਹਾਰਾਸ਼ਟਰ, ਕੋਟਕ ਮਹਿੰਦਰਾ ਬੈਂਕ ਤੇ ਐਕਸਿਸ ਬੈਂਕ ਵਰਗੇ ਕੁਝ ਬੈਂਕਾਂ ਨੇ 1 ਅਗਸਤ, 2020 ਤੋਂ ਮਿਨੀਮਮ ਬੈਲੇਂਸ ਰਕਮ ਦੀ ਗ਼ੈਰ-ਸਾਂਭ-ਸੰਭਾਲ ਲਈ ਆਪਣੀ ਫੀਸ 'ਚ ਬਦਲਾਅ ਕੀਤਾ ਹੈ। ਜੇਕਰ ਖਾਤਾ ਧਾਰਕ ਮਿਨੀਮਮ ਬੈਲੇਂਸ ਰਕਮ ਨੂੰ ਬਰਕਰਾਰ ਰੱਖਣ 'ਚ ਸਫ਼ਲ ਰਹਿੰਦਾ ਹੈ ਤਾਂ ਐਕਸਿਸ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਖਾਤੇ ਦੇ ਪ੍ਰਕਾਰ ਦੇ ਆਧਾਰ 'ਤੇ ਜੁਰਮਾਨਾ ਲੈਂਦੇ ਹਨ। ਬੈਂਕ ਆਫ ਮਹਾਰਾਸ਼ਟਰ ਨੇ ਐਲਾਨ ਕੀਤਾ ਹੈ ਕਿ ਇਸ ਦੀ ਮਿਨੀਮਮ ਬੈਲੇਂਸ ਰਕਮ 1500 ਤੋਂ 2000 ਰੁਪਏ ਤਕ ਵਧਾਈ ਗਈ ਹੈ। ਜੇਕਰ ਕੋਈ ਗਾਹਕ ਕਿਸੇ ਖਾਤੇ 'ਚ ਇਸ ਰਕਮ ਨੂੰ ਬਰਕਰਾਰ ਰੱਖਣ 'ਚ ਅਸਫ਼ਲ ਰਹਿੰਦਾ ਹੈ ਤਾਂ ਬੈਂਕ ਹੁਣ ਹਰ ਮਹੀਨੇ 75 ਰੁਪਏ ਤਕ ਦਾ ਜੁਰਮਾਨਾ ਵਸੂਲੇਗਾ।

ਅਜਿਹੇ ਲੋਕ ਜਿਹੜੇ ਮਿਨੀਮਮ ਐਵਰੇਜ ਬੈਲੇਂਸ ਨਹੀਂ ਰੱਖ ਸਕਦੇ, ਉਨ੍ਹਾਂ ਲਈ ਕੁਝ ਸੁਝਾਅ

ਮੂਲ ਬੱਚਤ ਬੈਂਕ ਜਮ੍ਹਾਂ (ਬੀਐੱਸਬੀਡੀ) ਖਾਤਾ

ਜੇਕਰ ਤੁਸੀਂ ਤਨਖ਼ਾਹਭੋਗੀ ਵਿਅਕਤੀ ਹੋ ਤਾਂ ਉਸ ਸਥਿਤੀ 'ਚ ਤੁਹਾਡੇ ਕੋਲ ਸ਼ਾਇਦ ਹੀ ਪਹਿਲਾਂ ਤੋਂ ਹੀ ਇਕ ਜ਼ੀਰੋ ਬੈਲੇਂਸ ਬੱਚਤ ਖਾਤਾ ਹੋਵੇ, ਕਿਉਂਕਿ ਅਜਿਹੇ ਖਾਤਿਆਂ ਦੀ ਸਹੂਲਤ ਆਮ ਤੌਰ 'ਤੇ ਜੌਬ ਦੇ ਨਾਲ ਹੀ ਮਿਲਦੀ ਹੈ।

ਹਾਲਾਂਕਿ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਅਜਿਹਾ ਖਾਤਾ ਨਹੀਂ ਹੈ ਤਾਂ ਤੁਸੀਂ ਨਿੱਜੀ ਵਰਤੋਂ ਲਈ ਇਕ ਜ਼ੀਰੋ ਬੈਲੇਂਸ ਖਾਤਾ ਵੀ ਖੋਲ੍ਹ ਸਕਦੇ ਹੋ। ਇਸ ਨੂੰ ਬੁਨਿਆਦੀ ਬੱਚਤ ਬੈਂਕ ਜਮ੍ਹਾਂ (BSBD) ਖਾਤਾ ਕਿਹਾ ਜਾਂਦਾ ਹੈ ਤੇ ਜ਼ਿਆਦਾਤਰ ਬੈਂਕ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਵਿਚਕਾਰ ਵਿੱਤੀ ਰਲੇਵਾਂ ਵਧਾਉਣ ਲਈ ਇਨ੍ਹਾਂ ਖਾਤਿਆਂ ਦੀ ਵਰਤੋਂ ਕਰਦੇ ਹਨ।

ਤੁਸੀਂ ਆਪਣੀ ਗਾਹਕ-ਸਬੰਧੀ (KYC) ਪ੍ਰਕਿਰਿਆ ਪੂਰੀ ਕਰ ਕੇ ਆਸਾਨੀ ਨਾਲ ਬੀਐੱਸਬੀਡੀ ਖਾਤਾ ਖੋਲ੍ਹ ਸਕਦੇ ਹੋ। ਇਸ ਤੋਂ ਇਲਾਵਾ ਬੈਂਕ ਬੀਐੱਸਬੀਡੀ ਖਾਤਿਆਂ 'ਤੇ ਉਸੇ ਵਿਆਜ ਦਰ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਉਹ ਨਿਯਮਤ ਬੱਚਤ ਬੈਂਕ ਖਾਤਿਆਂ ਲਈ ਕਰਦੇ ਹਨ।

ਇਕ ਜ਼ੋਰ-ਬੈਲੇਂਸ ਤੇ ਨਿਯਮਤ ਬੱਚਤ ਖਾਤੇ ਦੇ ਕਾਰਜਾਂ 'ਚ ਕੋਈ ਅੰਤਰ ਨਹੀਂ ਹੈ, ਬੀਐੱਸਬੀਡੀ ਖਾਤੇ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੀਮਤ ਹੋ ਸਕਦੀਆਂ ਹਨ ਤੇ ਬੈਂਕ ਦਰ ਬੈਂਕ 'ਚ ਵੱਖ-ਵੱਖ ਹੋ ਸਕਦੀਆਂ ਹਨ।

SBI ਗਾਹਕਾਂ ਨੂੰ ਬੀਐੱਸਬੀਡੀ ਖਾਤਾ ਸਹੂਲਤ ਵੀ ਦਿੰਦਾ ਹੈ। ਹਾਲਾਂਕਿ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਐੱਸਬੀਆਈ ਬੀਐੱਸਬੀਡੀ ਖਾਤਾਧਾਰਕਾਂ ਕੋਲ ਐੱਸਬੀਆਈ ਦੇ ਨਾਲ ਬੱਚਤ ਖਾਤਾ ਨਹੀਂ ਹੋ ਸਕਦਾ ਕਿਉਂਕਿ ਕੋਈ ਵਿਅਕਤੀ ਦੋਵੇਂ ਐੱਸਬੀਆਈ ਖਾਤਿਆਂ 'ਚੋਂ ਕਿਸੇ ਇਕ ਦਾ ਲਾਭ ਉਠਾ ਸਕਦਾ ਹੈ।

ਸਹੂਲਤ

  • ਬੇਸਿਕ RuPay ਏਟੀਐੱਮ-ਕਮ-ਡੈਬਿਟ ਕਾਰਡ ਮੁਫ਼ਤ ਜਾਰੀ ਕੀਤਾ ਜਾਵੇਗਾ ਤੇ ਕੋਈ ਸਾਲਾਨਾ ਸਾਂਭ-ਸੰਭਾਲ ਫੀਸ ਲਾਗੂ ਨਹੀਂ ਕੀਤੀ ਜਾਵੇਗੀ।
  • NEFT/RTGS ਵਰਗੇ ਇਲੈਕਟ੍ਰਾਨਿਕ ਭੁਗਤਾਨ ਚੈਨਲਾਂ ਜ਼ਰੀਏ ਧਨ ਦੀ ਪ੍ਰਾਪਤੀ/ਕ੍ਰੈਡਿਟ ਮੁਫ਼ਤ ਹੋਵੇਗਾ।
  • ਕੇਂਦਰ/ਸੂਬਾ ਸਰਕਾਰ ਵੱਲੋਂ ਜਮ੍ਹਾਂ ਕੀਤੇ ਗਏ ਚੈੱਕ ਦਾ ਜਮ੍ਹਾਂ/ਸੰਗ੍ਰਹਿ ਮੁਫ਼ਤ ਹੋਵੇਗਾ।
  • ਨਕਾਰਾ ਖਾਤਿਆਂ ਦੀ ਪ੍ਰਕਿਰਿਆ 'ਤੇ ਕੋਈ ਫੀਸ ਨਹੀਂ ਹੈ।
  • ਕੋਈ ਖਾਤਾ ਬੰਦ ਕਰਨ ਦੀ ਫੀਸ ਨਹੀਂ ਹੈ।
  • ਇਕ ਮਹੀਨੇ 'ਚ ਵੱਧ ਤੋਂ ਵੱਧ 4 ਨਕਦ ਨਿਕਾਸੀ, ਜਿਸ ਵਿਚ ਖ਼ੁਦ ਦੇ ਏਟੀਐੱਮ ਤੋਂ ਨਿਕਾਸੀ ਤੇ ਹੋਰ ਬੈਂਕ ਦੇ ਏਟੀਐੱਮ, ਬ੍ਰਾਂਚ ਚੈਨਲ 'ਤੇ ਨਕਦ ਨਿਕਾਸੀ, AEPS ਨਕਦ ਲੈਣ-ਦੇਣ ਸ਼ਾਮਲ ਹਨ।

Posted By: Seema Anand