ਜੇਐੱਨਐੱਨ, ਨਈ ਦਿੱਲੀ : ਦੇਸ਼ 'ਚ ਇਸ ਸਮੇਂ ਲਾਕਡਾਊਨ 4.0 ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਲੈਣ ਦੇਣ ਲਈ ਡਿਜ਼ੀਟਲ ਮੋਡ ਦੀ ਵਰਤੋਂ 'ਤੇ ਜ਼ੋਰ ਦਿੱਤਾ। ਇਸ ਹਫਤੇ ਦੀ ਸ਼ੁਰੂਆਤ 'ਚ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (NDMA) ਨੇ ਕੋਰੋਨਾ ਵਾਇਰਸ ਦੇ ਕਹਿਰ ਦੀ ਜਾਂਚ ਲਈ ਲਾਕਡਾਊਨ 4.0 ਨੂੰ 31 ਮਈ ਤਕ ਕਰਨ ਦਾ ਐਲਾਨ ਕੀਤਾ ਸੀ। ਦੇਸ਼ਵਿਆਪੀ ਲਾਕਡਾਊਨ ਦੌਰਾਨ ਸੋਸ਼ਲ ਡਿਸਟੈਂਸਿੰਗ ਨੂੰ ਬਣਾਈ ਰੱਖਣ ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਆਵਾਜਾਈ 'ਤੇ ਰੋਕ ਲਾਈ ਗਈ ਹੈ। ਇਸ ਚੱਲਦਿਆਂ ਭੁਗਤਾਨ ਮੋਡ ਦਾ ਉਪਯੋਗ ਮਹੱਤਵਪੂਰਨ ਹੋ ਗਿਆ ਹੈ। Reserve Bank ਨੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਸ਼ੁਰੂ ਕੀਤੇ ਅਭਿਆਨ 'ਚ ਕਿਹਾ ਕਿ ਡਿਜ਼ੀਟਲ ਭੁਗਤਾਨ ਮੋਡ ਲੋਕ ਘਰਾਂ 'ਚ ਸੁਰੱਖਿਅਤ ਰਹਿੰਦੇ ਹੋਏ ਕਿਸੇ ਵੀ ਸਮੇਂ ਬੈਕਿੰਗ ਲੈਣ ਦੇਣ ਨੂੰ ਆਸਾਨ ਬਣਾਉਂਦਾ ਹੈ। RBI ਨੇ ਆਪਣੇ ਇਸ ਅਭਿਆਨ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕ ਸੁਰੱਖਿਅਤ ਢੰਗ ਨਾਲ ਡਿਜ਼ੀਟਲ ਲੈਣ ਦੇਣ ਕਰ ਸਕਦੇ ਹਨ। ਕਈ ਡਿਜ਼ੀਟਲ ਭੁਗਤਾਨ ਬਦਲ 'ਚ NEFT, IMPS ਤੇ UPI ਸ਼ਾਮਲ ਹਨ ਜੋ 24 ਘੰਟੇ ਉਪਲੱਬਧ ਹਨ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਸੋਸ਼ਲ ਮੀਡੀਆ ਡਿਸਟੈਂਸਿੰਗ ਬਣਾਈ ਰੱਖਣ ਲਈ ਡਿਜ਼ੀਟਲ ਬੈਂਕਿੰਗ ਸਣੇ ਹਰ ਸਾਵਧਾਨੀ ਦੇ ਉਪਾਆਂ ਦੇ ਇਸਤੇਮਾਲ ਦੀ ਜਨਤਾ ਤੋਂ ਅਪੀਲੀ ਕੀਤੀ ਸੀ। ਵੈਸੇ RBI ਨੇ ਲੈਣ ਦੇਣ ਦੇ ਡਿਜ਼ੀਟਲ ਤਰੀਕਿਆਂ ਦਾ ਉਪਯੋਗ ਕਰਦੇ ਸਮੇਂ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਤੇ ਕਿਸੇ ਵੀ ਧੋਖਾਧੜੀ ਦੇ ਮਾਮਲੇ 'ਚ ਬੈਂਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਡਿਜ਼ੀਟਲ ਪੇਮੈਂਟ ਇਸ ਲਈ ਜ਼ਰੂਰੀ :


ਜਦੋਂ ਅਸੀਂ ਬਜ਼ਾਰ ਤੋਂ ਸਮਾਨ ਲੈਣ ਮਗਰੋਂ ਨਗਦ ਪੇਮੈਂਟ ਕਰਦੇ ਹਾਂ ਤਾਂ ਕੋਰੋਨਾ ਵਾਇਰਸ ਸੰਕ੍ਰਮਣ ਉਸ ਨਾਲ ਫੈਲ ਸਕਦਾ ਹੈ। ਇਸ ਤੋਂ ਬਚਣ ਲਈ ਡਿਜ਼ੀਟਲ ਲੈਣ ਦੇਣ ਸਭ ਤੋਂ ਸੁਰੱਖਿਅਤ ਉਪਾਅ ਹੈ।

Posted By: Rajnish Kaur