ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਮੋਦੀ ਸਰਕਾਰ ਦਾ ਪ੍ਰਸਿੱਧ ਮੇਕ ਇਨ ਇੰਡੀਆ ਪ੍ਰੋਗਰਾਮ ਘੱਟ ਤੋਂ ਘੱਟ ਇਕ ਖੇਤਰ 'ਚ ਸਕਾਰਾਤਮਕ ਅਸਰ ਦਿਖਾਉਣ ਲੱਗਾ ਹੈ। ਇਹ ਖੇਤਰ ਹੈ ਮੋਬਾਈਲ ਫੋਨ ਦਾ। ਸਾਲ 2015 ਤੋਂ ਚਾਲੂ ਕੀਤੀ ਗਈ ਇਸ ਯੋਜਨਾ ਤਹਿਤ ਅਜੇ ਤਕ ਦੇਸ਼ 'ਚ ਮੋਬਾਈਲ ਫੋਨ ਜਾਂ ਇਸ ਨਾਲ ਜੁੜੇ ਉਪਕਰਨ ਬਣਾਉਣ ਵਾਲੀਆਂ 120 ਕੰਪਨੀਆਂ ਭਾਰਤ 'ਚ ਫੈਕਟਰੀ ਲਗਾ ਚੁੱਕੀਆਂ ਹਨ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਪਿਛਲੇ ਤਿੰਨ ਵਰਿ੍ਆਂ 'ਚ ਮੋਬਾਈਲ ਫੋਨ ਦੇ ਦਰਾਮਦ 'ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਦੀ ਰਾਸ਼ੀ 3.5 ਅਰਬ ਡਾਲਰ ਤੋਂ ਘੱਟ ਕੇ ਸਿਰਫ 0.5 ਅਰਬ ਡਾਲਰ ਰਹਿ ਗਈ ਹੈ। ਇਹੀ ਨਹੀਂ ਸਿਰਫ ਇਕ ਸਾਲ 'ਚ ਭਾਰਤ ਤੋਂ ਬਰਾਮਦ ਹੋਣ ਵਾਲੇ ਸਮਾਰਟ ਫੋਨ 'ਚ ਲਗਪਗ ਅੱਠ ਗੁਣਾ ਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਆਰਬੀਆਈ ਵੱਲੋਂ ਜਾਰੀ ਅਪ੍ਰੈਲ -2019 ਦੀ ਮਾਸਿਕ ਰਿਪੋਰਟ 'ਚ ਭਾਰਤ 'ਚ ਦਰਾਮਦ ਦੇ ਮੋਰਚੇ 'ਤੇ ਹੋ ਰਹੇ ਬਦਲਾਅ 'ਤੇ ਇਕ ਵਿਸਥਾਰ ਰਿਪੋਰਟ ਹੈ। ਜਿਸ 'ਚ ਇਲੈਕਟ੍ਰਾਨਿਕਸ ਦਰਾਮਦ ਦਾ ਜ਼ਿਕਰ ਹੈ। ਉਂਝ ਤਾਂ ਇਸ ਰਿਪੋਰਟ 'ਚ ਦੇਸ਼ 'ਚ ਜਿਸ ਤੇਜ਼ੀ ਨਾਲ ਇਲੈਕਟ੍ਰਾਨਿਕਸ ਉਪਕਰਨਾਂ ਦੀ ਦਰਾਮਦ ਵਧ ਰਹੀ ਹੈ, ਉਸ 'ਤੇ ਕਾਫੀ ਚਿੰਤਾ ਪ੍ਰਗਟਾਈ ਗਈ ਹੈ, ਪਰ ਇਸ 'ਚ ਮੋਬਾਈਲ ਫੋਨ ਦੇ ਵੱਧਦੇ ਬਰਾਮਦ ਨੂੰ ਇਕ ਉਮੀਦ ਦੀ ਕਿਰਨ ਵਜੋਂ ਪੇਸ਼ ਕੀਤਾ ਗਿਆ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਦੇ ਦਰਾਮਦ ਦਾ ਆਕਾਰ ਅਜੇ ਤਕ ਗੋਲਡ ਤੇ ਪੈਟਰੋਲੀਅਮ ਉਤਪਾਦਾਂ ਨਾਲ ਤੈਅ ਹੁੰਦਾ ਸੀ, ਪਰ ਹਾਲ ਦੇ ਵਰਿ੍ਆਂ 'ਚ ਇਲੈਕਟ੍ਰਾਨਿਕਸ ਉਪਕਰਨਾਂ ਦੀ ਦਰਾਮਦ ਬੇਹੱਦ ਮਹੱਤਵਪੂਰਨ ਹੋ ਗਈ ਹੈ। ਸਾਲ 1993-94 ਤੋਂ ਸਾਲ 2017-18 ਵਿਚਾਲੇ ਇਲੈਕਟ੍ਰਾਨਿਕ ਉਪਕਰਨਾਂ ਦੀ ਬਰਾਮਦ 0.9 ਅਰਬ ਤੋਂ ਵੱਧ ਕੇ 51.5 ਅਰਬ ਡਾਲਰ ਹੋ ਗਈ ਹੈ ਭਾਵ 15 ਫ਼ੀਸਦੀ ਦਾ ਸਾਲਾਨਾ ਵਾਧਾ। ਦੇਸ਼ ਦੀ ਕੁੱਲ ਦਰਾਮਦ 'ਚ ਇਲੈਕਟ੍ਰਾਨਿਕ ਉਪਕਰਨਾਂ ਦੀ ਹਿੱਸੇਦਾਰੀ 4 ਫ਼ੀਸਦੀ ਤੋਂ ਵੱਧ ਕੇ 11 ਫ਼ੀਸਦੀ ਹੋ ਗਈ ਹੈ। ਫਿਲਹਾਲ, ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਨਾਲ ਹਾਲਾਤ 'ਚ ਬਦਲਾਅ ਆਉਣ ਦੀ ਉਮੀਦ ਹੈ। ਉਂਝ ਇਸ ਦੇ ਸੰਕੇਤ ਮੋਬਾਈਲ ਫੋਨ ਦੇ ਬਰਾਮਦ 'ਤੇ ਵਿਖਾਈ ਵੀ ਦੇਣ ਲੱਗੇ ਹਨ।

ਰਿਪੋਰਟ ਮੁਤਾਬਕ ਅਪ੍ਰੈਲ ਤੋਂ ਦਸੰਬਰ, 2017 ਦੌਰਾਨ ਭਾਰਤ ਤੋਂ ਮੋਬਾਈਲ ਫੋਨ ਦੀ ਦਰਾਮਦ 10.42 ਕਰੋੜ ਡਾਲਰ ਦੀ ਸੀ, ਜੋ ਅਗਲੇ ਵਰ੍ਹੇ ਦੀ ਸਮਾਨ ਮਿਆਦ 'ਚ 95.57 ਕਰੋੜ ਡਾਲਰ ਦੀ ਹੋ ਗਈ। ਰੂਸ, ਦੱਖਣੀ ਅਫ਼ਰੀਕਾ, ਯੂਏਈ ਤੇ ਚੀਨ ਨੂੰ ਭਾਰਤ ਤੋਂ ਤਿਆਰ ਮੋਬਾਈਲ ਫੋਨ ਬਰਾਮਦ ਹੋਣ ਲੱਗੇ ਹਨ। ਕਿਉਂਕਿ ਭਾਰਤ 'ਚ ਮੋਬਾਈਲ ਫੋਨ ਪਲਾਂਟ ਲੱਗਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਚੀਨ ਦੀਆਂ ਹਨ। ਇਸ ਲਈ ਹੁਣ ਉਨ੍ਹਾਂ ਇਸ ਨੂੰ ਆਪਣੇ ਦੇਸ਼ ਨੂੰ ਵੀ ਬਰਾਮਦ ਕਰਨਾ ਸ਼ੁਰੂ ਕਰਿ ਦੱਤਾ ਹੈ। ਪਰ ਭਾਰਤ 'ਚ ਬਣੇ ਮੋਬਾਈਲ ਫੋਨ ਦਾ ਸਭ ਤੋਂ ਵੱਡਾ ਬਾਜ਼ਾਰ ਯੂਏਈ ਬਣ ਗਿਆ ਹੈ। ਇਸ ਰਿਪੋਰਟ 'ਚ ਵਣਜ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਸਾਲ 'ਚ ਯੂਏਈ ਨੂੰ ਮੋਬਾਈਲ ਫੋਨ ਬਰਾਮਦ 'ਚ ਅੱਠ ਗੁਣਾ ਵਾਧਾ ਹੋਇਆ ਹੈ। ਰਿਪੋਰਟ 'ਚ ਇਸ ਦਾ ਸਿਹਰਾ 2015-16 'ਚ ਮੋਬਾਈਲ ਫੋਨ ਨਿਰਮਾਤਾਵਾਂ ਲਈ ਲਾਗੂ ਕੀਤੇ ਗਏ ਮੈਨੂੰਫੈਕਚਰਿੰਗ ਪ੍ਰੋਗਰਾਮ ਨੂੰ ਦਿੱਤਾ ਗਿਆ ਹੈ। ਇਸ ਤਹਿਤ ਦਰਾਮਦ ਕੀਤੇ ਮੋਬਾਈਲ ਫੋਨ ਨੂੰ ਘੱਟ ਉਤਸ਼ਾਹਿਤ ਕੀਤਾ ਗਿਆ ਤਾਂਕਿ ਘਰੇਲੂ ਮੈਨੂਫੈਕਚਰਿੰਗ ਨੂੰ ਉਤਸ਼ਾਹ ਮਿਲੇ।