ਪੀਟੀਆਈ, ਨਵੀਂ ਦਿੱਲੀ : ਮਹਾਰਾਸ਼ਟਰ ਦੇ ਉਸਮਾਨਾਬਾਦ ’ਚ ਸਥਿਤ ਵਸੰਤਦਾਦਾ ਨਗਰੀ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਲਾਇਸੈਂਸ ਰੱਦ ਕਰਨ ਨੂੰ ਲੈ ਕੇ ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਆਪਣੀ ਮੌਜੂਦਾ ਵਿੱਤੀ ਸਥਿਤੀ ਦੇ ਹਿਸਾਬ ਨਾਲ ਹੁਣ ਤਕ ਦੇ ਜਮ੍ਹਾਂਕਰਤਾਵਾਂ ਦਾ ਪੂਰਾ ਪੈਸਾ ਵਾਪਸ ਨਹੀਂ ਕਰ ਸਕੇਗਾ। ਸਹਿਕਾਰੀ ਬੈਂਕ ਦਾ ਲਾਇਸੈਂਸ ਸੋਮਵਾਰ ਨੂੰ ਕਾਰੋਬਾਰ ਸਮਾਪਤ ਹੋਣ ਤੋਂ ਬਾਅਦ ਤੋਂ ਰੱਦ ਮੰਨਿਆ ਜਾਵੇਗਾ। ਇਸਤੋਂ ਬਾਅਦ ਸਹਿਕਾਰੀ ਬੈਂਕ ਓਪਰੇਟ ਨਹੀਂ ਕਰ ਸਕੇਗਾ।

ਰਿਜ਼ਰਵ ਬੈਂਕ ਨੇ ਜਮ੍ਹਾਂ-ਕਰਤਾਵਾਂ ਦਾ ਪੈਸਾ ਵਾਪਸ ਕਰਨ ਨੂੰ ਲੈ ਕੇ ਕਿਹਾ ਕਿ ਪਹਿਲਾਂ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰਨ ਤੇ ਸੋਧ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਪੈਸਾ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸੋਧ ਕਰਨ ਤੋਂ ਬਾਅਦ ਜਮ੍ਹਾਂ ਬੀਮਾ ਤੇ ਕਰਜ਼ ਗਾਰੰਟੀ ਨਿਗਮ ਤੋਂ ਜਮ੍ਹਾਂਕਰਤਾ ਪੰਜ ਲੱਖ ਰੁਪਏ ਤਕ ਕੱਢਵਾ ਸਕਣਗੇ। ਅਜਿਹੇ ’ਚ ਸਹਿਕਾਰੀ ਬੈਂਕ ਦੇ 99 ਫ਼ੀਸਦੀ ਤੋਂ ਵੱਧ ਜਮ੍ਹਾਂ ਕਰਤਾ ਪੂਰੀ ਰਕਮ ਕੱਢਵਾ ਸਕਣਗੇ।

ਉਧਰ, ਆਰਬੀਆਈ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨਾਲ ਬੈਂਕਾਂ ਦੀ ਵਿੱਤੀ ਸਿਹਤ ਵਿਗੜ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੰਭਾਵਨਾ ਪ੍ਰਗਟਾਈ। ਦਾਸ ਨੇ ਸੋਮਵਾਰ ਨੂੰ ਕਿਹਾ ਕਿ ਮਹਾਮਾਰੀ ਕਾਰਨ ਬੈਂਕਾਂ ਦੀ ਸੰਪਤੀ ’ਤੇ ਛੋਟ ਮਿਲ ਸਕਦੀ ਹੈ ਅਤੇ ਪੁੰਜੀ ਦੀ ਕਮੀ ਹੋ ਸਕਦੀ ਹੈ। ਉਨ੍ਹਾਂ ਨੇ ਬੈਂਕਾਂ ਤੋਂ ਪੂੰਜੀ ਆਧਾਰ ਵਧਾਏ ਜਾਣ ’ਤੇ ਜ਼ੋਰ ਦਿੱਤਾ। ਦਾਸ ਨੇ ਸਰਕਾਰ ਦੇ ਕੋਲ ਮਾਲੀਆ ਦੀ ਕਮੀ ਦਾ ਵੀ ਜ਼ਿਕਰ ਕੀਤਾ। ਕੁਝ ਸਾਲ ਪਹਿਲਾਂ ਕੇਂਦਰੀ ਬੈਂਕ ਨੇ ਬੈਂਕਾਂ ਦੀ ਸੰਪਤੀ ਗੁਣਵੱਤਾ ਦੀ ਸਮੀਖਿਆ ਕੀਤੀ ਸੀ।

Posted By: Ramanjit Kaur