ਹਰ ਕੋਈ ਕਮਾਈ 'ਚੋਂ ਇਕ ਹਿੱਸਾ ਬਚਤ ਦੇ ਰੂਪ 'ਚ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਰ ਕਿਸੇ ਦਾ ਜਮ੍ਹਾਂ ਕਰਨ ਦਾ ਤਰੀਕਾ ਆਪੋ-ਆਪਣਾ ਹੈ। ਕਈ ਲੋਕ ਪੀਪੀਐੱਫ ਜ਼ਰੀਏ ਛੋਟੀ ਬਚਤ ਕਰਦੇ ਹਨ ਤੇ ਲੋੜ ਪੈਣ 'ਤੇ ਉਸ ਪੈਸੇ ਨੂੰ ਕਢਵਾ ਵੀ ਸਕਦੇ ਹਨ। PPF 'ਚ ਘੱਟੋ-ਘੱਟ 15 ਸਾਲ ਲਈ ਨਿਵੇਸ਼ ਹੁੰਦਾ ਹੈ ਤੇ ਇਸ ਵਿਚ ਚੰਗੀ ਰਿਟਰਨ ਮਿਲਦੀ ਹੈ। ਜੇਕਰ ਤੁਹਾਡਾ ਵੀ ਪੀਪੀਐੱਫ 'ਚ ਅਕਾਊਂਟ ਹੈ ਤਾਂ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣਾ ਪੈਸਾ ਕਦੋਂ-ਕਦੋਂ ਕਢਵਾ ਸਕਦੇ ਹੋ। ਹਾਲ ਹੀ 'ਚ ਇਕ ਗਾਹਕ ਨੇ ਪੀਪੀਐੱਫ ਰਿਟਰਨ ਨੂੰ ਲੈ ਕੇ ਐੱਸਬੀਆਈ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ (SBI) ਨੇ ਦੱਸਿਆ ਸੀ ਕਿ ਪੀਪੀਐੱਫ ਅਕਾਊਂਟ ਤੋਂ ਕਦੋਂ-ਕਦੋਂ ਪੈਸਾ ਕਢਵਾਇਆ ਜਾ ਸਕਦਾ ਹੈ। ਜਾਣਦੇ ਹਾਂ ਪੀਪੀਐੱਫ ਨਾਲ ਜੁੜੀ ਹਰੇਕ ਗੱਲ...

ਕਦੋਂ-ਕਦੋਂ ਕਢਵਾ ਸਕਦੇ ਹੋ ਪੈਸਾ?

ਐੱਸਬੀਆਈ ਨੇ ਦੱਸਿਆ ਕਿ ਅਕਾਊਂਟ ਹੋਲਡਰ ਪਲਾਨ ਪੂਰਾ ਨਾ ਹੋਣ ਤੋਂ ਪਹਿਲਾਂ ਵੀ ਅਕਾਊਂਟ 'ਚੋਂ ਪੈਸਾ ਕਢਵਾ ਸਕਦਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 'ਆਪਣੇ ਅਤੇ ਆਪਣੀ ਫੈਮਿਲੀ ਲਈ ਜਾਨਲੇਵਾ ਬਿਮਾਰੀ ਦੇ ਇਲਾਜ ਲਈ ਪੀਪੀਐੱਫ ਦਾ ਪੈਸਾ ਕਢਵਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਦੇ ਲਈ ਕਈ ਦਸਤਾਵੇਜ਼ਾਂ ਦੀ ਜ਼ਰੂਰਤ ਵੀ ਪਵੇਗੀ। ਇਸ ਤੋਂ ਇਲਾਵਾ ਅਕਾਊਂਟ ਹੋਲਡਰ ਦੇ ਬੱਚਿਆਂ ਦੀ ਪੜ੍ਹਾਈ ਲਈ ਇਹ ਪੈਸਾ ਕੱਢਿਆ ਜਾ ਸਕਦਾ ਹੈ। ਨਾਲ ਹੀ ਜੇਕਰ ਤੁਸੀਂ ਰੈਜ਼ੀਡੈਂਸੀ ਸਟੇਟਸ ਬਦਲ ਰਹੇ ਹੋ ਤਾਂ ਵੀ ਤੁਸੀਂ ਪੈਸੇ ਕਢਵਾ ਸਕਦੇ ਹੋ।'

ਪੀਪੀਐੱਫ 'ਚ ਕੀ ਹੈ ਖਾਸ?

ਇਸ ਸਕੀਮ 'ਚ ਕੋਈ ਵੀ ਵਿਅਕਤੀ ਘੱਟੋ-ਘੱਟ 500 ਰੁਪਏ ਪ੍ਰਤੀ ਸਾਲ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਪ੍ਰਤੀ ਸਾਲ ਨਿਵੇਸ਼ ਕਰ ਸਕਦਾ ਹੈ। ਇਸ ਸਕੀਮ ਤਹਿਤ ਫਿਲਹਾਲ 7.1 ਫ਼ੀਸਦ ਦੇ ਹਿਸਾਬ ਨਾਲ ਹਰ ਸਾਲ ਵਿਆਜ ਦਿੱਤਾ ਜਾ ਰਿਹਾ ਹੈ। ਨਿਵੇਸ਼ਕਾਂ ਨੂੰ ਡੇਢ ਲੱਖ ਰੁਪਏ ਤਕ ਦੀ ਟੈਕਸ ਛੋਟ ਵੀ ਮਿਲਦੀ ਹੈ। PPF ਨੰ ਭਾਰਤ ਸਰਕਾਰ ਦਾ ਸਮਰਥਨ ਹਾਸਲ ਹੈ। ਇਸ ਲਈ ਇਹ ਪੂਰੀ ਤਰ੍ਹਾਂ ਨਾਲ ਰਿਸਕ ਫ੍ਰੀ ਸਕੀਮ ਹੈ।

ਲੋਨ ਦੀ ਵੀ ਹੈ ਸਹੂਲਤ

PPF ਦੇ ਫੰਡ ਦਾ ਇਸਤੇਮਾਲ ਗਾਹਕ ਕਈ ਤਰ੍ਹਾਂ ਨਾਲ ਕਰ ਸਕਦੇ ਹਨ। ਦੋ ਸਾਲ ਬਾਅਦ ਇਸ ਫੰਡ 'ਤੇ ਲੋਨ ਲਿਆ ਜਾ ਸਕਦਾ ਹੈ। ਦੋ ਸਾਲ ਬਾਅਦ ਕੁੱਲ ਜਮ੍ਹਾਂ ਪੈਸੇ ਦਾ 25 ਫ਼ੀਸਦ ਤਕ ਲੋਨ ਦੇ ਰੂਪ 'ਚ ਹਾਸਲ ਕਰ ਕਰ ਸਕਦੇ ਹੋ। ਸ਼ਰਤ ਹੈ ਕਿ ਲੋਨ ਦੋ ਸਾਲ ਪੂਰੇ ਹੋਣ (ਤੀਸਰਾ ਸਾਲ ਸ਼ੁਰੂ ਹੋਣ 'ਤੇ) ਅਤੇ 6 ਸਾਲ ਦੇ ਪਹਿਲੇ ਤਕ ਲਿਆ ਜਾ ਸਕਦਾ ਹੈ। ਲੋਨ ਦੇ ਪੈਸੇ ਦਾ ਰੀਪੇਮੈਂਟ 36 ਮਹੀਨੇ ਦੇ ਅੰਦਰ ਕਰਨਾ ਪਵੇਗਾ। ਪੀਪੀਐੱਫ 'ਤੇ ਜਿੰਨਾ ਪਰਸੈਂਟ ਵਿਆਜ ਮਿਲਦਾ ਹੈ, ਇਸ ਨਾਲੋਂ 2 ਪਰਸੈਂਟ ਜ਼ਿਆਦਾ ਵਿਆਜ ਲੋਨ ਦੀ ਰਕਮ 'ਤੇ ਦੇਣਾ ਪੈਂਦਾ ਹੈ। 7 ਸਾਲ ਪੂਰੇ ਹੋਣ ਤੋਂ ਬਾਅਦ ਫੰਡ 'ਚੋਂ ਕੁਝ ਪੈਸੇ ਕਢਵਾ ਸਕਦੇ ਹੋ। ਦੱਸ ਦੇਈਏ ਕਿ PPF 'ਚ ਤੁਸੀਂ ਕਿੰਨੇ ਰੁਪਏ ਜਮ੍ਹਾਂ ਕਰਨੇ ਹਨ, ਇਸ ਸਬੰਧੀ ਕਈ ਤਰ੍ਹਾਂ ਦੀ ਫਲੈਕਸੀਬਿਲਟੀ ਜਾਂ ਛੋਟ ਮਿਲਦੀ ਹੈ। ਤੁਸੀਂ ਚਾਹੋ ਤਾਂ 100 ਰੁਪਏ 'ਚ ਵੀ ਪੀਪੀਐੱਫ ਅਕਾਊਂਟ ਖੋਲ੍ਹ ਸਕਦੇ ਹਾਂ। ਹਰ ਸਾਲ ਘੱਟੋ-ਘੱਟ 500 ਰੁਪਏ ਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਤਕ ਜਮ੍ਹਾਂ ਕਰ ਸਕਦੇ ਹੋ।

Posted By: Seema Anand