ਨਵੀਂ ਦਿੱਲੀ : ਕੋਰੋਨਾ ਮਾਮਲਿਆਂ ਦੇ ਵੱਧਣ ਤੋਂ ਬਾਅਦ ਡੀਜੀਸੀਏ ਨੇ ਭਾਰਤ ’ਚ ਕਮਰਸ਼ੀਅਲ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ’ਤੇ ਰੋਕ 31 ਦਸੰਬਰ ਤਕ ਵਧਾ ਦਿੱਤੀ ਹੈ। ਇਸ ਦੌਰਾਨ ਵੰਦੇ ਭਾਰਤ ਮਿਸ਼ਨ ਤਹਿਤ ਜਾਣ ਵਾਲੀਆਂ ਖਾਸ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਡੀਜੀਸੀਏ ਨੇ ਇੰਟਰਨੈਸ਼ਨਲ ਫਲਾਈਟ ’ਤੇ ਰੋਕ 30 ਨਵੰਬਰ ਤਕ ਵਧਾਉਣ ਦਾ ਆਦੇਸ਼ ਦਿੱਤਾ ਸੀ।

ਇਸ ਤੋਂ ਪਹਿਲਾਂ 23 ਮਾਰਚ ਤੋਂ ਕਮਰਸ਼ੀਅਲ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਲਾਈ ਗਈ ਸੀ। ਘਰੇਲੂ ਉਡਾਣਾਂ ਵੀ ਇਸ ਬੰਦ ਕੀਤੀਆਂ ਹੋਈਆਂ ਸਨ ਪਰ 25 ਮਈ ਤੋਂ ਘਰੇਲੂ ਉਡਾਣਾਂ ਬਹਾਲ ਕਰ ਦਿੱਤੀਆਂ ਗਈਆਂ ਸਨ।

Posted By: Tejinder Thind