ਨਵੀਂ ਦਿੱਲੀ, ਬਿਜ਼ਨਸ ਡੈਸਕ : ਫਲਿੱਪਕਾਰਟ ਬਿੱਗ ਬਿਲੀਅਨ ਡੇਜ਼ ਤੇ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਜਿਹੀ ਆਨਲਾਈਨ ਫੈਸਟਿਵ ਸੇਲਜ਼ ਸ਼ੁਰੂ ਹੋ ਰਹੀ ਹੈ। ਕਈ ਲੋਕਾਂ ਲਈ ਤਾਂ ਇਹ ਚੰਗੀ ਖ਼ਬਰ ਹੈ ਕਿਉਂਕਿ ਉਹ ਜ਼ਿਆਦਾ ਖ਼ਰੀਦਦਾਰੀ ਲਈ ਅਜਿਹੀ ਵਿਕਰੀ ਦਾ ਇੰਤਜ਼ਾਰ ਕਰਦੇ ਹਨ। ਇਨ੍ਹਾਂ ਆਨਲਾਈਨ ਪਲੇਟਫਾਰਮ ਨੇ ਵਿਭਿੰਨ ਬੈਂਕਾਂ, ਕ੍ਰੇਡਿਟ ਕਾਰਡ ਕੰਪਨੀਆਂ ਅਤੇ ਡਿਜੀਟਲ ਪੇਮੈਂਟ ਵਾਲੇਟ ਦੇ ਨਾਲ ਛੋਟ ਤੇ ਕੈਸ਼ਬੈਕ ਦਾ ਆਫਰ ਦਿੱਤਾ ਹੈ। ਭਾਵੇਂ ਹੀ ਲੋਕਾਂ 'ਚ ਕ੍ਰੇਡਿਟ ਕਾਰਡ ਹਮੇਸ਼ਾ ਹਰਮਨ-ਪਿਆਰੇ ਵਿਕੱਲਪਾਂ 'ਚੋਂ ਇਕ ਰਿਹਾ ਹੋਵੇ, ਪਰ ਕੁਝ ਸਾਲਾਂ 'ਚ Buy Now Pay Later (BNPL) ਸੇਵਾ ਨੇ ਵੀ ਹਰਮਨ-ਪਿਆਰਤਾ ਹਾਸਿਲ ਕੀਤੀ ਹੈ। ਇਨ੍ਹਾਂ ਦੋਵੇਂ ਵਿਕੱਲਪਾਂ 'ਚੋਂ ਤੁਹਾਨੂੰ ਕਿਹੜਾ ਚੁਣਨਾ ਹੈ, ਇਹ ਥੋੜ੍ਹਾ ਸੋਚਣ ਵਾਲੀ ਗੱਲ ਹੈ।

ਕ੍ਰੇਡਿਟ ਕਾਰਡ ਨਕਦੀ ਲਈ ਤੁਰੰਤ ਇਸਤੇਮਾਲ 'ਚ ਆਉਣ ਵਾਲਾ ਸਾਧਨ ਹੈ, ਇਸਤੋਂ ਇਲਾਵਾ ਕ੍ਰੇਡਿਟ ਕਾਰਡ ਕੰਪਨੀ ਦੇ ਆਧਾਰ 'ਤੇ ਇਕ ਫ੍ਰੀ ਕ੍ਰੇਡਿਟ ਮਿਆਦ ਦੇ ਨਾਲ ਆਉਂਦਾ ਹੈ। ਇਸ ਲਈ ਕ੍ਰੇਡਿਟ ਕਾਰਡ ਵਿਸ਼ੇਸ਼ ਰੂਪ ਨਾਲ ਸ਼ਹਿਰੀ ਲੋਕਾਂ 'ਚ ਵਿਅੱਪਕ ਰੂਪ ਨਾਲ ਪ੍ਰਸਿੱਧ ਹੈ। ਹਾਲਾਂਕਿ, ਸਾਰੇ ਲੋਕ ਕ੍ਰੇਡਿਟ ਕਾਰਡ ਲਈ ਪਾਤਰ ਨਹੀਂ ਹੁੰਦੇ ਹਨ। ਕ੍ਰੇਡਿਟ ਕਾਰਡ ਲਈ ਪਾਤਰ ਹੋਣ ਲਈ ਵਿਅਕਤੀ ਦੇ ਕੋਲ ਇਕ ਚੰਗਾ ਕ੍ਰੇਡਿਟ ਸਕੋਰ ਹੋਣਾ ਚਾਹੀਦਾ ਹੈ।

ਕ੍ਰੇਡਿਟ ਕਾਰਡ ਤੋਂ ਤੁਸੀਂ ਜੋ ਕੁਝ ਵੀ ਖ਼ਰੀਦਦੇ ਹੋ ਉਸਦਾ ਭੁਗਤਾਨ 45-50 ਦਿਨਾਂ ਅੰਦਰ ਕਰਨਾ ਹੁੰਦਾ ਹੈ। ਆਮ ਤੌਰ 'ਤੇ ਬਿੱਲ ਬਣਨ ਤੋਂ ਬਾਅਦ ਬੀਐੱਨਪੀਐੱਲ 5 ਤੋਂ 10 ਦਿਨਾਂ ਦੀ ਛੋਟ ਦਾ ਸਮਾਂ ਦਿੰਦੇ ਹਨ, ਇਸਤੋਂ ਬਾਅਦ ਵੀ ਜੇਕਰ ਸਮੇਂ 'ਤੇ ਬਿੱਲ ਦਾ ਭੁਗਤਾਨ ਨਹੀਂ ਹੁੰਦਾ ਹੈ ਤਾਂ ਲਗਪਗ 250 ਤੋਂ 300 ਰੁਪਏ ਦੀ ਲੇਟ ਫ਼ੀਸ ਦੇਣੀ ਹੁੰਦੀ ਹੈ।

ਕ੍ਰੇਡਿਟ ਕਾਰਡ ਅਤੇ ਬੀਐੱਨਪੀਐੱਲ

1. ਛੋਟ ਦੀ ਯੋਗਤਾ ਦੇ ਮਾਪਦੰਡ : ਇਕ ਕ੍ਰੇਡਿਟ ਕਾਰਡ ਲੈਣ ਲਈ ਤੁਹਾਨੂੰ ਯੋਗ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ 'ਚ ਤੁਹਾਡੀ ਉਮਰ, ਕ੍ਰੇਡਿਟ ਕਾਰਡ, ਕ੍ਰੇਡਿਟ ਸਕੋਰ ਆਦਿ ਸ਼ਾਮਿਲ ਹੁੰਦੇ ਹਨ। ਦੂਸਰੇ ਪਾਸੇ ਬੀਐੱਨਪੀਐੱਲ ਨੂੰ ਉਪਯੋਗਕਰਤਾਵਾਂ ਨੂੰ ਆਪਣਾ ਕਾਰਡ ਜਾਂ ਬੈਂਕ ਡਿਟੇਲ ਸਾਂਝੀ ਕਰਨ ਦੀ ਜ਼ਰੂਰਤ ਨਹੀਂ ਹੈ। ਇਸਤੋਂ ਇਲਾਵਾ ਇਹ ਕਿਸੇ ਵੀ ਵਿੱਤੀ ਜਾਣਕਾਰੀ ਦਾ ਖ਼ੁਲਾਸਾ ਨਹੀਂ ਕਰਦਾ ਹੈ।

2. ਮੁਫ਼ਤ : ਅਕਸਰ ਦੇਖਿਆ ਗਿਆ ਹੈ ਕਿ ਸਾਲਾਨਾ ਫ਼ੀਸ ਦੇ ਨਾਲ ਇਕ ਸੰਯੁਕਤ ਫ਼ੀਸ ਸ਼ਾਮਿਲ ਹੁੰਦੀ ਹੈ। ਬੀਐੱਨਪੀਐੱਲ ਸੇਵਾ ਦੇ ਮਾਮਲੇ 'ਚ ਇਹ ਬਿਨਾਂ ਕਿਸੀ ਫ਼ੀਸ ਦੇ ਉਪਯੋਗ ਦੇ ਨਾਲ ਫ੍ਰੀ ਹੈ। ਉਧਾਰਕਰਤਾਵਾਂ ਨੂੰ ਸਿਰਫ ਤੁਸੀਂ ਬਕਾਇਆ ਬਿੱਲਾਂ ਦਾ ਭੁਗਤਾਨ ਕਰਨਾ ਹੈ, ਅਜਿਹਾ ਕਰਨ 'ਚ ਅਸਫ਼ਲ ਹੋਣ 'ਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ।

3. ਉਪਯੋਗ 'ਚ ਆਸਾਨ : ਬੀਐੱਨਪੀਐੱਲ 'ਚ ਕਿਸੇ ਵੀ ਬੈਂਕ ਖ਼ਾਤੇ ਦੀ ਡਿਟੇਲ ਦਾ ਖ਼ੁਲਾਸਾ ਨਹੀਂ ਹੁੰਦਾ ਹੈ, ਜਿਸ ਨਾਲ ਭੁਗਤਾਨ ਇਕ ਸੁਰੱਖਿਅਤ ਤੇ ਸਵਿੱਫਟ ਵਿਕੱਲਪ ਬਣ ਜਾਂਦਾ ਹੈ। ਉਧਾਰਕਰਤਾਵਾਂ ਨੂੰ ਵੀ ਓਟੀਪੀ ਸਾਂਝਾ ਕਰਨ ਦੀ ਜ਼ਰੂਰਤ ਨਹੀਂ ਹੈ।

Posted By: Ramanjit Kaur