ਨਵੀਂ ਦਿੱਲੀ, ਜੇਐੱਨਐੱਨ। ਲਗਾਤਾਰ ਚੌਥੇ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਪੈਟਰੋਲ ਦੀਆਂ ਕੀਮਤਾਂ 'ਚ ਤੇਲ ਕੰਪਨੀਆਂ ਨੇ ਕੋਈ ਵਾਧਾ ਨਹੀਂ ਕੀਤਾ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਦਿੱਲੀ 'ਚ 10 ਪੈਸੇ ਪ੍ਰਤੀ ਲੀਟਰ ਤੇ ਮੁੰਬਈ 'ਚ 11 ਪੈਸੇ ਪ੍ਰਤੀ ਲੀਟਰ ਘੱਟ ਹੋਈਆਂ ਹਨ। ਦਿੱਲੀ 'ਚ ਪੈਟਰੋਲ 73.27 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 66.31 ਰੁਪਏ ਪ੍ਰਤੀ ਵਿਕ ਰਿਹਾ ਹੈ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ ਸ਼ੁੱਕਰਵਾਰ ਨੂੰ 78.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 69.50 ਰੁਪਏ ਪ੍ਰਤੀ ਲੀਟਰ ਹੈ। ਬੈਂਗਲੁਰੂ 'ਚ ਪੈਟਰੋਲ 75.52 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 68.51 ਰੁਪਏ ਪ੍ਰਤੀ ਲੀਟਰ ਹੈ।

ਪੰਜਾਬ ਦੀ ਗੱਲ ਕਰੀਏ ਤਾਂ 2.23 ਰੁਪਏ ਦੀ ਕਟੌਤੀ ਨਾਲ ਪੈਟਰੋਲ 69.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦਕਿ ਡੀਜ਼ਲ 1.42 ਰੁਪਏ ਦੀ ਕਟੌਤੀ ਨਾਲ 63.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Akash Deep