ਨਈ ਦੁਨੀਆ, ਨਵੀਂ ਦਿੱਲੀ : ATM ਤੋਂ ਪੈਸੇ ਕੱਢਦੇ ਸਮੇਂ ਕਦੀ-ਕਦੀ ਮਸ਼ੀਨ ਸਾਨੂੰ ਪਾਟੇ ਨੋਟ ਦੇ ਦਿੰਦੀ ਹੈ। ਅਜਿਹੇ 'ਚ ਕਈ ਵਾਰ ਲੋਕ ਡਰ ਜਾਂਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਕੀ ਕਰਨਾ ਤੇ ਇਸ ਕਾਰਨ ਤੋਂ ਉਨ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ। ਜਦਕਿ, ਕਈ ਪਾਟੇ ਨੋਟਾਂ ਨੂੰ ਬਦਲਾਉਣਾ ਬਹੁਤ ਹੀ ਆਸਾਨ ਹੈ। ATM ਤੋਂ ਪਾਟੇ ਨੋਟ ਮਿਲਣ 'ਤੇ ਸਭ ਤੋਂ ਪਹਿਲਾਂ ਬੈਂਕ 'ਚ ਜਾਓ ਜਿੱਥੇ ATM ਤੋਂ ਪੈਸੇ ਕੱਢੇ ਹਨ। ਇੱਥੇ ਤੁਹਾਨੂੰ ਫਾਰਮ ਮਿਲੇਗਾ, ਜਿਸ 'ਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ। ਜਿਵੇਂ- ਨੋਟ ਕਿਸੇ ATM ਤੋਂ ਕੱਢੇ, ਕਿਸ ਸਮੇਂ ਕੱਢੇ, ਕਿੰਨੇ ਪੈਸੇ ਕੱਢੇ ਤੇ ਉਸ 'ਚ ਸਾਰੇ ਨੋਟ ਖਰਾਬ ਮਿਲੇ ਹਨ ਜਾਂ ਕੁਝ ਨੋਟ ਖਰਾਬ ਨਿਕਲੇ ਹਨ। ਜੇ ਕੁਝ ਨੋਟ ਖਰਾਬ ਨਿਕਲੇ ਹਨ ਤਾਂ ਉਹ ਕਿੰਨੇ ਪੁਰਾਣੇ ਹਨ ਤੇ ਕੁੱਲ ਖਰਾਬ ਪੈਸਿਆਂ ਦੀ ਰਾਸ਼ੀ ਕੀ ਹੈ।

ATM ਦੀ ਸਲਿੱਪ ਨਹੀਂ ਤਾਂ ਵੀ ਪਰੇਸ਼ਾਨ ਹੋਣ ਦੀ ਗੱਲ ਨਹੀਂ

ਫਾਰਮ 'ਚ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਤੁਹਾਨੂੰ ATM 'ਚ ਨਿਕਲੀ ਸਲਿਪ ਲਿਆਉਣੀ ਹੋਵੇਗੀ। ਜੇ ਸਲਿੱਪ ਨਹੀਂ ਹੈ ਤਾਂ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ ਤੁਸੀਂ ਮੋਬਾਈਲ 'ਤੇ ਆਏ SMS ਰਾਹੀਂ ਵੀ ਆਪਣਾ ਟ੍ਰਾਂਜੈਕਸ਼ਨ ਵੈਰੀਫਾਈ ਕਰਵਾ ਸਕਦੇ ਹੋ।

ਚੰਦ ਮਿੰਟਾਂ 'ਚ ਮਿਲ ਜਾਂਦੇ ਹਨ ਪੈਸੇ

ਇਕ ਵਾਰ ਤੁਸੀਂ ਆਪਣਾ ਟ੍ਰਾਂਜੈਕਸ਼ਨ ਵੈਰੀਫਾਈ ਕਰਵਾ ਲਿਆ। ਇਸ ਤੋਂ ਬਾਅਦ ਤੁਹਾਨੂੰ ਬੈਂਕ ਤੁਰੰਤ ਨਵੇਂ ਨੋਟ ਦੇ ਦੇਵੇਗਾ ਤੇ ਖਰਾਬ ਨੋਟ ਤੁਹਾਡੇ ਤੋਂ ਵਾਪਸ ਲੈ ਲਵੇਗਾ। ਜੇ ਕੋਈ ਬੈਂਕ ਅਜਿਹਾ ਕਰਨ ਤੋਂ ਮੰਨਾ ਕਰਦਾ ਹੈ ਜਾਂ ਨੋਟ ਬਦਲਣ 'ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਤੁਸੀਂ ਪੁਲਿਸ ਨੂੰ ਬੁਲਾ ਸਕਦੇ ਹੋ। RBI ਦੇ ਨਿਯਮਾਂ ਮੁਤਾਬਿਕ ਅਜਿਹੇ ਬੈਂਕਾਂ ਤੇ 10 ਹਜ਼ਾਰ ਦਾ ਜ਼ੁਰਮਾਨਾ ਲਾਇਆ ਜਾਵੇਗਾ।

Posted By: Amita Verma