ਬਿਜਨੈਸ ਡੈਸਕ, ਨਵੀਂ ਦਿੱਲੀ ; ਸਾਲ 2019 ਦੇ ਆਖਰੀ ਦਿਨ ਅਤੇ ਹਫ਼ਤੇ ਦੇ ਦੂਜੇ ਦਿਨ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ 304.26 ਅੰਕਾਂ ਦੀ ਗਿਰਾਵਟ ਦੇ ਨਾਲ 41253.74 'ਤੇ ਹੋਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 87.40 ਅੰਕਾਂ ਦੀ ਗਿਰਾਵਟ ਨਾਲ 12,168.45 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 11 ਹਰੇ ਨਿਸ਼ਾਨ ਅਤੇ 39 ਲਾਲ ਨਿਸ਼ਾਨ 'ਤੇ ਬੰਦ ਹੋਏ। ਅੱਜ ਸਵੇਰੇ ਸੈਂਸੇਕਸ ਅਤੇ ਨਿਫਟੀ ਗਿਰਾਵਟ ਨਾਲ ਖੁੱਲੇ। ਸੈਂਸੇਕਸ ਅੱਜ ਕਾਰੋਬਾਰ ਦੌਰਾਨ ਇਕ ਸਮੇਂ 41607.49 ਦੇ ਉਚੇ ਪੱਧਰ ਤਕ ਗਿਆ, ਜਦਕਿ ਇਕ ਵਾਰ ਇਹ 41184.73 ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰਦੇ ਪਾਇਆ ਗਿਆ।

Posted By: Tejinder Thind