ਨਵੀਂ ਦਿੱਲੀ, ਟੇਕ ਡੈਸਕ : ਫੈਸਟਿਵ ਸੀਜ਼ਨ 'ਚ ਈ-ਕਾਮਰਸ ਸਾਈਟ Flipkart ਨੇ ਹਾਲ ਹੀ 'ਚ Dussehra Specials ਸੇਲ ਦਾ ਐਲਾਨ ਕੀਤਾ ਹੈ ਜੋ ਕਿ 28 ਅਕਤੂਬਰ ਤਕ ਚਲੇਗੀ। ਉਧਰ ਇਸ ਸੇਲ ਦੇ ਖਤਮ ਹੁੰਦੇ ਹੀ ਕੰਪਨੀ ਇਕ ਹੋਰ ਸੇਲ ਲੈ ਕੇ ਆ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ 29 ਅਕਤੂਬਰ ਤੋਂ Flipkart Big Diwali Sale ਆਯੋਜਿਤ ਕੀਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਫੈਸਟਿਵ ਸੀਜ਼ਨ 'ਚ ਸ਼ੁਰੂ ਹੋਈ ਸੇਲ ਹੁਣ ਕਈ ਦਿਨਾਂ ਤਕ ਚਲੇਗੀ। ਜਿਸ 'ਚ ਯੂਜ਼ਰਜ਼ ਕਈ ਆਕਰਸ਼ਕ ਆਫਰਜ਼ ਤੇ ਡਿਸਕਾਊਂਟ ਦਾ ਲਾਭ ਉਠਾ ਸਕੋਗੇ।

Flipkart ਦੀ ਵੈੱਬਸਾਈਟ 'ਤੇ Big Diwali Sale ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸੇਲ 29 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ 4 ਨਵੰਬਰ ਤਕ ਚਲੇਗੀ। ਇਸ ਸੇਲ 'ਚ ਯੂਜ਼ਰਜ਼ ਸਮਾਰਟਫੋਨ, ਹੈੱਡਫੋਨ, ਸਪੀਕਰਜ਼, ਲੈਪਟਾਪ, ਮੋਬਾਈਲ ਐਕਸੇਸਰੀਜ਼ ਸਣੇ ਕਈ ਹੋਰ ਇਲੈਕਟ੍ਰਾਨਿਕਸਤੇ ਹੋਮ ਅਪਲਾਇੰਸ ਨੂੰ ਸ਼ਾਨਦਾਰ ਡੀਲਜ਼ 'ਚ ਖਰੀਦ ਸਕਦੇ ਹਨ।

Flipkart Big Diwali Sale 'ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ Axis Bank ਦੇ ਕ੍ਰੈਡਿਟ ਕਾਰਡ 'ਤੇ ਯੂਜ਼ਰਜ਼ ਨੂੰ 10 ਫੀਸਦੀ ਦਾ ਇਸਟੈਂਟ ਡਿਸਕਾਊਂਟ ਤੇ 5 ਫੀਸਦੀ ਦਾ ਆਫ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੋ ਕੋਸਟ ਈਐੱਮਆਈ ਦੀ ਸਹੂਲਤ ਦਾ ਵੀ ਲਾਭ ਲੈ ਸਕਦੇ ਹਨ। ਇਹ ਸਹੂਲਤ HDFC, ICICI, SBI ਬੈਂਕ ਤੇ Bajaj Finserv 'ਤੇ ਉਪਲਬਧ ਹੋਵੇਗੀ। ਹਾਲਾਂਕਿ Flipkart ਨੇ ਹਾਲੇ ਤਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ Big Diwali Sale 'ਚ ਸਮਾਰਟਫੋਨ 'ਤੇ ਕਿੰਨਾ ਡਿਸਕਾਊਂਟ ਤੇ ਆਫਰ ਮਿਲੇਗਾ। ਇਹ ਜਾਣਨ ਲਈ ਯੂਜ਼ਰਜ਼ ਨੂੰ ਥੋੜ੍ਹਾ ਇੰਤਜਾਰ ਕਰਨਾ ਹੋਵੇਗਾ। Flipkart ਵੱਲੋਂ ਪੇਜ਼ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸੇਲ 'ਚ Samsung, Oppo, Poco ਤੇ Realme ਸਣੇ ਲਗਪਗ ਸਾਰੇ ਬ੍ਰਾਂਡ ਦੇ ਸਮਾਰਟਫੋਨ 'ਤੇ ਸ਼ਾਨਦਾਰ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਸਿਰਫ਼ ਇਕ ਰੁਪਏ 'ਚ ਮੋਬਾਈਲ ਪ੍ਰੋਟੇਕਸ਼ਨ ਮਿਲੇਗਾ। ਉਧਰ ਸੇਲ 'ਚ ਇਲੈਕਟ੍ਰਾਨਿਕਸ ਤੇ ਅਕਸੈਸਰੀਜ਼ 'ਤੇ 80 ਫੀਸਦੀ ਦਾ ਡਿਸਕਾਊਂਟ ਮਿਲੇਗਾ।

Posted By: Ravneet Kaur