ਨਈ ਦੁਨੀਆ, ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 29 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਥੇ ਚੀਨ, ਅਮਰੀਕਾ, ਇਟਲੀ ਅਤੇ ਇਰਾਨ ਵਰਗੇ ਹਾਲਾਤ ਨਹੀਂ ਹਨ ਪਰ ਫਿਰ ਵੀ ਸਰਕਾਰ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸ ਤਹਿਤ ਬੀਮਾ ਨਿਯਮ ਨਿਰਧਾਰਤ ਕਰਨ ਵਾਲੇ ਮੰਤਰਾਲਾ IRDAI ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਇਲਾਜ ਨੂੰ ਵੀ ਆਪਣੀ ਪਾਲਿਸੀ ਵਿਚ ਸ਼ਾਮਲ ਕਰੇ। IRDAI ਦੇ ਇਸ ਕਦਮ ਤੋਂ ਬਾਅਦ ਉਮੀਦ ਹੈ ਕਿ ਜਲਦ ਹੀ ਹੈਲਥ ਇੰਸ਼ੋਰੈਂਸ ਵਿਚ ਕੋਰੋਨਾ ਵਾਇਰਸ ਦਾ ਇਲਾਜ ਸ਼ਾਮਲ ਹੋ ਜਾਵੇਗਾ। ਦੱਸ ਦੇਈਏ ਕਿ ਅਜੇ ਕੋਰੋਨਾ ਵਾਇਰਸ ਦਾ ਕੋਈ ਪੁਖਤਾ ਇਲਾਜ ਨਹੀਂ ਹੈ ਅਤੇ ਲੱਛਣਾ ਵਰਗੇ ਸਰਦੀ, ਜੁਕਾਮ, ਬੁਖਾਰ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਭਾਰਤ ਵਿਚ ਤਿੰਨ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਚੁੱਕਾ ਹੈ।

ਪੜ੍ਹੋ IRDAI ਨੇ ਆਪਣੇ ਸਰਕੂਲਰ ਵਿਚ ਕੀ ਕਿਹਾ

IRDAI ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਜਾਰੀ ਸਰਕੂਲਰ ਵਿਚ ਕਿਹਾ ਹੈ ਕਿ ਵੱਖ ਵੱਖ ਵਰਗਾਂ ਦੀਆਂ ਸਿਹਤ ਬੀਮਾਂ ਲੋੜਾਂ ਨੂੰ ਪੂਰਾ ਕਰਲ ਦੇ ਉਦੇਸ਼ ਨਾਲ ਬੀਮਾ ਕਰਤਾਵਾਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਦੀ ਲਾਗਤਾਂ ਨੂੰ ਕਵਰ ਕਰਨ ਵਾਲੇ ਪ੍ਰੋਡਕਟ ਡਿਜ਼ਾਈਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਜੇ ਕੋਈ ਮਰੀਜ਼ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਕਲੇਮ ਕਰਦਾ ਹੇ ਤਾਂ ਉਸ ਦੀ ਪੂਰਤੀ ਕੀਤੀ ਜਾਵੇ।

IRDAI ਮੁਤਾਬਕ ਬੀਮਾ ਕੰਪਨੀਆਂ ਨਾ ਕੇਵਲ ਹਸਪਤਾਲ ਵਿਚ ਇਲਾਜ ਦਾ ਖ਼ਰਚ ਦੇਣ ਬਲਕਿ ਇਸ ਤੋਂ ਬਾਅਦ ਵੀ ਹੋਣ ਵਾਲੇ ਖ਼ਰਚ ਨੂੰ ਆਪਣੀ ਪਾਲਿਸੀ ਵਿਚ ਸ਼ਾਮਲ ਕਰਨ। ਇਸ ਨੂੰ ਲੈ ਕੇ ਸਰਕਾਰ ਵੱਲੋਂ ਇਕ ਪੈਨਲ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਕੋਰੋਨਾ ਵਾਇਰਸ ਨਾਲ ਜੁੜੇ ਹਰ ਕਲੇਮ ਦੀ ਜਾਂਚ ਕਰੇਗਾ।

Posted By: Tejinder Thind