ਅਗਲੇ ਮਹੀਨੇ ਤੋਂ ਆਟੋ ਪੇਮੈਂਟ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਪਹਿਲਾਂ ਹੀ ਕਿਹਾ ਸੀ ਕਿ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਜਾਂ ਹੋਰ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ (PPI) ਦੀ ਵਰਤੋਂ ਕਰਨ ਵਾਲੇ ਰੈਕਰਿੰਗ ਟ੍ਰਾਂਜ਼ੈਕਸ਼ਨ ਲਈ ਅਡੀਸ਼ਨਲ ਫੈਕਟਰ ਅਥੈਂਟੀਕੇਸ਼ਨ (AFA) ਦੀ ਜ਼ਰੂਰਤ ਪਵੇਗੀ। ਵੱਡੀ ਗਿਣਤੀ 'ਚ ਕ੍ਰੈਡਿਟ ਅਤੇ ਡੈਬਿਟ ਕਾਰਡ ਯੂਜ਼ਰਜ਼ ਨੇ ਬਿਜਲੀ ਅਤੇ ਗੈਸ ਤੋਂ ਲੈ ਕੇ ਮਿਊਜ਼ਿਕ ਤੇ ਮੂਵੀ ਸਬਸਕ੍ਰਿਪਸ਼ਨ ਤਕ ਕਈ ਸੇਵਾਵਾਂ ਲਈ ਆਟੋ-ਪੇਮੈਂਟ ਇੰਸਟ੍ਰਕਸ਼ਨ ਨਿਰਧਾਰਤ ਕੀਤੀਆਂ ਹਨ।

ਬੈਂਕਾਂ ਨੇ ਆਪਣੇ ਗਾਹਕਾਂ ਨੂੰ ਇਸ ਨਵੇਂ ਨਿਯਮ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਐਕਸਿਸ ਬੈਂਕ ਵੱਲੋਂ ਭੇਜੇ ਗਏ ਇਕ ਕਿੰਊਨੀਕੇਸ਼ਨਲ 'ਚ ਕਿਹਾ ਕਿ RBI ਦੇ ਰੈਕਰਿੰਗ ਪੇਮੈਂਟ ਗਾਈਡਲਾਈਨਜ਼ ਅਨੁਸਾਰ 20 ਸਤੰਬਰ ਤੋਂ ਰੈਕਰਿੰਗ ਟ੍ਰਾਂਜ਼ੈਕਸ਼ਨ ਲਈ ਤੁਹਾਡੇ ਐਕਸਿਸ ਬੈਂਕ ਕਾਰਡ (ਕਾਰਡਾਂ) 'ਤੇ ਸਥਾਈ ਨਿਰਦੇਸ਼ਾਂ ਦਾ ਸਨਮਾਨ ਨਹੀਂ ਕੀਤਾ ਜਾਵੇਗਾ। ਤੁਸੀਂ ਬਿਨਾਂ ਕਿਸੇ ਰੁਕਾਵਟ ਸੇਵਾ ਲਈ ਸਿੱਧੇ ਆਪਣੇ ਕਾਰਡ ਦਾ ਇਸਤੇਮਾਲ ਕਰ ਕੇ ਵਪਾਰੀ ਨੂੰ ਭੁਗਤਾਨ ਕਰ ਸਕਦੇ ਹੋ।

ਦਸੰਬਰ 'ਚ ਭਾਰਤੀ ਬੈਂਕ ਸੰਘ ਦੀ ਇਕ ਅਪੀਲ ਤੋਂ ਬਾਅਦ, ਆਰਬੀਆਈ ਨੇ 31 ਮਾਰਚ ਤਕ ਨਵੇਂ ਢਾਂਚੇ 'ਚ ਮਾਈਗ੍ਰੇਟ ਕਰਨ ਲਈ ਹੋਰ ਸਮਾਂ ਦਿੱਤਾ, ਜਿਸ ਨੂੰ ਬਾਅਦ ਵਿਚ 1 ਅਕਤੂਬਰ 2021 ਤਕ ਵਧਾ ਦਿੱਤਾ ਗਿਆ। ਉੱਥੇ ਹੀ ਆਰਬੀਆਈ ਨੇ ਇਹ ਵੀ ਕਿਹਾ ਸੀ ਕਿ ਐਕਸੀਟੈਂਡਡ ਟਾਈਮ ਲਾਈਨ ਦੇ ਅੰਦਰ ਇਸ ਢਾਂਚੇ ਨੂੰ ਨਹੀਂ ਅਪਣਾਇਆ ਗਿਆ ਤਾਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਐਕਸਿਸ ਬੈਂਕ ਨੇ ਆਪਣੇ ਪੋਰਟਲ 'ਤੇ ਕਿਹਾ ਹੈ ਕਿ ਰੈਕਰਿੰਗ ਟ੍ਰਾਂਜ਼ੈਕਸ਼ਨ ਲਈ ਕਾਰਡ 'ਤੇ ਈ-ਮੈਂਡੇਟ ਪ੍ਰੋਸੈੱਸ 'ਤੇ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 1 ਅਕਤੂਬਰ 2021 ਤੋਂ ਲਾਗੂ, ਮੌਜੂਦਾ/ਨਵੇਂ ਪੱਕੇ ਨਿਰਦੇਸ਼ ਜੋ ਅਥੈਂਟੀਕੇਸ਼ਨ ਦੇ ਦੂਸਰੇ ਫੈਕਚਰਜ਼ ਦੇ ਬਿਨਾਂ ਰਜਿਸਟਰਡ ਸਨ, ਉਨ੍ਹਾਂ ਨੂੰ ਪ੍ਰੋਸੈੱਸਡ ਨਹੀਂ ਕੀਤਾ ਜਾਵੇਗਾ। ਬੈਂਕ ਨੇ ਕਿਹਾ ਕਿ ਉਹ ਜਲਦ ਨਵੀਆਂ ਗਾਈਡਲਾਈਨਜ਼ ਨੂੰ ਲਾਗੂ ਕਰਨਗੇ।

1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

  • ਤੁਹਾਡੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ (ਘਰੇਲੂ ਅਤੇ ਕੌਮਾਂਤਰੀ ਦੋਵੇਂ)
  • 'ਤੇ ਸਥਾਪਤ ਸਾਰੀਆਂ ਸਥਾਈ ਗਾਈਡਲਾਈਨਜ਼ ਨੂੰ ਅਥੈਂਟੀਕੇਸ਼ਨ ਦੇ ਦੂਸਰੇ ਫੈਕਟਰਜ਼ ਦੇ ਬਿਨਾਂ ਪ੍ਰੋਸੈੱਸ ਨਹੀਂ ਕੀਤਾ ਜਾਵੇਗਾ।
  • ਮੈਂਡੇਟ ਰਜਿਸਟ੍ਰੇਸ਼ਨ, ਮੋਡੀਫਿਕੇਸ਼ਨ, ਡਿਲੀਸ਼ਨ ਲਈ ਅਡੀਸ਼ਨਲ ਫੈਕਟਰ ਅਥੈਂਟੀਕੇਸ਼ਨ (AFA) ਦੀ ਜ਼ਰੂਰਤ ਪਵੇਗੀ।
  • ਗਾਹਕਾਂ ਨੂੰ ਡੈਬਿਟ ਤੋਂ 24 ਘੰਟੇ ਪਹਿਲਾਂ ਇਕ ਪ੍ਰੀ-ਡੈਬਿਟ (SMS/e-Mail) ਸੂਚਨਾ ਮਿਲੇਗੀ।
  • ਗਾਹਕ ਪ੍ਰੀ-ਡੈਬਿਟ ਨੋਟੀਫਿਕੇਸ਼ਨ 'ਚ ਦਿੱਤੇ ਗਏ ਲਿੰਕ ਜ਼ਰੀਏ ਲੈਣ-ਦੇਣ ਜਾਂ ਮੈਂਡੇਟ ਤੋਂ ਆਪਟ-ਆਊਟ ਕਰ ਸਕਦੇ ਹਨ।
  • ਗਾਹਕਾਂ ਕੋਲ ਆਪਣਾ ਕਾਡ 'ਤੇ ਸੈੱਟ ਕੀਤੇ ਗਏ ਕਿਸੇ ਵੀ ਸਥਾਈ ਨਿਰਦੇਸ਼ ਨੂੰ ਦੇਖਣ/ਸੋਧਣ/ਰੱਦ ਕਰਨ ਦੀ ਸਹੂਲਤ ਹੋਵੇਗੀ।
  • ਗਾਹਕ ਹਰੇਕ ਐੱਸਆਈ ਲਈ ਵੱਧ ਤੋੰ ਵੱਧ ਰਕਮ ਨਿਰਧਾਰਤ ਕਰ ਸਕਦੇ ਹਨ। ਜੇਕਰ ਲੈਣ-ਦੇਣ ਦੀ ਰਕਮ ਗਾਹਕ ਵੱਲੋਂ ਤੈਅ ਵੱਧ ਤੋਂ ਵੱਧ ਰਕਮ ਤੋਂ ਜ਼ਿਆਦਾ ਹੈ ਤਾਂ ਪ੍ਰੀ-ਡੈਬਿਟ ਨੋਟੀਫਿਕੇਸ਼ਨ 'ਚ ਗਾਹਕ ਲਈ AFA ਦੇ ਨਾਲ ਲੈਣ-ਦੇਣ ਨੂੰ ਪ੍ਰਮਾਣਿਤ ਕਰਨ ਲਈ ਇਕ ਲਿੰਕ ਹੋਵੇਗਾ। ਇਸ ਅਥੈਂਟੀਕੇਸ਼ਨ ਬਿਨਾਂ, ਟ੍ਰਾਂਜ਼ੈਕਸ਼ਨ ਨੂੰ ਪ੍ਰੋਸੈੱਸਡ ਨਹੀਂ ਕੀਤਾ ਜਾਵੇਗਾ।
  • 5,000 ਤੋਂ ਜ਼ਿਆਦਾ ਦੀ ਰਕਮ ਦੇ ਕਿਸੇ ਵੀ ਰੈਕਰਿੰਗ ਟ੍ਰਾਂਜ਼ੈਕਸ਼ਨ ਲਈ ਹਰ ਵਾਰ ਰਕਮ ਡੈਬਿਟ ਕੀਤੇ ਜਾਣ 'ਤੇ AFA ਦੀ ਜ਼ਰੂਰਤ ਪਵੇਗੀ।
  • ਜੇਕਰ ਤੁਹਾਡੇ ਬੈਂਕ ਖਾਤੇ 'ਚ ਬਿੱਲ ਭੁਗਤਾਨ ਲਈ ਪਰਮਾਨੈਂਟ ਇੰਸਟ੍ਰਕਸ਼ਨ ਰਜਿਸਟਰਡ ਹਨ ਤਾਂ ਕੋਈ ਪਰਿਵਰਤਨ ਨਹੀਂ ਹੋਵੇਗਾ। ਜੇਕਰ ਇਹ ਤੁਹਾਡੇ ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਹਨ ਤਾਂ ਇਹ 1 ਅਕਤੂਬਰ 2021 ਤੋਂ ਨਾਮਨਜ਼ੂਰ ਹੋ ਜਾਣਗੇ। ਉਦਾਹਰਨ ਲਈ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ, ਇੰਸ਼ੋਰੈਂਸ ਪੇਮੈਂਟ 'ਤੇ ਦਿੱਤੀ ਜਾਣ ਵਾਲੀ ਐੱਸਆਈ ਨਕਾਰਾ ਹੋ ਜਾਵੇਗੀ। ਹਾਲਾਂਕਿ ਮਿਊਚਲ ਫੰਡ, ਐੱਸਆਈਪੀ, ਈਐੱਮਆਈ ਲਈ ਬੈਂਕ ਖਾਤਿਆਂ ਦੀ ਵਰਤੋਂ ਕਰ ਕੇ ਰਜਿਸਟਰਡ ਐੱਸਆਈ ਜਾਰੀ ਰਹੇਗਾ।

Posted By: Seema Anand