ਬਿਜਨੈਸ ਡੈਸਕ, ਨਵੀਂ ਦਿੱਲੀ : ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਚੰਗੀ ਤੇਜ਼ੀ ਦੇਖੀ ਗਈ। ਬੰਬੇ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਾਂਕ ਸੈਂਸੇਕਸ 529.82 ਅੰਕਾਂ ਦੇ ਵਾਧੇ ਨਾਲ 40,889.23 ਦੇ ਪੱਧਰ 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ ਨੇ 40931.71 ਦਾ ਨਵਾਂ ਸਿਖ਼ਰ ਛੂਹਿਆ ਸੀ। ਉਥੇ ਨਿਫਟੀ ਵੀ 159.35 ਅੰਕਾਂ ਦੇ ਉਛਾਲ ਨਾਲ 12,073.75 ਅੰਕ 'ਤੇ ਬੰਦ ਹੋਇਆ। ਨਿਫਟੀ 50 ਵਿਚ ਸ਼ਾਮਲ ਕੰਪਨੀਆਂ ਵਿਚ ਸਭ ਤੋਂ ਜ਼ਿਆਦਾ ਵਾਧੇ ਨਾਲ ਭਾਰਤੀ ਏਅਰਟੈਲ ਵਿਚ ਨਜ਼ਰ ਆਈ। ਇਹ 8.14 ਫੀਸਦ ਦੇ ਵਾਧੇ ਨਾਲ 454.85 ਦੇ ਪੱਧਰ 'ਤੇ ਬੰਦ ਹੋਇਆ।

ਨਿਫਟੀ 50 ਵਿਚ ਸ਼ਾਮਲ 44 ਕੰਪਨੀਆਂ ਵਾਧੇ ਨਾਲ ਬੰਦ ਹੋਈਆਂ। ਉਥੇ 6 ਕੰਪਨੀਆਂ ਲਾਲ ਨਿਸ਼ਾਨ ਵਿਚ ਬੰਦ ਹੋਈਆਂ। ਨਿਫ਼ਟੀ 50 ਵਿਚ ਸ਼ਾਮਲ ਜਿਨ੍ਹਾਂ ਕੰਪਨੀਆਂ ਵਿਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਕਿ ਉਨ੍ਹਾਂ ਵਿਚ ਭਾਰਤੀ ਏਅਰਟੈਲ ਤੋਂ ਇਲਾਵਾ ਇਨਫਰਾਟੈਲ, ਟਾਟਾ ਸਟੀਲ, ਹਿੰਡਾਲਕੋ ਅਤੇ ਗ੍ਰਾਸਿਮ ਹੈ।

ਨਿਫਟੀ 50 ਵਿਚ ਸ਼ਾਮਲ ਜਿਨ੍ਹਾਂ ਕੰਪਨੀਆਂ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਉਨ੍ਹਾਂ ਵਿਚ ਜ਼ੀਲ, ਓਐਨਜੀਸੀ, ਯੈੱਸ ਬੈਂਕ, ਬੀਪੀਸੀਐਲ ਅਤੇ ਗੇਲ ਸ਼ਾਮਲ ਹੈ।

ਸੈਕਟੋਰਲ ਸੂਚਾਂਕਕਾਂ ਦੀ ਗੱਲ ਕਰੀਏ ਤਾਂ ਨਿਫਟੀ ਮੀਡੀਆ ਨੂੰ ਛੱਡ ਕੇ ਬਾਕੀ ਸਾਰੇ ਸੈਕਟੋਰਲ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ। ਸਭ ਤੋਂ ਜ਼ਿਆਦਾ ਤੇਜ਼ੀ ਨਿਫਟੀ ਮੈਟਲ ਵਿਚ ਦੇਖੀ ਗਈ। ਨਿਫਟੀ ਆਟੋ ਅਤੇ ਨਿਫਟੀ ਫਾਰਮਾ ਵਿਚ ਵੀ ਚੰਗੀ ਤੇਜ਼ੀ ਦੇਖੀ ਗਈ।

ਸੈਂਸੇਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ 28 ਕੰਪਨੀਆਂ ਹਰੇ ਨਿਸ਼ਾਨ 'ਤੇ ਬੰਦ ਹੋਈਆਂ। ਸਿਰਫ਼ ਯੈਸ ਬੈਂਕ ਅਤੇ ਓਐਨਜੀਸੀ ਗਿਰਾਵਟ ਦੇ ਨਾਲ ਬੰਦ ਹੋਏ।

Posted By: Tejinder Thind