ਰਾਈਟਰ, ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਮਾਮਲਿਆਂ ਨਾਲ AirAsia ਗਰੁੱਪ ਦੇ ਲਗਪਗ 200 ਤੋਂ ਵੱਧ ਜਹਾਜ਼ ਖੜ੍ਹੇ ਹੋ ਗਏ ਹਨ। ਇਹ ਲਗਪਗ 90 ਫ਼ੀਸਦ ਹੈ। ਏਅਰਲਾਈਨਜ਼ ਨੂੰ ਕੋਰੋਨਾ ਮਹਾਮਾਰੀ ਨਾਲ ਪੂਰੇ ਏਸ਼ੀਆ ’ਚ ਆਪਣੇ ਵਪਾਰ ਨੂੰ ਲੈ ਕੇ ਮੁਸ਼ਕਿਲ ਪੇਸ਼ ਆ ਰਹੀ ਹੈ। ਮਲੇਸ਼ੀਆ ਯੂਨਿਟ ਦੇ ਇਕ ਕਾਰਜਕਾਰੀ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

105 ਜਹਾਜ਼ਾਂ ਦੇ ਨਾਲ ਇਸਦਾ ਸਭ ਤੋਂ ਵੱਡਾ ਬਾਜ਼ਾਰ ਮਲੇਸ਼ੀਆ ਇਸ ਸਮੇਂ ਲਾਕਡਾਊਨ ’ਚ ਹੈ। ਮੁੱਖ ਸੰਚਾਲਨ ਅਧਿਕਾਰੀ ਜਾਵੇਦ ਅਨਵਰ ਮਲਿਕ ਨੇ ਬੁੱਧਵਾਰ ਨੂੰ ਸੀਏਪੀਏ ਸੈਂਟਰ ਫਾਰ ਏਵਿਏਸ਼ਨ ਇਵੈਂਟ ’ਚ ਰਿਹਾ ਕਿ ਏਅਰ ਏਸ਼ੀਆ ਮਲੇਸ਼ੀਆ ਨੂੰ ਉਮੀਦ ਹੈ ਕਿ ਅਗਸਤ ਤੋਂ ਮੰਗ ਫਿਰ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਉਹ ਅਕਤੂਬਰ ਤਕ ਸਾਰੇ 17 ਘਰੇਲੂ ਹਵਾਈ ਅੱਡਿਆਂ ’ਤੇ ਸੇਵਾ ਬਹਾਲ ਕਰ ਸਕੇ। ਉਨ੍ਹਾਂ ਨੇ ਕਿਹਾ ਕਿ 2022 ਦੀ ਤੀਸਰੀ ਤਿਮਾਹੀ ਤਕ ਪੂਰੇ ਏਸ਼ੀਆ ’ਚ ਇਸਦੀ ਮੰਗ ਪੂਰਬ-ਕੋਵਿਡ ਦੇ ਪੱਧਰ ’ਤੇ ਪਹੁੰਚਣ ਦੀ ਉਮੀਦ ਘੱਟ ਹੈ।

ਏਅਰ ਏਸ਼ੀਆ ਸਮੂਹ ਨੂੰ ਪਿਛਲੇ ਮਹੀਨੇ ਆਪਣੀ ਲਗਾਤਾਰ ਸੱਤਵੀਂ ਤਿਮਾਹੀ ’ਚ ਘਾਟਾ ਚੁੱਕਣਾ ਪਿਆ, ਏਅਰਲਾਈਨਜ਼ ਨੇ ਕਿਹਾ ਕਿ ਉਹ ਲਗਾਤਾਰ ਵੱਧ ਨਕਦੀ ਜੁਟਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ। 31 ਮਾਰਚ ਨੂੰ ਸਮਾਪਤ ਤਿਮਾਹੀ ’ਚ ਯਾਤਰੀਆਂ ਦੀ ਕੁੱਲ ਸੰਖਿਆ 9,76,968 ਸੀ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 90 ਫ਼ੀਸਦ ਘੱਟ ਹੈ।

Posted By: Ramanjit Kaur