ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਧੇ ਨਾਲ ਰਿਕਾਰਡ ਪੱਧਰ 'ਤੇ ਬੰਦ ਹੋਇਆ। ਸੈਂਸੇਕਸ ਤੇ ਨਿਫਟੀ ਦੋਵੇਂ ਹੀ ਤਾਜ਼ਾ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ ਹਨ। Bombay Stock Exchange ਦਾ ਸੈਂਸੇਕਸ ਬੁੱਧਵਾਰ ਨੂੰ 0.52 ਫ਼ੀਸਦੀ ਜਾਂ 227.34 ਅੰਕ ਦੇ ਵਾਧੇ ਨਾਲ 44,180.05 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੇਕਸ ਜ਼ਿਆਦਾਤਰ 44,215.49 ਅੰਕ ਤਕ ਗਿਆ। ਇਹ ਸੈਂਸੇਕਸ ਦਾ ਹੁਣ ਤਕ ਦਾ ਵੱਡਾ ਪੱਧਰ ਹੈ।

ਬਾਜ਼ਾਰ ਬੰਦੇ ਹੁੰਦੇ ਸਮੇਂ ਸੈਂਸੇਕਸ ਦੇ 30 ਸ਼ੇਅਰਾਂ 'ਚੋਂ 15 ਸ਼ੇਅਰਾਂ 'ਚ ਵਾਧਾ ਤੇ 15 ਸ਼ੇਅਰਾਂ 'ਚ ਗਿਰਾਵਟ ਦੇਖੀ ਗਈ ਹੈ। ਬੁੱਧਵਾਰ ਨੂੰ ਸੈਂਸੇਕਸ ਦੇ ਸ਼ੇਅਰਾਂ 'ਚੋਂ ਮਹਿੰਦਰਾ ਐਂਡ ਮਹਿੰਦਰਾ 'ਚ ਸਭ ਤੋਂ ਵਧ 10.76 ਫ਼ੀਸਦੀ, Larsen and Toubro 'ਚ 6.15 ਫ਼ੀਸਦੀ ਤੇ IndusInd Bank ਦੇ ਸ਼ੇਅਰ 'ਚ 5.67 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ।


ਉਧਰ ਨੈਸ਼ਨਲ ਸਟਾਕ ਐਕਸਚੇਂਜ (National Stock Exchange) ਦਾ Sensitive index nifty ਬੁੱਧਵਾਰ ਨੂੰ 0.5 ਫ਼ੀਸਦੀ ਜਾਂ 64.05 ਅੰਕ ਦੇ ਵਧੇ ਨਾਲ 12,938.25 ਦੇ ਤਾਜ਼ਾ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ। ਬਾਜ਼ਾਰ ਬੰਦ ਹੁੰਦੇ ਸਮੇਂ ਨਿਫਟੀ ਦੇ 50 ਸ਼ੇਅਰਾਂ 'ਚੋਂ 26 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 24 ਸ਼ੇਅਰ ਲਾਲ ਨਿਸ਼ਾਨ 'ਤੇ ਰਹੇ। ਨਿਫਟੀ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਮਹਿੰਦਰਾ ਤੇ ਮਹਿੰਦਰਾ , ਟਾਟਾ ਮੋਟਰਜ਼, Bajaj Finserv, Larsen and Toubro ਤੇ IndusInd Bank 'ਚ ਦੇਖਣ ਨੂੰ ਮਿਲੇ।


Sectoral indices ਦਾ ਇਹ ਰਿਹਾ ਹਾਲ

Sectoral indices ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਕੁੱਲ 12 Sectoral indices 'ਚੋਂ 3 indices 'ਚ ਗਿਰਾਵਟ ਤੇ 9 indices 'ਚ ਤੇਜ਼ੀ ਦੇਖੀ ਗਈ। ਨਿਫਟੀ ਬੈਂਕ 'ਚ 1.95 ਫ਼ੀਸਦੀ ਨਿਫਟੀ ਆਟੋ 'ਚ 3.10 ਫੀਸਦੀ, Nifty Financial Services 'ਚ 1.36 ਫ਼ੀਸਦੀ, ਨਿਫਟੀ ਮੀਡੀਆ 'ਚ 0.54 ਫੀਸਦੀ, ਨਿਫਟੀ ਮੇਟਲ 'ਚ 0.40 ਫੀਸਦੀ, ਨਿਫਟੀ ਪੀਐੱਮਯੂ ਬੈਂਕ 'ਚ 3.57 ਫੀਸਦੀ, ਨਿਫਟੀ ਪ੍ਰਾਈਵੇਟ ਬੈਂਕ 'ਚ 1.96 ਫੀਸਦੀ ਤੇ ਨਿਫਟੀ ਰਿਅਲਟੀ 'ਚ 2.05 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ ਨਿਫਟੀ ਫਾਰਮਾ 'ਚ 0.67 ਫੀਸਦੀ, ਨਿਫਟੀ ਆਈਟੀ 'ਚ 0.81 ਫੀਸਦੀ ਤੇ ਨਿਫਟੀ ਐੱਫਐੱਮਸੀਜੀ 'ਚ 1.80 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

Posted By: Rajnish Kaur