ਜੇਐੱਨਐੱਨ, ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ 12 ਦਿਨਾਂ ਦੇ ਫ਼ਰਕ ਤੋਂ ਬਾਅਦ ਐਤਵਾਰ ਨੂੰ ਡੀਜ਼ਲ ਦੀ ਕੀਮਤ 'ਚ ਫਿਰ ਵਾਧਾ ਕੀਤਾ ਹੈ। ਵੱਖ-ਵੱਖ ਸ਼ਹਿਰਾਂ 'ਚ ਡੀਜ਼ਲ ਦੀਆਂ ਕੀਮਤਾਂ 'ਚ 16-18 ਪੈਸੇ ਪ੍ਰਤੀ ਲਿਟਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਪੈਟਰੋਲ ਦੀ ਕੀਮਤ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਇਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਐਤਵਾਰ ਨੂੰ 80.43 ਰੁਪਏ ਪ੍ਰਤੀ ਲਿਟਰ ਰਹੀ, ਉੱਥੇ ਹੀ ਡੀਜ਼ਲ 16 ਪੈਸੇ ਦੀ ਤੇਜ਼ੀ ਨਾਲ 80.94 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ। ਸ਼ਹਿਰ 'ਚ ਡੀਜ਼ਲ ਦੀ ਕੀਮਤ ਸ਼ਨਿਚਰਵਾਰ ਤਕ 80.78 ਰੁਪਏ ਪ੍ਰਤੀ ਲਿਟਰ ਸੀ। ਡੀਜ਼ਲ 'ਤੇ ਵੈਟ ਜ਼ਿਆਦਾ ਹੋਣ ਕਾਰਨ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਦੇ ਮੁਕਾਬਲੇ ਡੀਜ਼ਲ ਮਹਿੰਗਾ ਹੈ।

ਕੋਲਕਾਤਾ 'ਚ ਡੀਜ਼ਲ ਦੀ ਕੀਮਤ 82.10 ਰੁਪਏ ਪ੍ਰਤੀ ਲਿਟਰ ਰਹੀ, ਡੀਜ਼ਲ ਦੀ ਕੀਮਤ ਵੱਧ ਕੇ 76.05 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 87.19 ਰੁਪਏ 'ਤੇ ਟਿਕੀ ਰਹੀ। ਉੱਥੇ ਹੀ ਇਕ ਲਿਟਰ ਡੀਜ਼ਲ ਖ਼ਰੀਦਣ ਲਈ ਤੁਹਾਨੂੰ 79.17 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ।

ਹੋਰ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੇ ਭਾਅ

ਦਿੱਲੀ ਦੇ ਨੋਇਡਾ 'ਚ ਪੈਟਰੋਲ ਦੀ ਕੀਮਤ 81.08 ਰੁਪਏ ਪ੍ਰਤੀ ਲਿਟਰ ਦੇ ਪੱਧਰ 'ਤੇ ਹੈ, ਉੱਥੇ ਹੀ ਇਕ ਲਿਟਰ ਡੀਜ਼ਲ ਖ਼ਰੀਦਣ ਲਈ ਤੁਹਾਨੂੰ 72.91 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪੈਟਰੋਲ ਦੀ ਕੀਮਤ 80.98 ਰੁਪਏ ਪ੍ਰਤੀ ਲਿਟਰ ਹੈ, ਜਦੋਂਕਿ ਡੀਜ਼ਲ ਦੀ ਕੀਮਤ 72.81 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਲਿਟਰ ਪੈਟਰੋਲ ਖ਼ਰੀਦਣ ਲਈ ਤੁਹਾਨੂੰ 83.32 ਰੁਪਏ ਦੇਣੇ ਪੈਣਗੇ। ਸ਼ਹਿਰ 'ਚ ਇਕ ਲਿਟਰ ਡੀਜ਼ਲ ਦੀ ਕੀਮਤ 77.77 ਰੁਪਏ ਹੋ ਗਈ ਹੈ।

Posted By: Harjinder Sodhi