ਜੇਐਨਐਨ, ਨਵੀਂ ਦਿੱਲੀ : ਚਾਲੂ ਸਾਉਣੀ ਦੇ ਸੀਜ਼ਨ ਵਿਚ ਦਾਲਾਂ ਵਾਲੀਆਂ ਫਸਲਾਂ ਦੀ ਚੰਗੀ ਪੈਦਾਵਾਰ ਦੇ ਆਸਾਰ ਨਹੀਂ ਹਨ। ਬੀਤੇ ਹਾੜੀ ਸੀਜ਼ਨ ਵਿਚ ਪਹਿਲਾਂ ਹੀ ਦਾਲਾਂ ਦੀ ਪੈਦਾਵਾਰ ਵਿਚ ਕਮੀ ਦਾ ਅੰਦਾਜ਼ਾ ਹੈ। ਅਜਿਹਾ ਹੋਣ ਨਾਲ ਦਾਲਾਂ ਦੀ ਮਹਿੰਗਾਈ ਉਪਭੋਗਤਾਵਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਚਾਲੂ ਸਾਉਣੀ ਸੀਜ਼ਨ ਵਿਚ ਸ਼ੁਰੂਆਤੀ ਹੌਲੀ ਗਤੀ ਤੋਂ ਬਾਅਦ ਹੁਣ ਕਣਕ ਦੀ ਬਿਜਾਈ ਹੋ ਗਈ ਹੈ ਪਰ ਦਾਲਾਂ ਅਤੇ ਤਿਲਾਂ ਵਾਲੀਆਂ ਫ਼ਸਲਾਂ ਦੀ ਬਿਜਾਈ ਦਾ ਰਕਬੇ ਰਕਬੇ ਵਿਚ ਵਾਧਾ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਹਾੜੀ ਸੀਜ਼ਨ ਦੌਰਾਨ ਦਾਲਾਂ ਦੀਆਂ ਫ਼ਸਲਾਂ ਵਾਲੇ ਸੂਬੇ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਮਾਨਸੂਨ ਦੀ ਭਾਰੀ ਬਾਰਸ਼ ਨੇ ਖੇਤਾਂ ਵਿਚ ਖੜੀ ਫ਼ਸਲ ਬਰਬਾਦ ਕਰ ਦਿੱਤੀ ਸੀ। ਇਸ ਨਾਲ ਦਾਲਾਂ ਦੀ ਪੈਦਾਵਾਰ 82.3 ਲੱਖ ਟਨ ਰਹਿ ਜਾਣ ਦਾ ਅੰਦਾਜ਼ਾ ਹੈ ਜਦਕਿ ਖੇਤੀ ਮੰਤਰਾਲਾ ਨੇ 1.01 ਕਰੋੜ ਟਨ ਪੈਦਾਵਾਰ ਦਾ ਟੀਚਾ ਨਿਰਧਾਰਿਤ ਕੀਤਾ ਸੀ। ਇਸ ਤਰ੍ਹਾਂ ਤਿਲਾਂ ਦੀ ਫਸਲ ਦਾ ਘਰੇਲੂ ਉਤਪਾਦਨ ਉਂਜ ਵੀ ਬਹੁਤ ਘੱਟ ਹੈ ਜੋ ਇਸ ਵਾਰ ਹੋਰ ਵੀ ਘੱਟ ਸਕਦਾ ਹੈ। ਇਸ ਨਾਲ ਤਿਲਾਂ ਦੀਆਂ ਫਸਲਾਂ ਦੀ ਪੈਦਾਵਾਰ ਵਧਾਉਣ ਦੀ ਸਰਕਾਰ ਦੀ ਉਮੀਦ ਨੂੰ ਠੇਸ ਪਹੁੰਚੇਗੀ।

ਆਮ ਤੌਰ 'ਤੇ ਸਾਉਣੀ ਦੀ ਫ਼ਸਲ ਵਿਚ ਕੁਲ ਦਾਲਾਂ ਦੀ ਖੇਤੀ 1.46 ਕਰੋੜ ਹੈਕਟੇਅਰ ਵਿਚ ਹੁੰਦੀ ਹੈ। ਅਜੇ ਤਕ ਛੋਲਿਆਂ ਦੀ ਬਿਜਾਈ ਦਾ ਰਕਬਾ ਪਿਛਲੇ ਸਾਲ ਨਾਲੋਂ 68.40 ਹੈਕਟੇਅਰ ਦੇ ਮੁਕਾਬਲੇ 61.59 ਲੱਖ ਹੈਕਟੇਅਰ ਰਿਹਾ ਹੈ। ਸੀਜ਼ਨ ਦੇ ਆਖਰ ਤਕ ਛੋਲਿਆਂ ਦਾ ਔਸਤਨ ਰਕਬਾ 93.53 ਲੱਖ ਹੈਕਟੈਅਰ ਹੋ ਸਕਦਾ ਹੈ। ਘਰੇਲੂ ਦਾਲਾਂ ਵਿਚ ਛੋਲਿਆਂ ਦੀ ਦਾਲ ਦੀ ਹਿੱਸੇਦਾਰੀ 40 ਫੀਸਦ ਤੋਂ ਜ਼ਿਆਦਾ ਰਹਿੰਦੀ ਹੈ। ਹੋਰ ਦਾਲਾਂ ਦੀ ਫਸਲ ਵੀ ਬਹੁਤੀ ਤਸੱਲੀਬਖ਼ਸ਼ ਇਸ਼ਾਰਾ ਨਹੀਂ ਦੇ ਰਹੀ।

ਸਰਕਾਰ ਨੂੰ ਇਸ ਲਈ ਕਾਰਗਰ ਰਣਨੀਤੀ ਬਣਾਉਣੀ ਹੋਵੇਗੀ, ਜਿਸ ਨਾਲ ਦਾਲਾਂ ਦੀ ਘਰੇਲੂ ਮੰਗ ਨੂੰ ਪੂਰਾ ਕੀਤਾ ਜਾ ਸਕੇ। ਤਿਲਾਂ ਦਾ ਰਕਬਾ ਵੀ ਘੱਟਦਾ ਦਿਖਾਈ ਦੇ ਰਿਹਾ ਹੈ। ਦਰਅਸਲ ਮਾਨਸੂਨ ਦੌਰਾਨ ਚੰਗੀ ਬਾਰਸ਼ ਨਾ ਹੋਣ 'ਤੇ ਇਨ੍ਹਾਂ ਦੋਵੇਂ ਫਸਲਾਂ ਦਾ ਰਕਬਾ ਵੱਧ ਸਕਦਾ ਹੈ ਅਤੇ ਉਤਪਾਦਨ ਵੀ। ਇਸ ਵਾਰ ਭਾਰੀ ਮੀਂਹ ਨੇ ਪਹਿਲਾਂ ਹਾੜੀ ਦੀ ਖੜੀ ਫਸਲ ਬਰਬਾਦ ਕੀਤੀ ਸੀ।

ਖਾਣ ਵਾਲੇ ਤੇਲਾਂ ਦੀ ਸਸਤੀ ਦਰਾਮਦ ਹੋਣ ਨਾਲ ਤਿਲਾਂ ਦੀ ਫਸਲ ਨੂੰ ਲੈ ਕੇ ਬਹੁਤੀ ਹਾਏ ਤੌਬਾ ਨਾ ਹੁੰਦੀ ਪਰ ਦਾਲਾਂ ਦੀ ਕਮੀ ਦਾ ਖ਼ਮਿਆਜ਼ਾ ਉਪਭੋਗਤਾ 2015-16 ਵਿਚ ਭੁਗਤ ਚੁੱਕੇ ਹਨ, ਹੁਣ ਅਰਹਰ ਦਾਲ 200 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਸੀ।

Posted By: Tejinder Thind