ਬਿਜਨੈਸ ਡੈਸਕ, ਨਵੀਂ ਦਿੱਲੀ : ਨੌਕਰੀਆਂ ਦੇ ਅੰਕੜਿਆਂ ਦਾ ਪੂਰਵਅਨੁਮਾਨ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ 'ਤੇ ਤਾਂ ਵੱਡੀ ਸੱਟ ਲੱਗੇਗੀ ਹੀ, ਬੇਰੋਜ਼ਗਾਰੀ ਵੀ ਤੇਜ਼ੀ ਨਾਲ ਵੱਧ ਜਾਵੇਗੀ। ਕੋਰੋਨਾ ਵਾਇਰਸ ਕਹਿਰ ਕਾਰਨ ਸ਼ਹਿਰੀ ਬੇਰੋਜ਼ਗਾਰੀ ਵੱਧ ਕੇ 23.4 ਫੀਸਦ 'ਤੇ ਪਹੁੰੰਚ ਗਈ ਹੈ। ਇਹ ਅੰਕੜੇ ਸੈਂਟਰ ਫਾਰ ਮਾਨਿਟਿਰਿੰਗ ਇੰਡੀਅਨ ਇਕੋਨਾਮੀ ਦੇ ਹਫ਼ਤਾਵਾਰੀ ਟ੍ਰੈਕਰ ਸਰਵੇ 'ਤੇ ਆਧਾਰਿਤ ਹਨ। ਪੰਜ ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਦੇ ਤਾਜ਼ਾ ਅੰਕੜੇ ਸੋਮਵਾਰ ਸ਼ਾਮ ਨੂੰ ਜਾਰੀ ਹੋਏ ਹਨ। ਸੀਐਮਆਈਈ ਦਾ ਅੰਦਾਜ਼ਾ ਹੈ ਕਿ ਬੇਰੋਜ਼ਗਾਰੀ ਦਰ ਮਾਰਚ ਮਹੀਨੇ ਦੇ ਮੱਧ ਵਿਚ 8.4 ਫੀਸਦ ਤੋਂ ਵੱਧ ਕੇ 23 ਫੀਸਦ ਹੋ ਗਈ ਹੈ।

ਦੇਸ਼ ਦੇ ਸਾਬਕਾ ਮੁਖੀ ਪ੍ਰਣਬ ਸੇਨ ਨੇ ਕਿਹਾ ਕਿ ਮੋਟੀ ਗਣਨਾ ਮੁਤਾਬਕ ਲਾਕਡਾਊਨ ਦੇ ਦੋ ਹਫ਼ਤਿਆਂ ਵਿਚ ਲਗਪਗ ਪੰਜ ਕਰੋੜ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ। ਉਨ੍ਹਾਂ ਕਿਹਾ,' ਅਜੇ ਲੋਕਾਂ ਨੂੰ ਆਪਣੇ ਘਰ ਭੇਜਿਆ ਗਿਆ ਹੈ, ਇਸ ਲਈ ਬੇਰੋਜ਼ਗਾਰੀ ਦਾ ਅੰਕੜਾ ਹੋਰ ਉਪਰ ਜਾ ਸਕਦਾ ਹੈ ਅਤੇ ਇਹ ਕੁਝ ਸਮੇਂ ਬਾਅਦ ਸਾਹਮਣੇ ਆ ਸਕਦਾ ਹੈ।'

ਸੈਂਅਰ ਫਾਰ ਮਾਨਿਟਿਰਿੰਗ ਇੰਡੀਅਨ ਇਕੋਨਾਮੀ ਭਾਵ ਸੀਐਮਆਈਈ ਦੇ ਅੰਕੜਿਆਂ ਮੁਤਾਬਕ ਸ਼ਹਿਰੀ ਖੇਤਰ ਵਿਚ ਬੇਰੋਜ਼ਗਾਰੀ ਦਰ 15 ਮਾਰਚ 2020 ਨੂੰ 8.21 ਫੀਸਦ ਸੀ। ਇਹ 22 ਮਾਰਚ 2020 ਨੂੰ 8.66 ਫੀਸਦ 'ਤੇ ਆਈ। ਫਿਰ 24 ਮਾਰਚ ਨੂੰ ਲਾਕਡਾਊੁਨ ਦਾ ਐਲਾਨ ਹੋਇਆ ਇਸ ਤੋਂ ਬਾਅਦ ਇਸ ਵਿਚ ਜ਼ਬਰਦਸਤ ਤੇਜ਼ੀ ਆਈ। 29 ਮਾਰਚ 2020 ਨੂੰ ਇਹ 30.01 ਫੀਸਦ 'ਤੇ ਜਾ ਪਹੁੰਚੀ ਅਤੇ ਫਿਰ 5 ਅਪ੍ਰੈਲ 2020 ਦੇ ਅੰਕੜਿਆਂ ਮੁਤਾਬਕ ਇਹ 30.93 ਫੀਸਦ 'ਤੇ ਆ ਗਈ ਹੈ।

Posted By: Tejinder Thind