ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਦਿੱਲੀ, ਵਾਰਾਣਸੀ ਅਤੇ ਬੈਂਗਲੁਰੂ ਏਅਰਪੋਰਟ ਤੋਂ ਫਲਾਈਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਇਨ੍ਹਾਂ ਹਵਾਈ ਅੱਡਿਆਂ ਤੋਂ ਬਿਨਾਂ ਬੋਰਡਿੰਗ ਪਾਸ ਦੇ ਵੀ ਸਫਰ ਕਰ ਸਕੋਗੇ। ਤੁਹਾਡਾ ਚਿਹਰਾ ਤੁਹਾਡੇ ਬੋਰਡਿੰਗ ਪਾਸ ਵਜੋਂ ਕੰਮ ਕਰੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਇਸ ਲਈ ਡਿਜੀਯਾਤਰਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹ ਚੁਣੇ ਗਏ ਹਵਾਈ ਅੱਡਿਆਂ ਤੋਂ ਲੋਕਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ।

ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਵੀਰਵਾਰ ਨੂੰ ਡਿਜੀਯਾਤਰਾ ਦਾ ਉਦਘਾਟਨ ਕੀਤਾ। ਡਿਜੀਯਾਤਰਾ ਨਾਲ ਹਵਾਈ ਅੱਡਿਆਂ 'ਤੇ ਚੈੱਕ-ਇਨ ਪੇਪਰ ਰਹਿਤ ਹੋਵੇਗਾ। ਯਾਤਰੀ ਚਿਹਰੇ ਦੀ ਪਛਾਣ ਤਕਨੀਕ ਦੇ ਆਧਾਰ 'ਤੇ ਇਨ੍ਹਾਂ ਹਵਾਈ ਅੱਡਿਆਂ ਤੋਂ ਯਾਤਰਾ ਕਰ ਸਕਣਗੇ। ਦਿੱਲੀ ਤੋਂ ਇਲਾਵਾ ਬੈਂਗਲੁਰੂ ਅਤੇ ਵਾਰਾਣਸੀ ਹਵਾਈ ਅੱਡਿਆਂ 'ਤੇ ਵੀਰਵਾਰ ਨੂੰ ਡਿਜੀਯਾਤਰਾ ਸ਼ੁਰੂ ਹੋ ਰਹੀ ਹੈ।

Posted By: Jaswinder Duhra