ਨਵੀਂ ਦਿੱਲੀ : ਬਾਜ਼ਾਰ ਵਿਚ ਕਈ ਨਿਵੇਸ਼ ਆਪਸ਼ਨ ਹਨ ਅਤੇ ਇਨ੍ਹਾਂ ਵਿਚੋਂ ਕਈ ਯੋਜਨਾਵਾਂ ’ਤੇ ਰਿਟਰਨ ਵੀ ਆਕਰਸ਼ਕ ਹੁੰਦਾ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕੁਝ ਵਿਚ ਜੋਖਮ ਵੀ ਸ਼ਾਮਲ ਹੁੰਦਾ ਹੈ। ਕਾਫੀ ਨਿਵੇਸ਼ ਘੱਟ ਰਿਟਰਨ ਵਾਲੇ ਸੁਰੱਖਿਅਤ ਨਿਵੇਸ਼ ਯੋਜਨਾਵਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਕਿਉਂÎਕ ਇਨ੍ਹਾਂ ਵਿਚ ਜੋਖਮ ਘੱਟ ਹੁੰਦਾ ਹੈ। ਜੇ ਤੁਸੀਂ ਵੀ ਘੱਟ ਜੋਖਮ ਵਾਲੇ ਰਿਟਰਨ ਜਾਂ ਨਿਵੇਸ਼ ਆਪਸ਼ਨ ਤਲਾਸ਼ ਰਹੇ ਹੋ ਤਾਂ ਪੋਸਟ ਆਫਿਸ ਦੀ ਇਹ ਸਕੀਮ ਤੁਹਾਡੇ ਕੰਮ ਆ ਸਕਦੀ ਹੈ। ਭਾਰਤੀ ਡਾਕ ਵੱਲੋਂ ਦਿੱਤੀ ਜਾਣ ਵਾਲੀ ਇਹ ਗ੍ਰਾਮ ਸੁਰੱਖਿਆ ਯੋਜਨਾ ਇਕ ਅਜਿਹਾ ਆਪਸ਼ਨ ਹੈ ਜਿਸ ਵਿਚ ਘੱਟ ਜੋਖਮ ਤੇ ਚੰਗਾ ਰਿਟਰਨ ਪਾ ਸਕਦੇ ਹੋ। ਗ੍ਰਾਮ ਸੁਰੱਖਿਆ ਯੋਜਨਾ ਤਹਿਤ ਬੋਨਸ ਦੇ ਨਾਲ ਸੁਨਿਸ਼ਚਿਤ ਰਕਮ ਜਾਂ ਤਾਂ 80 ਸਾਲ ਦੀ ਉਮਰ ਵਿਚ ਪ੍ਰਾਪਤ ਕਰਨ ’ਤੇ ਜਾਂ ਮੌਤ ਦੀ ਸਥਿਤੀ ਵਿਚ ਉਨ੍ਹਾਂ ਦੇ ਕਾਨੂੰਨੀ ਨਾਮਿਨੀ ਨੂੰ ਮਿਲ ਜਾਂਦਾ ਹੈ।

ਇਹ ਹੈ ਨਿਯਮ ਅਤੇ ਸ਼ਰਤਾਂ

19 ਤੋਂ 55 ਸਾਲ ਦੀ ਉਮਰ ਵਿਚਕਾਰ ਕੋਈ ਵੀ ਭਾਰਤੀ ਨਾਗਰਿਕ ਇਸ ਬੀਮਾ ਯੋਜਨਾ ਨੂੰ ਲੈ ਸਕਦਾ ਹੈ ਜਦਕਿ ਇਸ ਯੋਜਨਾ ਤਹਿਤ ਘੱਟੋ ਘੱਟ ਰਕਮ 10000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਨਿਵੇਸ਼ ਕਰ ਸਕਦੇ ਹਨ। ਇਸ ਯੋਜਨਾ ਦਾ ਪ੍ਰੀਮਿਅਮ ਪੇਮੈਂਟ ਮਾਸਿਕ, ਤਿਮਾਹੀ, ਛਮਾਹੀ ਅਤੇ ਸਾਲਾਨਾ ਕਰ ਸਕਦੇ ਹਨ। ਗਾਹਕ ਨੂੰ ਪ੍ਰੀਮਿਅਮ ਦਾ ਪੇਮੈਂਟ ਕਰਨ ਲਈ 30 ਦਿਨਾਂ ਦੀ ਛੋਟ ਦਿੱਤੀ ਜਾਂਦੀ ਹੈ। ਪਾਲਿਸੀ ਮਿਆਦ ਦੌਰਾਨ ਚੁੂਕ ਦੀ ਸਥਿਤੀ ਵਿਚ ਗਾਹਕ ਪਾਲਿਸੀ ਨੂੰ ਫਿਰ ਤੋਂ ਸ਼ੁਰੂੁ ਕਰਾਉਣ ਲਈ ਲੰਬਿਤ ਪ੍ਰੀਮਿਅਮ ਦੀ ਅਦਾਇਗੀ ਕਰ ਸਕਦਾ ਹੈ।

ਮਿਲਦਾ ਹੈ ਕਰਜ਼

ਬੀਮਾ ਯੋਜਨਾ ਇਕ ਕਰਜ਼ ਦੀ ਸਹੂਲਤ ਨਾਲ ਆਉਂਦੀ ਹੈ, ਜਿਸ ਦਾ ਲਾਭ ਪਾਲਿਸੀ ਖਰੀਦ ਦੇ ਚਾਰ ਸਾਲ ਬਾਅਦ ਲਿਆ ਜਾ ਸਕਦਾ ਹੈ। ਹਾਲਾਂਕਿ ਉਸ ਸਥਿਤੀ ਵਿਚ ਤੁਹਾਨੂੰ ਇਸ ਦੇ ਨਾਲ ਕੋਈ ਲਾਭ ਨਹੀਂ ਮਿਲੇਗਾ। ਪਾਲਿਸੀ ਦਾ ਸਭ ਤੋਂ ਵੱਡਾ ਆਕਰਸ਼ਣ ਇੰਡੀਆ ਪੋਸਟ ਵੱਲੋਂ ਦਿੱਤਾ ਜਾਣ ਵਾਲਾ ਬੋਨਸ ਹੈ ਅਤੇ ਆਖਰੀ ਐਲਾਨ ਬੋਨਸ ਪ੍ਰਤੀ ਸਾਲ 65 ਰੁਪਏ ਪ੍ਰਤੀ 1000 ਰੁਪਏ ਦਾ ਭਰੋਸਾ ਦਿੱਤਾ ਗਿਆ ਸੀ।

ਮੈਚਓਰਿਟੀ ਬੈਨੀਫਿਟ :

ਜੇ ਕੋਈ 19 ਸਾਲ ਦੀ ਉਮਰ ਵਿਚ 10 ਲੱਖ ਦੀ ਗ੍ਰਾਮ ਸੁਰੱਖਿਆ ਪਾਲਿਸੀ ਖਰੀਦਦਾ ਹੈ ਤਾਂ 55 ਸਾਲ ਲਈ ਮਾਸਿਕ ਪ੍ਰੀਮਿਅਮ 1515 ਰੁਪਏ, 58 ਸਾਲ ਲਈ 1463 ਅਤੇ 60 ਸਾਲ ਲਈ 1411 ਰੁਪਏ ਹੋਵੇਗਾ। ਪਾਲਿਸੀ ਖਰੀਦਦਾਰ ਨੂੰ 55 ਸਾਲ ਲਈ 31.60 ਲੱਖ ਰੁਪਏ, 58 ਸਾਲ ਲਈ 33.40 ਲੱਖ ਰੁਪਏ ਦਾ ਮੈਚਓਰਿਟੀ ਬੈਨੀਫਿਟ ਮਿਲੇਗਾ। 60 ਸਾਲ ਲਈ ਮੈਚਓਰਿਟੀ ਬੈਨੀਫਿਟ 34.60 ਲੱਖ ਰੁਪਏ ਹੋਵੇਗਾ।

ਇਥੇ ਮਿਲੇਗੀ ਪੂਰੀ ਜਾਣਕਾਰੀ

ਨਾਮਿਨੀ ਵਿਅਕਤੀ ਦਾ ਨਾਂ ਅਤੇ ਹੋਰ ਜਾਣਕਾਰੀ ਜਿਵੇਂ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਵਿਚ ਕਿਸੇ ਵੀ ਅਪਡੇਟ ਦੇ ਮਾਮਲੇ ਵਿਚ ਗਾਹਕ ਇਸ ਲਈ ਨੇਡ਼ਲੇ ਡਾਕਘਰ ਨਾਲ ਸੰਪਰਕ ਕਰ ਸਕਦਾ ਹੈ। ਹੋਰ ਸਵਾਲਾਂ ਲਈ ਗਾਹਕ ਦਿੱਤੇ ਗਏ ਟੋਲ ਫਰੀ ਹੈਲਪਲਾਈਨ 1800 1800 5232/155232 ਜਾਂ ਅਧਿਕਾਰਿਤ ਵੈਬਸਾਈਟ ਭਾਵ www.postallifeinsurance.gov.in ’ਤੇ ਸਮੱਸਿਆ ਦੇ ਹੱਲ ਲਈ ਸੰਪਰਕ ਕਰ ਸਕਦੇ ਹੋ।

Posted By: Tejinder Thind