ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਕਾਲ 'ਚ ਸਮਾਜਿਕ ਦੂਰੀ ਦੀ ਜ਼ਰੂਰਤ ਨਾਲ ਵੱਡੇ ਸ਼ਹਿਰਾਂ ਨਾਲ ਛੋਟੇ ਸ਼ਹਿਰਾਂ 'ਚ ਵੀ ਈ-ਫਾਰਮੈਸੀ ਨੂੰ ਤੇਜ਼ੀ ਨਾਲ ਅਪਨਾਇਆ ਜਾ ਰਿਹਾ ਹੈ। ਕੋਰੋਨਾ ਖ਼ਤਮ ਹੋਣ ਤੋਂ ਬਾਅਦ ਈ-ਫਾਰਮੈਸੀ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਨ ਜਾ ਰਹੀ ਹੈ। ਸਰਕਾਰ ਵੀ ਅਗਲੇ ਇਕ-ਦੋ ਮਹੀਨਿਆਂ 'ਚ ਈ-ਫਾਰਮੈਸੀ ਦੀ ਪ੍ਰਸਤਾਵਿਤ ਪਾਲਸੀ ਨੂੰ ਆਪਣੀ ਮਨਜ਼ੂਰੀ ਦੇ ਸਕਦੀ ਹੈ। ਈਵਾਈ ਦੀ ਰਿਪੋਰਟ ਅਨੁਸਾਰ ਸਾਲ 2025 'ਚ ਭਾਰਤ ਵਿਚ ਈ-ਫਾਰਮੈਸ ਦਾ ਕਾਰੋਬਾਰ 4.5 ਅਰਬ ਡਾਲਰ ਦਾ ਹੋਵਗਾ। ਸਾਲ 2019 'ਚ ਈ-ਫਾਰਮੈਸੀ ਦਾ ਕਾਰੋਬਾਰ ਸਿਰਫ਼ 0.5 ਅਰਬ ਡਾਲਰ ਦਾ ਸੀ।

ਈਵਾਈ ਦੇ ਸਰਵੇ ਅਨੁਸਾਰ ਇਸ ਸਾਲ ਜੂਨ 'ਚ ਈ-ਫਾਰਮੈਸੀ ਦਾ 30 ਫ਼ੀਸਦੀ ਕਾਰੋਬਾਰ ਮੈਟਰੋ ਦੇ ਨੇੜਲੇ ਸ਼ਹਿਰ 'ਚ ਹੋਇਆ। ਦੋ ਸਾਲ ਪਹਿਲਾਂ ਈ-ਫੈਰਮੈਸੀ ਦਾ ਕਾਰੋਬਾਰ ਮੈਟਰੋ ਤੋਂ ਬਾਹਰ ਹੁੰਦਾ ਸੀ। ਈਵਾਈ ਅਨੁਸਾਰ ਈ-ਫਾਰਮੈਸੀ ਕੰਪਨੀਆਂ ਛੋਟੇ-ਛੋਟੇ ਮੈਡੀਕਲ ਸਟੋਰਾਂ ਨਾਲ ਕਰਾਰ ਲਈ ਪਹੁੰਚ ਰਹੀਆਂ ਹਨ। ਸਾਲ 2021 'ਚ ਈ-ਫਾਰਮੈਸੀ ਦਾ ਇਨ੍ਹਾਂ ਸਟੋਰਾਂ ਨਾਲ ਸਾਂਝੇਦਾਰੀ ਹੋਣ ਦੀ ਸੰਭਾਵਨਾ ਹੈ।

ਸਰਕਾਰ ਵੱਲੋਂ ਈ-ਫਾਰਮੈਸੀ ਦੇ ਪ੍ਰਸਤਾਵਿਤ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਜਾਣ 'ਤੇ ਇਸ ਕਾਰੋਬਾਰ 'ਚ ਨਵੇਂ ਨਿਵੇਸ਼ ਦੀ ਉਮੀਦ ਹੈ। ਸਰਕਾਰ ਨੇ ਦੋ ਸਾਲ ਪਹਿਲਾਂ ਈ-ਫਾਰਮੈਸੀ ਦੇ ਪ੍ਰਸਤਾਵਿਤ ਨਿਯਮਾਂ 'ਤੇ ਸਟਾਕ ਹੋਲਡਰਜ਼ ਦੀ ਰਾਏ ਜਾਣਨ ਲਈ ਮਸੌਦਾ ਜਾਰੀ ਕੀਤਾ ਸੀ। ਇਸ ਪੱਖ 'ਚ 7000 ਲੋਕਾਂ ਨੇ ਆਪਣੀ ਰਾਏ ਰੱਖੀ ਸੀ। ਸਿਰਫ਼ 3000 ਲੋਕਾਂ ਨੇ ਇਸ ਮਸੌਦੇ ਦਾ ਵਿਰੋਧ ਕੀਤਾ ਹੈ। ਪ੍ਰਸਤਾਵਿਤ ਨਿਯਮਾਂ ਤਹਿਤ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਕੇਂਦਰੀ ਅਧਿਕਾਰ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਤੇ ਉਨ੍ਹਾਂ ਨੂੰ ਮਰੀਜ਼ਾਂ ਦਾ ਸਾਰਾ ਡਾਟਾ ਗੁਪਤ ਰੱਖਣਾ ਹੋਵੇਗਾ।

Posted By: Harjinder Sodhi