ਨਈ ਦੁਨੀਆ ਰਾਏਪੁਰ : Chhattisgarh Farmer Insurance ਛੱਤੀਸਗੜ੍ਹ ਦੇ ਕਿਸਾਨ ਸਾਉਣੀ ਸੀਜ਼ਨ 2020 ਲਈ 15 ਜੁਲਾਈ ਤਕ ਫ਼ਸਲ ਬੀਮਾ ਕਰਾ ਸਕਦੇ ਹਨ। ਇਸ ਬੀਮਾ ਯੋਜਨਾ ਤਹਿਤ ਝੋਨਾ, ਮੱਕੀ , ਮੂੰਗਫਲੀ, ਤੁਆਰ, ਮੂੰਗ ਤੇ ਉੜਦ ਜਿਹੀਆਂ ਫ਼ਸਲਾਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਫ਼ਸਲਾਂ ਦਾ ਬੀਮਾ ਕਰਨ ਲਈ ਦੋ ਬੀਮਾ ਕੰਪਨੀਆਂ ਨੂੰ ਕੰਮ ਦਿੱਤਾ ਗਿਆ ਹੈ, ਜੋ ਵੱਖ-ਵੱਖ ਜ਼ਿਲ੍ਹਿਆਂ 'ਚ ਫ਼ਸਲ ਬੀਮਾ ਕਰਨਗੇ।

ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਜਸ਼ਪੁਰ, ਬਲਰਾਮਪੁਰ, ਬਸਤਰ, ਬੀਜਾਪੁਰ, ਬਿਲਾਸਪੁਰ, ਰਾਏਪੁਰ, ਕਬੀਰਧਾਮ ਤੇ ਗੌਰੇਲਾ-ਪੇਂਡਰ-ਮਾਰਵਾਹੀ 'ਚ ਫ਼ਸਲ ਬੀਮਾ ਕਰੇਗੀ।

ਇਸ ਤੋਂ ਬਾਅਦ ਬਚੇ 14 ਜ਼ਿਲ੍ਹਿਆਂ 'ਚ ਦੂਜੀਆਂ ਕੰਪਨੀਆਂ ਫਸਲ ਬੀਮਾ ਕਰਨਗੀਆਂ। ਫ਼ਸਲ ਬੀਮਾ ਤਹਿਤ ਓਲੇ ਪੈਣ 'ਤੇ, ਜ਼ਿਆਦਾ ਮੀਂਹ, ਬਾਦਲ ਫਟਣ ਤੇ ਕੁਦਰਤੀ ਆਫਤ ਆਦਿ ਜਿਹੇ ਨੁਕਸਾਨ 'ਤੇ ਫ਼ਸਲਾਂ ਦੇ ਨੁਸਕਾਨ ਦਾ ਮੁਲਾਂਕਣ ਕੀਤਾ ਜਾਂਦਾ ਹੈ।


ਕਿਸਾਨ ਕਰਨਾ ਹੀ ਨਹੀਂ ਚਾਹੁੰਦੇ ਬੀਮਾ


ਉੱਥੇ ਹੀ ਸੂਬੇ 'ਚ ਕਈ ਕਿਸਾਨਾਂ ਦੀ ਫ਼ਸਲ ਬੀਮਾ ਤੋਂ ਉਮੀਦ ਟੁੱਟ ਗਈ ਹੈ। ਉਹ ਸਾਉਣੀ ਫ਼ਸਲ 'ਚ ਬੀਮਾ ਨਹੀਂ ਕਰਵਾਉਣਾ ਚਾਹੁੰਦੇ। ਜ਼ਿਲ੍ਹੇ ਦੇ 2300 ਕਰਜਾਈ ਕਿਸਾਨਾਂ ਨੇ ਇਸ ਸਾਲ ਬੀਮਾ ਨਹੀਂ ਕਰਵਾਇਆ ਸਹਿਮਤੀ ਪੱਤਰ ਦਿੱਤੀ ਹੈ। ਜਦ ਕਿ ਬੀਮਾ ਕਰਨ 27614 ਕਿਸਾਨਾਂ ਨੇ ਸਹਿਮਤੀ ਪੱਤਰ ਸਹਿਕਾਰੀ ਕਮੇਟੀਆਂ ਨੂੰ ਸੌਂਪਿਆ ਹੈ। ਇਸ ਸਾਲ ਪਿਛਲੇ ਸਾਲ ਦੀ ਤੁਲਨਾ 'ਚ ਪੀਐੱਮ ਫ਼ਸਲ ਬੀਮਾ ਕਰਵਾਉਣ ਵਾਲੇ ਕਿਸਾਨਾਂ ਦੀ ਗਿਣਤੀ 'ਚ ਕਾਫੀ ਜ਼ਿਆਦਾ ਕਮੀ ਆਵੇਗੀ।

Posted By: Rajnish Kaur