ਨਵੀਂ ਦਿੱਲੀ : ਮੋਦੀ ਸਰਕਾਰ ਵਲੋਂ 5 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ 'ਚ ਜਮ੍ਹਾਂ ਧਨ 1 ਲੱਖ ਕਰੋੜ ਰੁਪਏ ਦੀ ਹੱਦ ਨੂੰ ਪਾਰ ਕਰ ਗਿਆ ਹੈ। ਵਿੱਤ ਮੰਤਰਾਲੇ ਦੇ ਨਵੇਂ ਡਾਟਾ ਅਨੁਸਾਰ, 3 ਜੁਲਾਈ ਨੂੰ 36.06 ਕਰੋੜ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਕਾਊਂਟ 'ਚ ਕੁੱਲ੍ਹ ਜਮ੍ਹਾਂ ਧਨ 1,00,495.94 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਸਿਗਰਟਨੋਸ਼ੀ ਕਰਨ ਵਾਲੇ ਵੀ ਲੈ ਸਕਦੇ ਹਨ ਹੈਲਥ ਇੰਸ਼ੋਰੈਂਸ, ਦੇਣਾ ਪਵੇਗਾ ਬਸ ਇੰਨਾ ਪ੍ਰੀਮੀਅਮ

ਅਕਾਉਂਟ ਹੋਲਡਰਜ਼ ਦੇ ਖਾਤੇ 'ਚ 6 ਜੂਨ ਨੂੰ 99,649.84 ਕਰੋੜ ਰੁਪਏ ਅਤੇ ਪਹਿਲੇ ਹਫ਼ਤੇ 99,232.71 ਕਰੋੜ ਰੁਪਏ ਜਮ੍ਹਾਂ ਸਨ, ਇਸ ਰਕਮ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇਸ਼ ਵਿਚ ਲੋਕਾਂ ਨੂੰ ਬੈਂਕਿੰਗ ਸਰਵਿਸ ਨਾਲ ਜੋੜਨ ਲਈ 38 ਅਗਸਤ 2014 ਨੂੰ ਸ਼ੁਰੂ ਕੀਤੀ ਗੀ ਸੀ।

ਇਹ ਵੀ ਪੜ੍ਹੋ : SBI ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਅੱਜ ਤੋਂ ਹਰ ਤਰ੍ਹਾਂ ਦਾ ਲੋਨ ਹੋਇਆ ਇੰਨਾ ਸਸਤਾ

PMJDY ਤਹਿਤ ਖੋਲ੍ਹੇ ਗਏ ਅਕਾਉਂਟ RuPay ਡੈਬਿਟ ਕਾਰਡ ਅਤੇ ਓਵਰਡ੍ਰਾਫਟ ਦੀ ਸਹੂਲਤ ਨਾਲ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਅਕਾਊਂਟ ਹਨ। ਹਾਲ ਹੀ 'ਚ ਵਿੱਤ ਮੰਤਰਾਲੇ ਨੇ ਰਾਜ ਸਭਾ 'ਚ ਕਿਹਾ ਸੀ ਕਿ ਮਾਰਚ 2018 'ਚ PMJDY ਤਹਿਤ ਜ਼ੀਰੇ ਬੈਲੇਂਸ ਅਕਾਉਂਟ ਦੀ ਗਿਣਤੀ 5.10 ਕਰੋੜ ਤੋਂ ਘਟ ਕੇ 5.07 ਕਰੋੜ ਰਹਿ ਗਈ ਹੈ।

Posted By: Seema Anand