ਨਵੀਂ ਦਿੱਲੀ: ਸਕੂਟਰ ਬਾਜ਼ਾਰ ਦੀ ਦੇਸ਼ 'ਚ ਵਧਦੀ ਡਿਮਾਂਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ TVS ਮੋਟਰ ਕੰਪਨੀ, Suzuki ਮੋਟਰਸਾਈਕਲ ਇੰਡੀਆ ਅਤੇ Piaggio ਦੀ ਬਾਜ਼ਾਰ 'ਚ ਹਿੱਸੇਦਾਰੀ 2018-2019 'ਚ ਵਧੀ ਹੈ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ਼ ਦੇ ਹਾਲ ਹੀ 'ਚ ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਵਿਚ ਸਕੂਟਰਾਂ ਦੀ ਵਿਕਰੀ 0.27 ਫ਼ੀਸਦੀ ਗਿਰਾਵਟ ਨਾਲ 67,01,469 ਯੂਨਿਟਸ ਦੀ ਰਹੀ ਹੈ। ਉੱਥੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ TVS ਮੋਟਰ ਦੀ ਵਿਕਰੀ 2018-19 'ਚ 12.94 ਫ਼ੀਸਦੀ ਦੇ ਹਿਸਾਬ ਨਾਲ 12,41,366 ਯੂਨਿਟਸ ਰਹੀ ਹੈ ਜਦਕਿ 2017-18 'ਚ ਇਹ ਅੰਕੜਾਂ 10,99,133 ਯੂਨਿਟਸ ਸੀ।

Suzuki ਦੀ ਵਿਕਰੀ 'ਚ ਹੋਇਆ ਵਾਧਾ

Suzuki ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਸਾਲ 2018-19 'ਚ 46 ਫ਼ੀਸਦੀ ਵਾਧੇ ਨਾਲ 6.15,520 ਯੂਨਿਟਸ ਦੀ ਵਿਕਰੀ ਕੀਤੀ ਹੈ ਜਦਕਿ 2017-18 'ਚ ਇਹ ਅੰਕੜਾਂ 4,21,539 ਯੂਨਿਟਸ ਸੀ। ਇਸ ਦੌਰਾਨ ਕੰਪਨੀ ਨੇ 9.1 ਫ਼ੀਸਦੀ ਦੀ ਬਾਜ਼ਾਰ 'ਚ ਹਿੱਸੇਦਾਰੀ ਹਾਸਲ ਕੀਤੀ ਹੈ ਜਦਕਿ ਬੀਤੇ ਵਿੱਤੀ ਸਾਲ 9.27 ਫ਼ੀਸਦੀ ਸੀ।

Piaggio ਦੀ ਵਿਕਰੀ ਵਧੀ

ਇਟਲੀ ਦੀ ਸਕੂਟਰ ਬਣਾਉਣ ਵਾਲੀ ਕੰਪਨੀ Piaggio ਨੇ 2018-19 'ਚ ਬਾਜ਼ਾਰ ਹਿੱਸੇਦਾਰੀ 'ਚ ਮਾਮੂਲੀ ਵਾਧਾ ਕੀਤਾ ਹੈ। ਯਾਨੀ ਹੁਣ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 1.16 ਹੋ ਗਈ ਹੈ ਜੋ ਕਿ ਬੀਤੇ ਸਾਲ 1.01 ਫ਼ੀਸਦੀ ਸੀ। ਕੰਪਨੀ ਨੇ ਇਸ ਦੌਰਾਨ ਬਾਜ਼ਾਰ 'ਚ 14 ਫ਼ੀਸਦੀ ਦੇ ਵਾਧੇ ਨਾਲ 77,775 ਸਕੂਟਰਾਂ ਦੀ ਵਿਕਰੀ ਕੀਤੀ ਹੈ ਜਦਕਿ 2017-18 'ਚ ਇਹ ਅੰਕੜਾਂ 68,169 ਸਕਟੂਰਾਂ ਦਾ ਸੀ।

Hero ਦੀ ਬਾਜ਼ਾਰ 'ਚ ਆਈ ਗਿਰਾਵਟ

ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ Hero Motocorp ਦੀ ਬਾਜ਼ਾਰ 'ਚ ਹਿੱਸੇਦਾਰੀ 'ਚ ਗਿਰਾਵਟ ਆਈ ਹੈ। ਵਿੱਤ ਸਾਲ 2019-19 'ਚ ਕੰਪਨੀ ਦੀ ਹਿੱਸੇਦਾਰੀ 10.73 ਫ਼ੀਸਦੀ ਰੀ ਜਦਕਿ ਬੀਤੇ ਵਿੱਤੀ ਸਾਲ 'ਚ ਇਹ 13.14 ਫ਼ੀਸਦੀ ਸੀ। ਕੰਪਨੀ ਨੇ 18.62 ਫ਼ੀਸਦੀ ਦੀ ਗਿਰਾਵਟ ਦੇ ਨਾਲ ਵਿੱਤ ਸਾਲ 2017-18 'ਚ 7,19,087 ਯੂਨਿਟਸ ਦੀ ਵਿਕਰੀ ਕੀਤੀ ਹੈ ਜਦਕਿ ਇਸ ਤੋਂ ਪਿਛਲੇ ਵਿੱਤ ਸਾਲ 'ਚ ਇਹ ਅੰਕੜਾਂ 8,83,667 ਯੂਨਿਟਸ ਦਾ ਰਿਹਾ ਸੀ।

Honda ਦੀ ਵਿਕਰੀ 'ਚ ਵੀ ਆਈ ਗਿਰਾਵਟ

ਦੇਸ਼ ਦੀ ਸਭ ਤੋਂ ਵੱਡੀ ਕੰਪਨੀ Honda ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੀ ਵਿੱਤੀ ਸਾਲ 2018-19 'ਚ 3.7 ਫ਼ੀਸਦੀ ਦੀ ਗਿਰਾਵਟ ਨਾਲ 36,80,403 ਯੂਨਿਟਸ ਰਹੀ ਹੈ ਜਦਕਿ 2017-18 'ਚ ਇਹ ਅੰਕੜਾਂ 38,21,542 ਯੂਨਿਟਸ ਦਾ ਰਿਹਾ ਸੀ।

Posted By: Akash Deep