ਜੇਐੱਨਐੱਨ, ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (CAA) 'ਤੇ ਵਿਰੋਧ ਤੇ ਸਮਰਥਨ ਦੇ ਸਿਲਸਿਲੇ ਦੌਰਾਨ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਇਕ ਬਿਆਨ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਨਡੇਲਾ ਦਾ ਅਧੂਰਾ ਬਿਆਨ ਵਾਇਰਲ ਹੋਣ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਹੈ। ਇਸ ਤੋਂ ਬਾਅਦ ਹੁਣ ਮਾਈਕ੍ਰੋਸਾਫਟ ਇੰਡੀਆ (Microsoft India) ਨੇ ਇਸ 'ਤੇ ਸਫ਼ਾਈ ਦਿੰਦਿਆਂ ਨਡੇਲਾ ਦਾ ਪੂਰਾ ਬਿਆਨ ਟਵੀਟ ਕੀਤਾ ਹੈ।

ਅਸਲ ਵਿਚ ਬਜ਼ਫੀਡ ਨਿਊਜ਼ ਦੇ ਐਡੀਟਰ ਇਨ ਚੀਫ ਬੇਨ ਸਮਿੱਥ ਨੇ ਸੱਤਿਆ ਨਡੇਲਾ ਨਾਲ ਗੱਲਬਾਤ ਦੇ ਆਧਾਰ 'ਤੇ ਸੋਮਵਾਰ ਨੂੰ ਇਕ ਟਵੀਟ ਕੀਤਾ। ਸਮਿੱਥ ਨੇ ਇਸ ਟਵੀਟ 'ਚ ਲਿਖਿਆ, 'ਮੇਰੇ ਵੱਲੋਂ ਸੱਤਿਆ ਨਡੇਲਾ ਨੂੰ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਜੋ ਹੋ ਰਿਹਾ ਹੈ, ਉਹ ਦੁਖੀ ਕਰਨ ਨਾਲਾ ਹੈ, ਇਹ ਬੁਰਾ ਹੈ। ਮੈਂ ਦੇਸ਼ (ਭਾਰਤ) 'ਚ ਇਕ ਬੰਗਲਾਦੇਸ਼ੀ ਅਪਰਵਾਸੀ ਨੂੰ ਕਰੋੜਾਂ ਡਾਲਰ ਦੀ ਟੈੱਕ ਕੰਪਨੀ ਬਣਾਉਣ 'ਚ ਮਦਦ ਕਰਦੇ ਦੇਖਣਾ ਜਾਂ Infosys ਦਾ CEO ਬਣਦੇ ਦੇਖਣਾ ਪਸੰਦ ਕਰਾਂਗਾ।'

ਰਾਮਚੰਦਰ ਗੁਹਾ ਨੇ ਕੀਤੀ ਟਵੀਟ ਦੀ ਤਾਰੀਫ਼

ਨਡੇਲਾ ਨਾਲ ਗੱਲਬਾਤ ਦੇ ਆਧਾਰ 'ਤੇ ਕੀਤੇ ਗਏ ਸਮਿੱਥ ਦੇ ਇਸ ਟਵੀਟ ਨੂੰ ਭਾਰਤ 'ਚ ਸੀਏਏ ਦਾ ਵਿਰੋਧ ਕਰ ਰਹੇ ਲੋਕਾਂ ਨੇ ਪ੍ਰਮੁੱਖਤਾ ਨਾਲ ਲਿਆ। ਇਸ ਟਵੀਟ ਦੇ ਕੁਝ ਦੇਰ ਬਾਅਦ ਹੀ ਰਾਮਚੰਦਰ ਗੁਹਾ ਤੇ ਬਰਖਾ ਦੱਤ ਸਮੇਤ ਕਈ ਲੋਕਾਂ ਨੇ ਨਡੇਲਾ ਦੇ ਵਿਚਾਰਾਂ ਦੀ ਤਾਰੀਫ਼ ਕੀਤੀ। ਗੁਹਾ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਸਾਡੇ ਆਪਣੇ IT ਸੈਕਟਰ ਦੇ ਵੱਡੇ ਲੋਕ ਸਾਹਸ ਤੇ ਬੁੱਧੀਮਾਨੀ ਨਾਲ ਅਜਿਹਾ ਸਭ ਤੋਂ ਪਹਿਲਾਂ ਕਹਿਣ ਦਾ ਸਾਹਸ ਦਿਖਾਉਣ।'

ਸਮਿੱਥ ਦੇ ਇਸ ਟਵੀਟ ਤੇ ਇਕ ਧੜੇ ਵੱਲੋਂ ਨਡੇਲਾ ਦੀ ਗੱਲ ਨੂੰ ਸੀਏਏ ਦੇ ਵਿਰੋਧ 'ਚ ਦੱਸ ਕੇ ਕੀਤੇ ਜਾ ਰਹੇ ਸਮਰਥਨ ਵਿਚਕਾਰ ਹੁਣ ਮੰਗਲਵਾਰ ਦੁਪਹਿਰੇ ਮਾਈਕ੍ਰੋਸਾਫਟ ਇੰਡੀਆ ਨੇ ਨਡੇਲਾ ਵੱਲੋਂ ਕਹੀ ਗਈ ਗੱਲ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸਮਿੱਥ ਨੇ ਵੀ ਅੱਜ ਨਡੇਲਾ ਦਾ ਪੂਰਾ ਬਿਆਨ ਟਵੀਟ ਕੀਤਾ ਹੈ।

Posted By: Seema Anand