ਨਵੀਂ ਦਿੱਲੀ, ਬਿਜ਼ਨਸ ਡੈਸਕ : ਕੋਵਿਡ-19 ਤੋਂ ਅਰਥਵਿਵਸਥਾ ਨੂੰ ਉਭਾਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਦੇ ਦਿਨਾਂ 'ਚ ਰੈਪੋ ਦਰ 'ਚ 115 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਜਿਸਤੋਂ ਬਾਅਦ ਬੈਂਕਾਂ ਨੇ ਆਪਣੀ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ ਨੂੰ ਘੱਟ ਕਰ ਦਿੱਤਾ ਹੈ। ਹੁਣ ਜ਼ਿਆਦਾਤਰ ਵੱਡੇ ਬੈਂਕ ਆਪਣੀ ਟਰਮ ਡਿਪਾਜ਼ਿਟ 'ਤੇ 6% ਵਿਆਜ ਦੇ ਰਹੇ ਹਨ। ਅਜਿਹੀ ਸਥਿਤੀ 'ਚ ਜੋਖ਼ਿਮ ਤੋਂ ਪ੍ਰਭਾਵਿਤ ਨਿਵੇਸ਼ਕ ਵਿਕਲਪਕ ਨਿਵੇਸ਼ ਸਾਧਨਾਂ ਦੀ ਤਲਾਸ਼ 'ਚ ਰਹਿੰਦੇ ਹਨ, ਜਿਥੇ ਬਹੁਤ ਜ਼ਿਆਦਾ ਜੋਖ਼ਿਮ ਲਏ ਬਿਨਾਂ ਨਿਸ਼ਚਿਤ ਰਿਟਰਨ ਮਿਲਦਾ ਹੈ। ਵਿੱਤੀ ਜਾਣਕਾਰ ਅਜਿਹੇ 'ਚ ਕਾਰਪੋਰੇਟ ਫਿਕਸਡ ਡਿਪਾਜ਼ਿਟ (ਐੱਫਡੀ) ਵੱਲ ਇਸ਼ਾਰਾ ਕਰਦੇ ਹਨ, ਜੋ ਕਿ ਬੈਂਕ ਐੱਫਡੀ ਦੀ ਤੁਲਨਾ 'ਚ ਵੱਧ ਜੋਖ਼ਿਮ ਭਰਿਆ ਹੁੰਦਾ ਹੈ, ਪਰ ਬੈਂਕ ਐੱਫਡੀ ਦੀ ਤੁਲਨਾ 'ਚ ਇਥੇ ਵਿਆਜ ਜ਼ਿਆਦਾ ਮਿਲਦਾ ਹੈ।

ਕਾਰਪੋਰੇਟ ਐੱਫਡੀ ਬਹੁਤ ਹੱਦ ਤਕ ਬੈਂਕ ਐੱਫਡੀ ਦੇ ਬਰਾਬਰ ਹੈ, ਪਰ ਬੈਂਕ ਐੱਫਡੀ ਦੀ ਤੁਲਨਾ 'ਚ ਕਾਰਪੋਰੇਟ ਐੱਫਡੀ ਦੇ ਮਾਮਲੇ 'ਚ ਡਿਫਾਲਟ ਜੋਖ਼ਿਮ ਵੱਧ ਹੈ। ਇਹ ਐੱਫਡੀ ਕਈ ਵਿਆਜ ਭੁਗਤਾਨ ਵਿਕੱਲਪਾਂ ਦੇ ਨਾਲ 12 ਮਹੀਨਿਆਂ ਤੋਂ 120 ਮਹੀਨਿਆਂ 'ਚ ਦਫ਼ਤਰ ਲਈ ਹੁੰਦੇ ਹਨ। ਕਾਰਪੋਰੇਟ ਫਿਕਸਡ ਡਿਪਾਜ਼ਿਟ ਵੀ ਸੀਨੀਅਰ ਨਾਗਰਿਕਾਂ ਨੂੰ 50 ਆਧਾਰ ਅੰਕ ਤਕ ਉੱਚ ਵਿਆਜ ਦਰ ਦਿੰਦੇ ਹਨ।

ਕਿਵੇਂ ਕਰੀਏ ਸਹੀ ਕਾਰਪੋਰੇਟ ਐੱਫਡੀ ਦੀ ਚੋਣ

ਕਾਰਪੋਰੇਟ ਐੱਫਡੀ ਬੈਂਕ ਐੱਫਡੀ ਦੀ ਤੁਲਨਾ 'ਚ ਜੋਖ਼ਿਮ ਪੂਰਨ ਹੁੰਦੇ ਹਨ, ਕਿਉਂਕਿ ਬਾਅਦ 'ਚ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਤੋਂ ਪ੍ਰਤੀ ਬੈਂਕ 5 ਲੱਖ ਰੁਪਏ ਦੀ ਸੁਰੱਖਿਆ ਮਿਲਦੀ ਹੈ, ਜੋ ਕਿ ਕੰਪਨੀ ਐੱਫਡੀ 'ਤੇ ਲਾਗੂ ਨਹੀਂ ਹੁੰਦੀ ਹੈ। ਨਾਲ ਹੀ ਬੈਂਕ ਐੱਫਡੀ 'ਚ ਸਮੇਂ ਤੋਂ ਪਹਿਲਾਂ ਨਿਕਾਸੀ ਕਾਰਪੋਰੇਟ ਐੱਫਡੀ ਦੀ ਤੁਲਨਾ 'ਚ ਕਾਫੀ ਆਸਾਨ ਹੈ।

ਬੈਂਕ ਐੱਫਡੀ ਦੀ ਤਰ੍ਹਾਂ ਕਾਰਪੋਰੇਟ ਐੱਫਡੀ ਤੋਂ ਕਮਾਏ ਵਿਆਜ ਵੀ ਨਿਵੇਸ਼ਕ ਦੇ ਇਨਕਮ ਟੈਕਸ ਸਲੈਬ ਅਨੁਸਾਰ ਟੈਕਸ ਯੋਗ ਹੈ। ਜੇਕਰ ਤੁਸੀਂ ਕਾਰਪੋਰੇਟ ਐੱਫਡੀ 'ਚ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਇਥੇ ਕੁਝ ਵਿਕੱਲਪ ਹਨ ਜੋ ਮੌਜੂਦਾ ਸਮੇਂ 'ਚ 8.09% ਵਿਆਜ ਦੇ ਰਹੀ ਹਨ।

-

ਕੰਪਨੀ ਦਾ ਨਾਮ - ਬਜਾਜ ਫਾਇਨਾਂਸ

ਵਿਆਜ ਦਰ/ਮਹੀਨਾਵਰ - 6.88%

ਸਮਾਂ (ਮਹੀਨੇ 'ਚ) - 12-60

ਕ੍ਰੇਡਿਟ ਰੇਟਿੰਗ - FAAA/Stable by CRISIL and MAAA/Stable by ICRA

-

ਕੰਪਨੀ ਦਾ ਨਾਮ - ਸ਼੍ਰੀਰਾਮ ਟ੍ਰਾਂਸਪੋਰਟ ਫਾਇਨਾਂਸ

ਵਿਆਜ ਦਰ/ਮਹੀਨਾਵਰ - 8.09%

ਸਮਾਂ (ਮਹੀਨੇ 'ਚ) - 12-60

ਕ੍ਰੇਡਿਟ ਰੇਟਿੰਗ - FAAA/Negative by CRISIL, MAA+/Stable by ICRA

-

ਕੰਪਨੀ ਦਾ ਨਾਮ - ਸ੍ਰੀਰਾਮ ਸਿਟੀ ਯੂਨੀਅਨ ਫਾਇਨਾਂਸ

ਵਿਆਜ ਦਰ/ਮਹੀਨਾਵਰ - 8.09%

ਸਮਾਂ (ਮਹੀਨੇ 'ਚ) - 12-60

ਕ੍ਰੇਡਿਟ ਰੇਟਿੰਗ - MAA+/Stable by ICRA and AA by Ind-RA

-

ਕੰਪਨੀ ਦਾ ਨਾਮ - ਪੀਐੱਨਬੀ ਹਾਊਸਿੰਗ ਫਾਇਨਾਂਸ

ਵਿਆਜ ਦਰ/ਮਹੀਨਾਵਰ - 6.78%

ਸਮਾਂ (ਮਹੀਨੇ 'ਚ) - 12-120

ਕ੍ਰੇਡਿਟ ਰੇਟਿੰਗ - CRISIL FAA+/Negative, AA/Stable by CARE

-

ਕੰਪਨੀ ਦਾ ਨਾਮ - ਸੁੰਦਰਮ ਫਾਇਨਾਂਸ

ਵਿਆਜ ਦਰ/ਮਹੀਨਾਵਰ - 6.71%

ਸਮਾਂ (ਮਹੀਨੇ 'ਚ) - 12-36

ਕ੍ਰੇਡਿਟ ਰੇਟਿੰਗ - FAAA/Stable by CRISIL

Posted By: Ramanjit Kaur