ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਬੀਮਾ ਰੈਗੂਲੇਟਰੀ ਇਰਡਾ (IRDAI) ਨੇ ਬੀਮਾ ਕੰਪਨੀਆਂ ਨੂੰ ਮਾਰਚ 2022 ਤਕ ਘੱਟ ਮਿਆਦ ਲਈ ਕੋਵਿਡ ਕੇਂਦਰੀ ਸਿਹਤ ਬੀਮਾ ਪਾਲਿਸੀ ਵੇਚਣ ਤੇ ਉਨ੍ਹਾਂ ਦੇ ਨਵੀਨੀਕਰਨ ਦੀ ਇਜਾਜ਼ਤ ਦਿੱਤੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDAI) ਨੇ ਬੀਤੇ ਵਰ੍ਹੇ ਸਾਰੀਆਂ ਬੀਮਾ ਕੰਪਨੀਆਂ ਤੋਂ ਸਿਹਤ ਬੀਮਾ ਦੇ ਰੂਪ 'ਚ ਅਲੱਗ-ਅਲੱਗ ਲਾਭ ਦੇ ਨਾਲ 'ਕੋਰੋਨਾ ਕਵਚ' (Corona Kavach) ਤੇ 'ਕੋਰੋਨਾ ਰਕਸ਼ਕ' (Corona Rakshak) ਪਾਲਿਸੀ ਲਿਆਉਣ ਨੂੰ ਕਿਹਾ ਸੀ।

ਬੈਨਾਮਾ ਬੀਮਾ ਨੁਕਸਾਨ ਪੂਰਤੀ ਬੀਮਾ ਦਾ ਇਕ ਰੂਪ

ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਨੇ ਜਾਇਦਾਦ ਖਰੀਦਣ ਵਾਲਿਆਂ ਨੂੰ ਗ਼ਲਤ ਦਸਤਾਵੇਜ਼ 'ਤੇ ਸੁਰੱਖਿਆ ਦੇਣ ਲਈ ਕਦਮ ਉਠਾਇਆ ਹੈ। ਉਸ ਨੇ ਸਾਧਾਰਨ ਬੀਮਾ ਕੰਪਨੀਆਂ ਤੋਂ ਸੋਧੇ ਹੋਏ ਖਰੜੇ ਖਰੀਦ ਨਾਲ ਜੁੜੇ ਦਸਾਤਵੇਜ਼ ਯਾਨੀ ਬੈਨਾਮਾ ਦੇ ਜੋਖ਼ਮ ਤੋਂ ਬਚਾਅ ਲਈ ਜਲਦ ਹੀ ਬੀਮਾ ਪਾਲਿਸੀ ਪੇਸ਼ਕ ਰਨ ਨੂੰ ਕਿਹਾ ਹੈ। ਬੈਨਾਮਾ ਬੀਮਾ ਨੁਕਸਾਨ ਪੂਰਤੀ ਬੀਮਾ ਦਾ ਇਕ ਰੂਪ ਹੈ। ਇਹ ਜਾਇਦਾਦ ਦੇ ਸੰਭਾਵੀ ਮਾਲਕ ਨੂੰ ਅਸਲ ਜਾਇਦਾਦ ਦੇ ਬੈਨਾਮਾ 'ਚ ਗੜਬੜੀਆਂ ਕਾਰਨ ਵਿੱਤੀ ਨੁਕਸਾਨ ਤੋਂ ਬਚਾਉਂਦਾ ਹੈ।

ਕਾਰਜਕਾਰੀ ਸਮੂਹ ਦਾ ਗਠਨ

ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਨੇ ਗ਼ਲਤ ਬੈਨਾਮੇ ਕਾਰਨ ਨੁਕਸਾਨ ਸਬੰਧੀ ਕੰਪਨੀਆਂ (ਡਿਵੈੱਲਪਰ) ਦੇ ਨਾਲ-ਨਾਲ ਵਿਅਕਤੀਆਂ ਦੀ ਵਿਧੀ ਅਨੁਸਾਰ ਦੇਣਦਾਰੀ ਨੂੰ 'ਕਵਰ' ਕਰਨ ਲਈ ਬੈਨਾਮਾ ਬੀਮਾ ਉਤਪਾਦ ਲਿਆਉਣ ਬਾਰੇ ਸੁਝਾਅ ਦੇਣ ਸਬੰਧੀ ਕਾਰਜਕਾਰੀ ਸਮੂਹ ਦਾ ਗਠਨ ਕੀਤਾ ਸੀ। ਸਮੂਹ ਦੀ ਸਿਫਾਰਸ਼ ਦੇ ਆਧਾਰ 'ਤੇ ਇਰਡਾ ਨੇ ਸਾਧਾਰਨ ਬੀਮਾ ਕੰਪਨੀਆਂ ਤੋਂ ਜਾਇਦਾਦ ਖਰੀਦ ਦਸਤਾਵੇਜ਼ ਲੈ ਕੇ ਬੀਮਾ ਪਾਲਿਸੀ ਲਿਆਉਣ ਨੂੰ ਕਿਹਾ ਹੈ।

Posted By: Seema Anand