ਜੇਐੱਨਐੱਨ, ਨਵੀਂ ਦਿੱਲੀ : ਆਲਮੀ ਪੱਧਰ 'ਤੇ ਵੱਡੇ ਪੈਮਾਨੇ 'ਤੇ ਵਿਗਿਆਪਨ ਦੇਣ ਵਾਲੀ ਕੰਪਨੀ ਕੋਕਾ-ਕੋਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਘੱਟ ਤੋਂ ਘੱਟ 30 ਦਿਨ ਤਕ ਵਿਗਿਆਪਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਕੋਕਾ-ਕੋਲਾ ਦੇ ਚੇਅਰਮੈਨ ਤੇ ਸੀਈਓ ਜੇਮਸ ਕਵਿੰਸੀ ਵੱਲੋਂ ਜਾਰੀ ਨੋਟਿਸ ਬਿਆਨ 'ਚ ਕਿਹਾ ਗਿਆ ਹੈ, ਦੁਨੀਆ 'ਚ ਨਸਲਵਾਦ ਦੀ ਕੋਈ ਥਾਂ ਨਹੀਂ ਹੈ ਤੇ ਸੋਸ਼ਲ ਮੀਡੀਆ 'ਤੇ ਵੀ ਨਸਲਵਾਦ ਦਾ ਕੋਈ ਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਜ਼ਿਆਦਾ ਜਵਾਬਦੇਹ ਤੇ ਪਾਰਦਰਸ਼ੀ ਬਣਾਏ ਜਾਣ ਦੀ ਲੋੜ ਹੈ। ਕਈ ਵੱਡੇ ਬ੍ਰਾਂਡ ਨੇ ਨਫ਼ਰਤ ਫੈਲਾਉਣ ਵਾਲੀ ਸਮਾਗਰੀ ਤੋਂ ਨਜਿੱਠਣ ਲਈ ਕਦਮ ਚੁੱਕਣ ਨੂੰ ਲੈ ਕੇ ਦਬਾਅ ਪਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਬੇਦਖਲੀ ਕੀਤੀ ਹੈ।

ਕਵਿੰਸੀ ਨੇ ਕਿਹਾ ਕਿ ਇਨ੍ਹਾਂ 30 ਦਿਨਾਂ ਦੌਰਾਨ ਕੋਕਾ-ਕੋਲਾ ਆਪਣੀ ਵਿਗਿਆਪਨ ਨੀਤੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰੇਗਾ। ਇਸ ਗੱਲ ਦਾ ਨਿਰਧਾਰਣ ਕਰੇਗਾ ਕਿ ਕਿਸੇ ਤਰ੍ਹਾਂ ਦੇ ਬਦਲਾਅ ਦੀ ਲੋੜ ਹੈ ਜਾਂ ਨਹੀਂ।

ਠੰਡੇ ਪਦਾਰਥ ਬਣਾਉਣ ਵਾਲੀ ਦਿੱਗਜ ਕੰਪਨੀ ਨੇ CNBC ਨੂੰ ਕਿਹਾ ਕਿ ਵਿਗਿਆਪਨ ਨੂੰ ਲੈ ਕੇ ਲਏ ਗਏ ਇਸ ਮੌਜੂਦਾ ਬ੍ਰੇਕ ਦਾ ਮਤਲਬ ਇਹ ਨਹੀਂ ਹੈ ਕਿ ਕੰਪਨੀ ਪਿਛਲੇ ਹਫ਼ਤੇ ਅਫਰੀਕੀ ਅਮਰੀਕਾ ਤੇ ਸੋਸ਼ਲ ਸੋਸਾਈਟੀ ਸਮੂਹਾਂ ਵੱਲੋਂ ਸ਼ੁਰੂ ਕੀਤੇ ਗਏ ਮੁਹਿੰਮ 'ਚ ਸ਼ਾਮਲ ਹੋ ਰਹੀ ਹੈ।

ਇਸ ਮੁਹਿੰਮ ਦਾ ਟੀਚਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਫ਼ਰਤ, ਨਸਲਵਾਦ ਜਾਂ ਹਿੰਸਾ ਫੈਲਾਉਣ ਵਾਲੇ ਸਮੂਹਾਂ ਨਾਲ ਸਖ਼ਤੀ ਤੋਂ ਨਜਿੱਠਣ ਵਾਲਾ ਤੰਤਰ ਵਿਕਸਿਤ ਕਰਨਾ ਹੈ।

Posted By: Amita Verma