ਨਵੀਂ ਦਿੱਲੀ (ਏਜੰਸੀ) : ਵਿਦੇਸ਼ੀ ਬਾਜ਼ਾਰਾਂ ਦੇ ਨਕਾਰਾਤਮਕ ਰੁਝਾਨਾਂ ਦੇ ਬਾਵਜੂਦ ਸਥਾਨਕ ਜਿਊਲਰਾਂ 'ਚ ਮੰਗ ਬਣੀ ਰਹਿਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਸੋਨਾ ਮੰਗਲਵਾਰ ਨੂੰ 40 ਰੁਪਏ ਮਜ਼ਬੂਤ ਹੋ ਕੇ 32,690 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਚਾਂਦੀ ਹਾਲਾਂਕਿ 210 ਰੁਪਏ ਡਿੱਗ ਕੇ 39,800 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ। ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਜਿਊਲਰਾਂ ਵੱਲੋਂ ਖ਼ਰੀਦ ਵਧਾਏ ਜਾਣ ਨਾਲ ਸੋਨੇ ਦੀ ਕੀਮਤ ਵਧੀ, ਪਰ ਵਿਦੇਸ਼ੀ ਬਾਜ਼ਾਰਾਂ ਦੇ ਨਕਾਰਾਤਮਕ ਰੁਝਾਨਾਂ ਨੇ ਕੀਮਤ 'ਚ ਵੱਧ ਵਾਧਾ ਨਹੀਂ ਹੋਣ ਦਿੱਤਾ।

ਨਿਊਯਾਰਕ 'ਚ ਸੋਨਾ 0.54 ਫ਼ੀਸਦੀ ਸਸਤਾ ਹੋ ਕੇ 1282.40 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਆ ਗਿਆ। ਚਾਂਦੀ ਵੀ 0.74 ਫ਼ੀਸਦੀ ਸਸਤੀ ਹੋ ਕੇ 15.60 ਡਾਲਰ ਪ੍ਰਤੀ ਅੌਂਸ ਦੀ ਰਹਿ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਤੇ 99.5 ਫ਼ੀਸਦੀ ਖ਼ਰਾ ਸੋਨਾ 40 ਰੁਪਏ ਹਰੇਕ ਮਜ਼ਬੂਤ ਹੋ ਕੇ ਲੜੀਵਾਰ 32,690 ਰੁਪਏ ਤੇ 32,540 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਸੋਮਵਾਰ ਨੂੰ ਵੀ ਸੋਨਾ 150 ਰੁਪਏ ਮਹਿੰਗਾ ਹੋਇਆ ਸੀ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 25,200 ਰੁਪਏ ਹਰੇਕ ਦੇ ਪੱਧਰ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ 210 ਰੁਪਏ ਡਿੱਗ ਕੇ 39,800 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ ਤੇ ਹਫ਼ਤਾਵਾਰੀ ਡਿਲੀਵਰੀ ਵੀ 263 ਰੁਪਏ ਡਿੱਗ ਕੇ 39,056 ਰੁਪਏ ਪ੍ਰਤੀ ਕਿੱਲੋ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 76,000 ਰੁਪਏ ਖ਼ਰੀਦ ਤੇ 77,000 ਰੁਪਏ ਵਿਕਰੀ ਦੇ ਪੱਧਰ 'ਤੇ ਬਣੀ ਰਹੀ।