ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ ਦੇ ਚੁਣਿੰਦਾ ਬੈਂਕ ਆਪਣੇ ਗਾਹਕਾਂ ਨੂੰ ਡੈਬਿਟ ਜਾਂ ਕ੍ਰੇਡਿਟ ਕਾਰਡ ਦਾ ਇਸਤੇਮਾਲ ਕੀਤੇ ਬਿਨਾਂ ਏਟੀਐੱਮ (ATM) ਤੋਂ ਨਕਦੀ ਕੱਢਵਾਉਣ ਦੀ ਸੁਵਿਧਾ ਦਿੰਦੇ ਹਨ। ਇਹ ਸੁਵਿਧਾ ਦੈਨਿਕ ਲੈਣਦੇਣ ਸੀਮਾ ਨਾਲ 10,000 ਰੁਪਏ ਤੋਂ 20,000 ਰੁਪਏ ਤਕ ਹੁੰਦੀ ਹੈ। ਇਹ ਸੁਵਿਧਾ ਫਿਲਹਾਲ ਸਿਰਫ਼ ਕੁਝ ਬੈਂਕ ਏਟੀਐੱਮ 'ਚ ਮੌਜੂਦ ਹੈ।

ਕਾਰਡਲੈਸ ਕੈਸ਼ ਨਿਕਾਸੀ ਸੁਵਿਧਾ ਦਾ ਫਾਇਦਾ ਲੈਣ ਲਈ, ਗਾਹਕਾਂ ਨੂੰ ਸਬੰਧਿਤ ਬੈਂਕ ਦਾ ਮੋਬਾਈਲ ਐਪ ਡਾਊਨਲੋਡ (Mobile App Download) ਕਰਨਾ ਹੋਵੇਗਾ। ਭਾਰਤੀ ਸਟੇਟ ਬੈਂਕ (SBI), ICIC ਬੈਂਕ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ ਬੜੌਦਾ (BoB) ਤੇ RBL ਬੈਂਕ ਆਪਣੇ ਗਾਹਕਾਂ ਨੂੰ ਕਾਰਡਲੈਸ ਕੈਸ਼ ਵਿਡਰਾਲ ਦੀ ਸੁਵਿਧਾ ਦਿੰਦੇ ਹਨ, ਜੋ ਭਾਰਤ 'ਚ ਕਦੇ ਵੀ 24x7 ਨਕਦੀ ਕੱਢ ਸਕਦੇ ਹਨ।

SBI ਕਾਰਡਲੈਸ ਕੈਸ਼ ਨਿਕਾਸੀ :

- SBI ਖਾਤਾ ਧਾਰਕ ਨੂੰ ਯੋਨੋ ਐਪ 'ਚ ਲਾਗਈਨ ਕਰਨ ਤੋਂ ਬਾਅਦ ਯੋਨੋ ਕੈਸ਼ 'ਤੇ ਕਲਿੱਕ ਕਰਨਾ ਹੋਵੇਗਾ।

- ਏਟੀਐੱਮ ਸੈਕਸ਼ਨ 'ਚ ਜਾਣ ਤੋਂ ਬਾਅਦ ਤੁਸੀਂ ਜਿਸ ਰਾਸ਼ੀ ਨੂੰ ਏਟੀਐੱਮ ਤੋਂ ਕੱਢਣਾ ਚਾਹੁੰਦੇ ਹਨ ਉਸ ਨੂੰ ਦਰਜ ਕਰੋ।

- SBI ਮੁੜ ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਇਕ ਯੋਨੋ ਕੈਸ਼ ਲੈਣਦੇਣ ਨੰਬਰ ਭੇਜੇਗਾ।

- ਨਕਦੀ ਦੀ ਨਿਕਾਸੀ ਲਈ SBI ਦੇ ਕਿਸੇ ਵੀ ਕਾਰਡ ਰਹਿਤ ਲੈਣਦੇਣ ਏਟੀਐੱਮ 'ਚ ਇਸ ਨੰਬਰ 'ਤੇ ਪਿਨ ਦਾ ਇਸਤੇਮਾਲ ਕਰੋ।

- ATM ਪਹਿਲੇ ਪੇਜ਼ ਕਾਰਡ ਲੈਸ ਵਿਕਲਪ ਦੀ ਚੋਣ ਕਰੋ ਤੇ ਫਿਰ ਯੋਨੋ ਕੈਸ਼ 'ਤੇ ਡਿਟੇਲ ਦਰਜ ਕਰੋ।

Posted By: Amita Verma