ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ Debit Card ਤੇ Credit Cards ਤੋਂ ਪੇਮੈਂਟ ਕਰਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਧਿਆਨ ਨਾਲ ਪੜ੍ਹੋ। RBI ਨੇ ਅੱਜ ਇਨ੍ਹਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਮੁਤਾਬਿਕ ਜੇ ਤੁਸੀਂ ਪਹਿਲਾਂ Online Transcations ਨਹੀਂ ਕੀਤੇ ਹਨ ਤਾਂ ਤੁਹਾਡੇ ਡੇਬਿਟ ਕਾਰਡ ਤੇ ਕ੍ਰੇਡਿਟ ਕਾਰਡ Disabled ਕਰ ਦਿੱਤੇ ਜਾਣਗੇ। ਜੇ ਹੁਣ ਤੁਸੀਂ ਸਿਰਫ਼ ਕਾਰਡ ਤੋਂ ਉਨ੍ਹਾਂ ਸੁਵਿਧਾਵਾਂ ਦਾ ਇਸਤੇਮਾਲ ਕਰ ਪਾਓਗੇ ਤਾਂ ਤੁਹਾਡੀ ਜ਼ਰੂਰਤ 'ਚ ਸ਼ਾਮਲ ਹੈ। ਜੇ ਨਿਯਮ ਪ੍ਰੀਪੇਡ ਗਿਫ਼ਟ ਕਾਰਡ ਤੇ ਉਨ੍ਹਾਂ ਕਾਰਡਾਂ 'ਤੇ ਲਾਗੂ ਨਹੀਂ ਹੋਣਗੇ, ਜਿਨ੍ਹਾਂ ਦਾ ਇਸਤੇਮਾਲ ਮਾਸ ਟ੍ਰਾਂਜਿਟ ਸਿਸਟਮ 'ਚ ਕੀਤਾ ਜਾਂਦਾ ਹੈ। ਡੇਬਿਟ ਕਾਰਡ ਤੇ ਕ੍ਰੇਡਿਟ ਕਾਰਡ ਲਈ ਨਵਾਂ ਨਿਯਮ 16 ਮਾਰਚ ਤੋਂ ਲਾਗੂ ਹੋਵੇਗਾ।

ਇਸ 'ਚ ਇਹ ਵਿਵਸਥਾ ਦਿੱਤੀ ਗਈ ਹੈ ਕਿ ਹੁਣ ਨਵੇਂ ਬੈਕਾਂ ਨੂੰ ਨਵੇਂ ਕਾਰਡ ਇਸ਼ੂ ਕਰਦਿਆਂ ਸਮੇਂ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਰੇ ਕਾਰਡ ਡੋਮੈਸਟਿਕ ਟ੍ਰਾਂਜੈਕਸ਼ਨ ਲਈ ਇਨੇਬਲ ਹੋ। ਯਾਨੀ ਉਹ ਕਾਰਡ ਜਿਨ੍ਹਾਂ ਦਾ ਤੁਸੀਂ ATM ਤੇ POS Terminals 'ਤੇ ਇਸਤੇਮਾਲ ਕਰਦੇ ਹੋ, ਉਹ ਭਾਰਤ 'ਚ ਇਨੇਬਲ ਹੋਣਗੇ। ਆਰਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਸ ਨਵੇਂ ਨਿਯਮ ਦੀ ਜਾਣਕਾਰੀ ਦਿੱਤੀ ਹੈ।

ਇਸ ਹਾਲਤ 'ਚ ਕਾਰਡ ਹੋ ਜਾਣਗੇ Disbale

RBI ਨੇ ਸਾਫ਼ ਕੀਤਾ ਹੈ ਕਿ ਜੇ ਗਾਹਕ ਆਪਣੇ ਕਾਰਡ ਤੋਂ ਆਨਲਾਈਨ ਟ੍ਰਾਂਜੇਕਸ਼ਨ, ਇੰਟਰਨੈਸ਼ਨਲ ਟ੍ਰਾਂਜੇਕਸ਼ਨ ਜਾਂ ਕਾਂਟ੍ਰੇਕਟਲੇਸ ਟ੍ਰਾਂਜੇਕਸ਼ਨ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਸਰਵਿਸ ਲਈ ਅਲਗ ਤੋਂ ਅਪਲਾਈ ਕਰਨਾ ਹੋਵੇਗਾ। ਪਰ ਜੇ ਕਿਸੇ ਕਾਰਡਧਾਰਕ ਨੇ ਉਸ ਦੇ ਕਾਰਡ ਨੂੰ ਪਹਿਲਾਂ ਕਦੇ ਆਨਲਾਈਨ ਟ੍ਰਾਂਜੇਕਸ਼ਨ, ਇੰਟਰਨੈਸ਼ਨਲ ਟ੍ਰਾਂਜੇਕਸ਼ਨ ਜਾਂ ਕਾਂਟ੍ਰੇਕਟਲੇਸ ਟ੍ਰਾਂਜੇਕਸ਼ਨ ਲਈ ਇਸਤੇਮਾਲ ਨਹੀਂ ਕੀਤਾ ਹੈ ਤਾਂ ਇਨ੍ਹਾਂ ਸੁਵਿਧਾਵਾਂ ਲਈ ਉਨ੍ਹਾਂ ਦੇ ਕਾਰਡ ਡਿਸੇਬਲ ਕਰ ਦਿੱਤੇ ਜਾਣਗੇ।

RBI ਦੇ ਨਵੇਂ ਨਿਯਮ 'ਚ ਇਹ ਵੀ

- ਬੈਕਾਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਾਰਡਧਾਰਕ ਆਨਲਾਈਨ ਲੈਣ-ਦੇਣ, ਅੰਤਰਰਾਸ਼ਟਰੀ ਲੈਣ-ਦੇਣ ਤੇ ਏਟੀਐੱਮ ਤੇ PoS ਟਰਮਿਨਲਾਂ ਤੇ ਕਾਂਟੇਕਟਲੈਸ ਟ੍ਰਾਂਜੇਕਸ਼ਨ ਨੂੰ 'ਸਿਵਚ ਆਨ' ਜਾਂ 'ਸਿਵਚ ਆਫ' ਕਰ ਸਕਦੇ ਹੋ।

- ਏਟੀਐੱਮ 'ਚ ਸਾਰੇ ਤਰ੍ਹਾਂ ਦੇ ਟ੍ਰਾਂਜੈਕਸ਼ਨ ਲਈ ਵਿਅਕਤੀ ਆਪਣੀ ਸੀਮਾ ਵੀ ਤੈਅ ਕਰ ਸਕਦਾ ਹੈ।

- ਗਾਹਕਾਂ ਕੋਲੋਂ 24X7 ਮੋਬਾਈਲ ਐਪਲੀਕੇਸ਼ਨ, ਨੈੱਟ ਬੈਂਕਿੰਗ ਦੇ ਰਾਹੀਂ ਇਨ੍ਹਾਂ ਸੇਵਾਵਾਂ 'ਚ ਚੋਣ ਦਾ ਵਿਕਲਪ ਵੀ ਹੋਣਾ ਚਾਹੀਦਾ।

- ਬੈਕਾਂ ਨੂੰ ਗਾਹਕਾਂ ਨੂੰ ਐੱਸਐੱਮਐੱਸ ਜਾਂ ਈਮੇਲ ਅਲਰਟ ਰਾਹੀਂ ਕਾਰਡ ਦੀ ਸਥਿਤੀ 'ਚ ਕਿਸੇ ਵੀ ਬਦਲਾਅ ਬਾਰੇ ਸੂਚਿਤ ਕਰਨਾ ਹੋਵੇਗਾ।

Posted By: Amita Verma