Credit Card : ਇਨਕਮ ਪਰੂਫ਼ ਨਹੀਂ ਹੈ? ਫਿਰ ਵੀ ਬਣ ਸਕਦਾ ਹੈ ਤੁਹਾਡਾ ਕ੍ਰੈਡਿਟ ਕਾਰਡ, ਜਾਣੋ ਕਿਵੇਂ !
ਜੇਕਰ ਤੁਹਾਡੇ ਕੋਲ ਇਨਕਮ ਪਰੂਫ਼ ਨਹੀਂ ਹੈ ਤਾਂ ਤੁਸੀਂ ਬੈਂਕ ਤੋਂ ਸੈਕਿਊਰਡ ਕ੍ਰੈਡਿਟ ਕਾਰਡ ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਇਹ ਕਾਰਡ ਬੈਂਕ ਵਿੱਚ ਤੁਹਾਡੀ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ ਕਿਉਂਕਿ ਤੁਹਾਡੀ ਐਫ.ਡੀ. ਬੈਂਕ ਦੇ ਜੋਖ਼ਮ ਨੂੰ ਘੱਟ ਕਰਦੀ ਹੈ
Publish Date: Tue, 09 Jun 2026 11:08 AM (IST)
Updated Date: Tue, 09 Jun 2026 11:14 AM (IST)
ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਕਾਫ਼ੀ ਜ਼ਰੂਰੀ ਹੋ ਗਿਆ ਹੈ, ਜਿਸ ਦੀ ਵਰਤੋਂ ਲੋਕ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਕਰਦੇ ਹਨ। ਅਜਿਹੇ ਵਿੱਚ ਜਦੋਂ ਤੁਸੀਂ ਕ੍ਰੈਡਿਟ ਕਾਰਡ ਲੈਣ ਜਾਂਦੇ ਹੋ ਤਾਂ ਬੈਂਕ ਤੁਹਾਡੇ ਕੋਲੋਂ ਕਈ ਤਰ੍ਹਾਂ ਦੇ ਦਸਤਾਵੇਜ਼ ਮੰਗਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਤੁਹਾਡਾ ਇਨਕਮ ਪਰੂਫ਼, ਕ੍ਰੈਡਿਟ ਸਕੋਰ ਅਤੇ ਘਰ ਦਾ ਪਤਾ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਜਦੋਂ ਤੁਸੀਂ ਇਹ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹੋ ਤਾਂ ਬੈਂਕ ਇਹ ਦੇਖਦਾ ਹੈ ਕਿ ਤੁਸੀਂ ਉਸ ਕ੍ਰੈਡਿਟ ਕਾਰਡ ਦਾ ਬਿੱਲ ਚੁਕਾਉਣ ਦੇ ਯੋਗ ਹੋ ਜਾਂ ਨਹੀਂ। ਹੁਣ ਹਰ ਵਿਅਕਤੀ ਕੋਲ ਇਨਕਮ ਪਰੂਫ਼ ਨਹੀਂ ਹੁੰਦਾ, ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਇਨਕਮ ਪਰੂਫ਼ ਤੋਂ ਬਿਨਾਂ ਵੀ ਤੁਹਾਨੂੰ ਕ੍ਰੈਡਿਟ ਕਾਰਡ ਮਿਲ ਸਕਦਾ ਹੈ?
ਇਨਕਮ ਪਰੂਫ਼ ਕਿਉਂ ਹੈ ਜ਼ਰੂਰੀ
ਕਈ ਰਿਪੋਰਟਾਂ ਇਹ ਕਹਿੰਦੀਆਂ ਹਨ ਕਿ ਇਨਕਮ ਪਰੂਫ਼ ਤੋਂ ਬਿਨਾਂ ਕ੍ਰੈਡਿਟ ਕਾਰਡ ਬਣਵਾਉਣਾ ਮੁਸ਼ਕਲ ਹੁੰਦਾ ਹੈ ਪਰ ਅਜਿਹੇ ਵੀ ਕੁਝ ਤਰੀਕੇ ਹੁੰਦੇ ਹਨ ਜਿਨ੍ਹਾਂ ਰਾਹੀਂ ਬੈਂਕ ਬਿਨਾਂ ਇਨਕਮ ਪਰੂਫ਼ ਦੇ ਕਾਰਡ ਜਾਰੀ ਕਰ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨਕਮ ਪਰੂਫ਼ ਬੈਂਕ ਲਈ ਇੱਕ ਜ਼ਰੂਰੀ ਦਸਤਾਵੇਜ਼ ਹੈ ਕਿਉਂਕਿ ਇਸ ਨਾਲ ਤੁਹਾਡੀ ਵਿੱਤੀ ਸਥਿਤੀ ਬਾਰੇ ਪਤਾ ਲੱਗਦਾ ਹੈ ਅਤੇ ਨਾਲ ਹੀ ਬੈਂਕ ਨੂੰ ਇਸ ਨਾਲ ਤੁਹਾਡੀ ਕ੍ਰੈਡਿਟ ਕਾਰਡ ਦੀ ਲਿਮਟ ਤੈਅ ਕਰਨ ਵਿੱਚ ਮਦਦ ਮਿਲਦੀ ਹੈ।
ਇਨਕਮ ਪਰੂਫ਼ ਨਹੀਂ, ਫਿਰ ਵੀ ਮਿਲੇਗਾ ਕ੍ਰੈਡਿਟ ਕਾਰਡ
ਜੇਕਰ ਤੁਹਾਡੇ ਕੋਲ ਇਨਕਮ ਪਰੂਫ਼ ਨਹੀਂ ਹੈ ਤਾਂ ਤੁਸੀਂ ਬੈਂਕ ਤੋਂ ਸੈਕਿਊਰਡ ਕ੍ਰੈਡਿਟ ਕਾਰਡ ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਇਹ ਕਾਰਡ ਬੈਂਕ ਵਿੱਚ ਤੁਹਾਡੀ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ ਕਿਉਂਕਿ ਤੁਹਾਡੀ ਐਫ.ਡੀ. ਬੈਂਕ ਦੇ ਜੋਖ਼ਮ ਨੂੰ ਘੱਟ ਕਰਦੀ ਹੈ। ਬੈਂਕ ਨੂੰ ਪਤਾ ਹੁੰਦਾ ਹੈ ਕਿ ਜੇਕਰ ਕਿਸੇ ਵਜ੍ਹਾ ਕਰਕੇ ਤੁਸੀਂ ਕ੍ਰੈਡਿਟ ਕਾਰਡ ਦੀ ਰਕਮ ਨਹੀਂ ਚੁਕਾ ਪਾਉਂਦੇ ਤਾਂ ਬੈਂਕ ਤੁਹਾਡੇ ਐਫ.ਡੀ. ਖਾਤੇ ਵਿੱਚੋਂ ਉਸ ਰਕਮ ਦੀ ਵਸੂਲੀ ਕਰ ਸਕਦਾ ਹੈ।
ਇੱਕ ਰਸਤਾ ਇਹ ਵੀ ਹੈ
ਜੇਕਰ ਇਨਕਮ ਪਰੂਫ਼ ਤੋਂ ਬਗੈਰ ਤੁਸੀਂ ਕ੍ਰੈਡਿਟ ਕਾਰਡ ਬਣਵਾਉਣਾ ਹੈ, ਤਾਂ ਤੁਸੀਂ ਬੈਂਕ ਦੀ ਐਡ-ਆਨ ਕਾਰਡ ਫੈਸੀਲਿਟੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਸਹੂਲਤ ਤਹਿਤ ਮੁੱਖ ਕਾਰਡ 'ਤੇ ਐਡ-ਆਨ ਕਾਰਡ ਜਾਰੀ ਹੁੰਦਾ ਹੈ।
ਉਦਾਹਰਨ ਨਾਲ ਸਮਝੋ
ਮੰਨ ਲਓ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਅਤੇ ਤੁਸੀਂ ਆਪਣੇ ਕਾਰਡ ਦਾ ਬਿੱਲ ਸਮੇਂ ਸਿਰ ਚੁਕਾਉਂਦੇ ਹੋ ਅਤੇ ਤੁਹਾਡਾ ਸਿਬਿਲ ਸਕੋਰ ਵੀ ਚੰਗਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਆਪਣੀ ਪਤਨੀ ਲਈ ਕ੍ਰੈਡਿਟ ਕਾਰਡ ਲੈਣਾ ਹੈ ਅਤੇ ਉਨ੍ਹਾਂ ਕੋਲ ਇਨਕਮ ਪਰੂਫ਼ ਨਹੀਂ ਹੈ ਤਾਂ ਇਸ ਸਥਿਤੀ ਵਿੱਚ ਤੁਸੀਂ ਬੈਂਕ ਨੂੰ ਆਪਣੇ ਕਾਰਡ 'ਤੇ ਆਪਣੀ ਪਤਨੀ ਦੇ ਨਾਂ 'ਤੇ ਐਡ-ਆਨ ਕਾਰਡ ਜਾਰੀ ਕਰਨ ਲਈ ਕਹਿ ਸਕਦੇ ਹੋ।