ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਭਾਰਤ ਸਰਕਾਰ ਨੇ ਲਾਕ ਡਾਊਨ ਦਾ ਫ਼ੈਸਲਾ ਲਿਆ ਹੈ। 21 ਦਿਨਾਂ ਦੇ ਇਸ ਲਾਕਡਾਊਨ 'ਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਉੱਥੇ, ਕੁਝ ਸੂਬਿਆਂ 'ਚ ਇਸ ਤੋਂ ਪਹਿਲਾਂ ਵੀ ਲਾਕਡਾਊਨ ਰਹਿ ਚੁੱਕਿਆ ਹੈ। ਅਜਿਹੇ 'ਚ ਲੋਕ ਘਰਾਂ 'ਚ ਬੈਠ ਕੇ ਕਾਫੀ ਵੱਡੀ ਮਾਤਰਾ 'ਚ ਇੰਟਰਨੈੱਟ ਡਾਟਾ ਦੀ ਖਪਤ ਕਰ ਰਹੇ ਹਨ। ਲੋਕਾਂ ਦੇ ਦਫ਼ਤਰ ਵੀ ਅਜੇ ਬੰਦ ਹਨ। ਵਰਕ ਫਾਰਮ ਹੋਮ ਕਰ ਰਹੇ ਲੋਕ ਵੀ ਡਾਟਾ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ 'ਚ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਵੀਡੀਓ ਦੀ ਕਵਾਲਿਟੀ ਘੱਟ ਕਰਨ ਦਾ ਐਲਾਨ ਕੀਤਾ ਹੈ।

ਦੁਨੀਆ ਦਾ ਵੱਡਾ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਐਮਾਜ਼ੋਨ ਨੇ ਲਿਖਿਆ, 'ਜਦੋਂ ਤੁਸੀਂ ਘਰ ਬੈਠੇ ਐਮਾਜ਼ੋਨ ਪ੍ਰਾਈਮ ਵੀਡੀਓ ਤੇ ਸ਼ੋਜ਼ 'ਤੇ ਫਿਲਮ ਦੇਖ ਰਹੇ ਹਨ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਇਕ ਬਦਲਾਅ ਦੇ ਬਾਰੇ 'ਚ ਤਾਂ ਜੋ ਪੂਰੇ ਦੇਸ਼ 'ਚ ਲੋਕ ਆਪਣੇ ਮੋਬਾਈਲ ਤੇ ਇੰਟਨੈੱਟ ਦਾ ਇਸਤੇਮਾਲ ਆਸਾਨੀ ਨਾਲ ਕਰ ਸਕਣ। ਇਸ ਅਣਚਾਹੀ ਸਥਿਤੀ 'ਚ ਅਸੀਂ 14 ਅਪ੍ਰੈਲ ਤਕ ਐੱਸਡੀ ਵੀਡੀਓ ਨੂੰ ਅਸਥਾਈ ਰੂਪ ਤੋਂ ਪਾਬੰਦੀ ਲੱਗਾ ਦਿੱਤੀ ਹੈ। ਜਿਵੇਂ ਕਿ ਅਸੀਂ ਵੀ ਡਿਜ਼ੀਟਲ ਮੀਡੀਆ ਪਲੇਟਫਾਰਮ ਦੇ ਇਨਸ਼ੇਏਟਿਵ ਤਹਿਤ ਨੈੱਟਵਰਕ 'ਤੇ ਤਣਾਅ ਕੰਮ ਕਰ ਰਹੇ ਹਨ। ਐੱਚਡੀ ਹੋਵੇ ਜਾਂ ਐੱਸਡੀ ਅਸੀਂ ਤੁਹਾਡਾ ਮਨੋਰੰਜਨ ਕਰਦੇ ਰਹਾਂਗੇ। ਪਲੀਜ਼ ਸੁਰੱਖਿਅਤ ਰਹੋ।

ਐਮਾਜ਼ੋਨ ਪ੍ਰਾਈਮ ਵੀਡੀਓ ਤੋਂ ਇਲਾਵਾ ਨੈਟਫਿਲਕਸ, ਨੈਟਫਲਿਕਸ ਤੇ ਯੂਟਿਊਬ ਨੇ ਵੀ ਆਪਣੇ ਵੀਡੀਓ ਦੀ ਕੁਵਾਲਿਟੀ ਘੱਟ ਕਰ ਦਿੱਤੀ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਲੋਕਾਂ ਦੇ ਜ਼ਿਆਦਾ ਇੰਟਰਨੈੱਟ ਇਸਤੇਮਾਲ ਦਾ ਅਸਰ ਨੈੱਟਵਰਕ 'ਤੇ ਪੈ ਰਿਹਾ ਹੈ, ਉਸ ਨੂੰ ਘੱਟ ਕੀਤਾ ਜਾਵੇਗਾ।

Posted By: Amita Verma