ਜੇਐੱਨਐੱਨ, ਨਵੀਂ ਦਿੱਲੀ : ਬੈਂਕਿੰਗ ਧੋਖਾਧੜੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਤੇ ਕ੍ਰੈਡਿਟ ਕਾਰਡ ਨੂੰ ਸੁਰੱਖਿਅਤ ਕਰਨ ਲਈ ਨਵੇਂ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਹ ਬਦਲਾਅ 1 ਅਤੂਬਰ 2020 ਤੋਂ ਪ੍ਰਭਾਵੀ ਹੋਵੇਗਾ। RBI ਨੇ ਕਾਰਡ ਲੈਣ ਦੇਣ ਦੀ ਸੁਰੱਖਿਆ ਤੇ ਸੁਵਿਧਾ 'ਚ ਸੁਧਾਰ ਲਈ ਡੈਬਿਟ ਤੇ ਕ੍ਰੈਡਿਟ ਕਾਰਡ ਲਈ ਨਵੇਂ ਨਿਯਮ ਜਾਰੀ ਕੀਤੇ ਹਨ।

ਨਵੇਂ ਦਿਸ਼ਾਨਿਰਦੇਸ਼ਾਂ ਅਨੁਸਾਰ ਕਾਰਡ ਉਪਭੋਗਤਾ ਹੁਣ ਅੰਤਰਰਾਸ਼ਟਰੀ ਲੈਣ ਦੇਣ, ਆਨਲਾਈਨ ਲੈਣ ਦੇਣ ਦੇ ਨਾਲ-ਨਾਲ ਸੰਪਰਕ ਰਹਿਤ ਕਾਰਡ ਲੈਣ ਦੇਣ ਲਈ ਸੇਵਾਵਾਂ ਦਰਜ ਕਰ ਸਕਣਗੇ। ਇਸ ਲਈ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਡੈਬਿਟ ਤੇ ਕ੍ਰੈਡਿਟ ਕਾਰਡ ਸਿਰਫ਼ ਏਟੀਐੱਮ ਤੇ ਵਿਕਰੀ ਬਿੰਦੂ ਟਰਮੀਨਲਾਂ 'ਤੇ ਘਰੇਲੂ ਲੈਣ ਦੇਣ ਸਮਰੱਥ ਹੋਵੇਗਾ। ਬੈਂਕ ਮੌਜੂਦਾ ਕਾਰਡ ਨੂੰ ਅਯੋਗ ਕਰ ਸਕਦੇ ਹਨ।

RBI ਨੇ ਸਾਰੇ ਬੈਂਕਾਂ ਤੇ ਹੋਰ ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਸਾਰੇ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਆਨਲਾਈਨ ਭੁਗਤਾਨ ਸੇਵਾਵਾਂ ਨੂੰ ਅਯੋਗ ਕਰਨ ਲਈ ਕਿਹਾ ਹੈ, ਜਿਸ ਦਾ ਉਪਯੋਗ ਭਾਰਤ ਤੇ ਅੰਤਰਰਾਸ਼ਟਰੀ ਪੱਧਰ 'ਤੇ ਆਨਲਾਈਨ ਜਾਂ ਸੰਪਰਕ ਰਹਿਤ ਲੈਣ ਦੇਣ ਲਈ ਕਦੀ ਨਹੀਂ ਕੀਤਾ ਗਿਆ।

ਕਾਰਡ ਧਾਰਕਾਂ ਲਈ ਲਾਭ : ਅੰਤਰਰਾਸ਼ਟਰੀ ਖ਼ਰਚੇ ਦਾ ਪ੍ਰਬੰਧ : ਕਈ ਅੱਤਰਰਾਸ਼ਟਰੀ ਈ-ਕਾਮਰਸ ਵੈੱਬਸਾਈਟਾਂ ਨਾ ਤਾਂ ਸੀਵੀਵੀ ਪਿਨ ਮੰਗਦੀ ਹੈ ਤੇ ਨਾ ਹੀ ਲੈਣ ਦੇਣ ਦੀ ਪੁਸ਼ਟੀ ਲਈ ਵਨ-ਟਾਈਮ ਪਾਸਵਰਡ ਭੇਜਦੀ ਹੈ। ਇਸ ਨਵੇਂ ਕਦਮ ਨਾਲ ਜਾਂ ਤਾਂ ਅੰਤਰਰਾਸ਼ਟਰੀ ਉਪਯੋਗ ਪ੍ਰਤੀਬੰਧ ਹੋਵੇਗਾ ਨਹੀਂ ਤਾਂ ਲੈਣ ਦੇਣ ਨੂੰ ਸੁਰੱਖਿਆ ਕਰਨਾ ਯਕੀਨੀ ਬਣਾਉਣਾ ਪੇਵਗਾ।


ਵਿੱਤੀ ਅਨੁਸ਼ਾਸਨ : ਇਹ ਉਪਯੋਗਤਾਵਾਂ ਨੂੰ ਲੈਣ ਦੇਣ ਦੇ ਪ੍ਰਕਾਰ ਨਾਲ ਖ਼ਰਚਾ ਕਰਨ ਦੀ ਮਨਜ਼ੂਰੀ ਦੇਵੇਗੀ।

Posted By: Sarabjeet Kaur