ਨਵੀਂ ਦਿੱਲੀ, ਪੀਟੀਆਈ : ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਭਰ ਦੀਆਂ ਅਲੱਗ-ਅਲੱਗ ਇੰਡਸਟਰੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ 'ਚ ਸਭ ਤੋਂ ਜ਼ਿਆਦਾ ਨੁਕਸਾਨ ਟਰੈਵਲ ਇੰਡਸਟਰੀ ਨੂੰ ਹੋਇਆ ਹੈ। ਯਾਤਰਾ ਸਬੰਧੀ ਆਨਲਾਈਨ ਸੇਵਾਵਾਂ ਦੇਣ ਵਾਲੀ ਕੰਪਨੀ makemytrip ਨੇ 350 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਕੱਢੇ ਗਏ ਜ਼ਿਆਦਾਤਰ ਕਰਮਚਾਰੀ ਅੰਤਰਰਾਸ਼ਟਰੀ ਛੁੱਟੀਆਂ ਅਤੇ ਸਬੰਧਿਤ ਸੇਵਾਵਾਂ ਨਾਲ ਜੁੜੇ ਹੋਏ ਸਨ।

makemytrip ਸਮੂਹ ਦੇ ਕਾਰਜਕਾਰੀ ਚੇਅਰਮੈਨ ਅਤੇ ਸੰਸਥਾਪਕ ਦੀਪ ਕਾਲਰਾ ਅਤੇ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਜੇਸ਼ ਮਾਗੋ ਨੇ ਕਰਮਚਾਰੀਆਂ ਨੂੰ ਭੇਜੀ ਗਈ ਈਮੇਲ 'ਚ ਕਿਹਾ ਕਿ ਇਹ ਦੌਰ ਹਾਲੇ ਵੀ ਨਿਸ਼ਚਿਤ ਹੈ, ਪਰ ਇਹ ਤੈਅ ਹੈ ਕਿ ਕੰਪਨੀ ਦੇ ਉੱਪਰ ਕੋਵਿਡ 19 ਸੰਕਟ ਦਾ ਲੰਬੇ ਸਮੇਂ ਤਕ ਅਸਰ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ, ਇਹ ਹਾਲੇ ਸਾਫ਼ ਨਹੀਂ ਹੈ ਕਿ ਕੋਵਿਡ 19 ਮਹਾਮਾਰੀ ਤੋਂ ਬਾਅਦ ਕਦੋਂ ਜਾ ਕੇ ਯਾਤਰਾ ਸੁਰੱਖਿਅਤ ਹੋ ਸਕੇਗੀ।

ਕੰਪਨੀ ਦੇ ਇਕ ਬੁਲਾਰੇ ਨੇ ਇਸ ਬਾਰੇ ਪੁੱਛੇ ਜਾਣ 'ਤੇ ਦੱਸਿਆ ਕਿ ਇਸ ਨਾਲ 350 ਕਰਮਚਾਰੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਦੀ ਮਦਦ ਲਈ ਅਸੀਂ ਸਾਲ ਦੇ ਅੰਤ ਤਕ ਉਨ੍ਹਾਂ ਦੇ ਅਤੇ ਪਰਿਵਾਰਾਂ ਲਈ ਮੈਡੀਕਲੇਮ ਕਵਰੇਜ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸਤੋਂ ਇਲਾਵਾ ਉਹ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ, ਕੰਪਨੀ ਦੇ ਲੈਪਟਾਪ ਕੋਲ ਰੱਖਣ ਦੇ ਨਾਲ ਆਊਟਪਲੇਸਮੈਂਟ ਸਪੋਰਟ ਵੀ ਆਫਰ ਕਰ ਰਹੀ ਹੈ।

ਕਾਲਰਾ ਅਤੇ ਮਗੋਵ ਅਪ੍ਰੈਲ ਤੋਂ ਕੋਈ ਸੈਲਰੀ ਨਹੀਂ ਲੈ ਰਹੇ ਹਨ। ਉਥੇ ਹੀ ਕੰਪਨੀ ਦੇ ਬਾਕੀ ਸੀਨੀਅਰ ਮੈਂਬਰਾਂ ਨੇ ਵੀ 50 ਫੀਸਦੀ ਘੱਟ ਸੈਲਰੀ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਸਰਵੇ ਅਨੁਸਾਰ, ਟਰੈਵਲ ਅਤੇ ਟੂਰੀਜ਼ਮ ਨਾਲ ਜੁੜੀਆਂ 81 ਫ਼ੀਸਦੀ ਕੰਪਨੀਆਂ ਦੇ ਰੈਵੀਨਿਊ 'ਚ ਸੌਰ ਫ਼ੀਸਦੀ ਤਕ ਦੀ ਗਿਰਾਵਟ ਆਈ ਹੈ।

Posted By: Susheel Khanna