ਜੇਐੱਨਐੱਨ, ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਅੱਜ ਰਾਹਤ ਭਰੀ ਖ਼ਬਰ ਹੈ। ਪੈਟਰੋਲ ਤੇ ਡੀਜ਼ਲ ਵੀਰਵਾਰ ਨੂੰ ਸਸਤਾ ਹੋ ਗਿਆ ਹੈ। ਫੈਸਟੀਵਲ ਸੀਜ਼ਨ ਵਿਚਕਾਰ ਕੀਮਤਾਂ ਦੇ ਘੱਟ ਹੋਣ ਨਾਲ ਲੋਕਾਂ ਲਈ ਇਹ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਅੱਜ ਦੇਸ਼ ਦੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਕੀਮਤਾਂ ਚੁਕਾਣੀਆਂ ਹੋਣਗੀਆਂ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਹੜੀਆਂ ਕੀਮਤਾਂ ਨਾਲ ਵਿਕ ਰਿਹਾ ਹੈ।

ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 'ਚ 5 ਪੈਸੇ ਦੀ ਗਿਰਾਵਟ ਆਈ ਹੈ, ਜਿਸ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.17 ਰੁਪਏ 'ਤੇ ਆ ਗਿਆ ਹੈ। ਡੀਜ਼ਲ 'ਚ 5 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ 'ਚ ਇਕ ਲੀਟਰ ਦੀ ਕੀਮਤ 66.06 ਰੁਪਏ 'ਤੇ ਆ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਡੀਜ਼ਲ ਦੀ ਕੀਮਤ 65.19 ਪ੍ਰਤੀ ਲੀਟਰ ਤੇ ਪੈਟਰੋਲ ਦੀ ਕੀਮਤ 73.25 ਪ੍ਰਤੀ ਲਿਟਰ ਨਾਲ ਵਿਕ ਰਿਹਾ ਹੈ। ਜਲੰਧਰ 'ਚ ਪੈਟਰੋਲ ਦੀ ਕੀਮਤ 72.94 ਤੇ ਡੀਜ਼ਲ ਦੀ ਕੀਮਤ 64.91 ਪ੍ਰਤੀ ਲੀਟਰ ਹੈ। ਲੁਧਿਆਣਾ 'ਚ ਡੀਜ਼ਲ ਦੀ ਕੀਮਤ 65.48 ਪ੍ਰਤੀ ਲੀਟਰ ਤੇ ਪੈਟਰੋਲ ਦੀ ਕੀਮਤ 73.57 ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Amita Verma