ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਇਸ ਤਿਉਹਾਰੀ ਸੀਜ਼ਨ 'ਚ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਸ਼ਾਨਦਾਰ ਆਫਰਾਂ ਦਾ ਐਲਾਨ ਕੀਤਾ ਹੈ। ਇਸੇ ਲੜੀ ਤਹਿਤ ਹੁਣ ਉਸ ਨੇ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਲਈ 'ਇੰਡੀਆ ਦਾ ਦੀਵਾਲੀ ਆਫਰ' ਨਾਂ ਤੋਂ ਇਕ ਜ਼ਬਰਦਸਤ ਪਲਾਨ ਦਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ 30 ਅਕਤੂਬਰ 2019 ਤਕ ਉਸ ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਹਰ ਖਰੀਦਦਾਰੀ 'ਤੇ ਜ਼ਬਰਦਸਤ ਕੈਸ਼ਬੈਕ ਤੇ ਡਿਸਕਾਊਂਟ ਦਾ ਲਾਭ ਮਿਲੇਗਾ। ਇਸ ਆਫਰ ਤਹਿਤ ਤੁਸੀਂ ਮੇਕ ਮਾਈ ਟ੍ਰਿਪ ਦਾ ਇਕ ਲੱਖ ਰੁਪਏ ਤਕ ਦਾ ਹੌਲੀ-ਡੇ ਵਾਊਚਰ ਜਿੱਤ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸ਼ਾਓਮੀ ਦੇ ਸਮਾਰਟਫੋਨ, ਸਮਾਰਟ ਡਿਵਾਈਸਿਜ਼ ਸਮੇਤ ਹੋਰ ਬਹੁਤ ਕੁਝ ਜਿੱਤ ਸਕਦੇ ਹੋ।

ਹਰ ਘੰਟੇ ਜਿੱਤੋ ਤੋਹਫ਼ੇ

ਐੱਸਬੀਆਈ ਦੇ ਇਸ ਇੰਡੀਆ ਦੇ ਦੀਵਾਲੀ ਆਫਰ ਤਹਿਤ ਤੁਸੀਂ ਹਰ ਘੰਟੇ, ਹਰ ਦਿਨ, ਹਰ ਹਫ਼ਤੇ ਇਨਾਮ ਜਿੱਤ ਸਕਦੇ ਹੋ। ਹਰ ਘੰਟੇ ਵਾਲੀ ਸ਼੍ਰੇਣੀ 'ਚ ਤੁਸੀਂ ਪੂਮਾ ਦੇ 1,000 ਰੁਪਏ ਦੇ ਗਿਫਟ ਵਾਊਚਰ ਜਿੱਤ ਸਕਦੇ ਹੋ। ਉੱਥੇ ਹੀ ਰੂਟੀਨ ਕੈਟਾਗਰੀ 'ਚ ਤੁਸੀਂ 7,000 ਰੁਪਏ ਮੁੱਲ ਦੇ ਵਾਇਰਲੈੱਸ ਹੈੱਡਫੋਨ ਜਿੱਤ ਸਕਦੇ ਹੋ। ਉੱਥੇ ਹੀ ਐੱਸਬੀਆਈ ਦੇ ਕ੍ਰੈਡਿਟ ਕਾਰਡ ਧਾਰਕਾਂ ਕੋਲ ਹਰ ਹਫ਼ਤੇ 17,499 ਰੁਪਏ ਮੁੱਲ ਦਾ Mi A3 ਜਿੱਤਣ ਦਾ ਮੌਕਾ ਹੈ। ਐੱਸਬੀਆਈ ਦੇ ਇਸ ਆਫਰ ਮੁਤਾਬਿਕ ਪੂਰੇ ਅਕਤੂਬਰ ਦੌਰਾਨ ਸਭ ਤੋਂ ਜ਼ਿਆਦਾ ਖ਼ਰਚ ਕਰਨ ਵਾਲੇ 12 ਲੋਕਾਂ ਕੋਲ ਮੇਕ ਮਾਈ ਟ੍ਰਿੱਪ ਦਾ ਇਕ ਲੱਖ ਰੁਪਏ ਦਾ ਹੌਲੀ-ਡੇਅ ਵਾਊਚਰ ਜਿੱਤਣ ਦਾ ਚਾਂਸ ਹੋਵੇਗਾ।

ਕ੍ਰੈਡਿਟ ਕਾਰਡ ਸ਼ਾਪਿੰਗ 'ਤੇ ਛੋਟ ਤੇ ਕੈਸ਼ਬੈਕ ਵੀ

ਸਟੈਟ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਤੁਹਾਨੂੰ ਯਕੀਨੀ ਤੋਹਫ਼ੇ ਤੋਂ ਇਲਾਵਾ ਹੋਰ ਵੀ ਕਈ ਆਫਰ ਮਿਲ ਸਕਦੇ ਹਨ। ਇਸ ਤਹਿਤ ਤੁਸੀਂ 20 ਫ਼ੀਸਦੀ ਤਕ ਦੀ ਛੋਟ ਤੇ ਕੈਸ਼ਬੈਕ ਦਾ ਲਾਭ ਉਠਾ ਸਕਦੇ ਹੋ। ਸੈਮਸੰਗ ਨੋਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 6,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਲੈਕਟ੍ਰਾਨਿਕਸ, ਕੱਪੜੇ, ਜਿਊਲਰੀ, ਲਾਈਫ ਸਟਾਈਲ, ਕੰਜਿਊਮਰ ਡਿਊਰੇਬਲ ਸਮੇਤ ਗ੍ਰੌਸਰੀ ਦੀ ਸ਼ਾਪਿੰਗ 'ਤੇ ਵੀ ਡਿਸਕਾਊਂਟ ਤੇ ਕੈਸ਼ਬੈਕ ਮਿਲੇਗਾ।

ਇੰਨਾ ਹੀ ਨਹੀਂ ਸਟੇਟ ਬੈਂਕ ਨੇ ਆਪਣੇ ਅਜਿਹੇ ਗਾਹਕਾਂ ਨੂੰ ਵੀ ਚੋਣਵੇਂ ਰਿਟੇਲ ਸਟੋਰਜ਼ ਤੋਂ ਈਐੱਮਆਈ 'ਤੇ ਸਾਮਾਨ ਦੀ ਖਰੀਦਦਾਰੀ ਦੀ ਛੋਟ ਦਿੱਤੀ ਹੈ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ ਨਹੀਂ।

Posted By: Seema Anand