ਨਵੀਂ ਦਿੱਲੀ : ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (PMJAY) ਤਹਿਤ ਪੂਰੇ ਦੇਸ਼ ਵਿਚ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਚਲਾਈ ਜਾ ਰਹੀ ਹੈ। ਭਾਰਤ ਸਰਕਾਰ ਦੀ ਇਸ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਤੋੰ ਜ਼ਿਆਦਾ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਤਹਿਤ ਤੁਹਾਨੂੰ ਆਯੁਸ਼ਮਾਨ ਭਾਰਤ ਦਾ ਕਾਰਡ ਬਣਵਾਉਣਾ ਪਵੇਗਾ ਜਿਸ ਦੇ ਲਈ ਕੁਝ ਜ਼ਰੂਰੀ ਯੋਗਤਾ ਨਿਰਧਾਰਤ ਕੀਤੀ ਗਈ ਹੈ। ਯੋਗ ਲੋਕ ਇਹ ਕਾਰਡ ਬਣਵਾ ਕੇ ਹਸਪਤਾਲਾਂ 'ਚ 5 ਲੱਖ ਤਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹਨ।

ਜੇਕਰ ਤੁਸੀਂ ਆਯੁਸ਼ਮਾਨ ਭਾਰਤ ਯੋਜਨਾ ਦਾ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਪਹਿਲਾਂ ਆਪਣੀ ਯੋਗਤਾ ਜਾਂਚਣੀ ਪਵੇਗੀ। ਇਹ ਕੰਮ ਬਹੁਤ ਆਸਾਨ ਹੈ ਤੇ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਆਪਣੇ ਮੋਬਾਈਲ ਨੰਬਰ ਤੋਂ ਲਾਗਇਨ ਕਰ ਕੇ ਪਤਾ ਕਰ ਸਕਦੇ ਹੋ ਕਿ ਤੁਹਾਡਾ ਪਰਿਵਾਰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ 'ਚ ਸ਼ਾਮਲ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ।

ਜੇਕਰ ਤੁਹਾਡਾ ਪਰਿਵਾਰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੀ ਲਿਸਟ 'ਚ ਸ਼ਾਮਲ ਹੈ ਤਾਂ ਤੁਸੀਂ ਮੈਡੀਕਲ ਇਲਾਜ ਲਈ ਕਿਸੇ ਵੀ ਸੂਚੀਬੱਧ ਹਸਪਤਾਲ 'ਚ ਹਰ ਸਾਲ 5 ਲੱਖ ਰੁਪਏ ਤਕ ਦਾ ਲਾਭ ਉਠਾ ਸਕਦੇ ਹੋ।

ਇਨ੍ਹਾਂ 4 ਸਟੈੱਪਸ 'ਚ ਇੰਝ ਪਤਾ ਲਗਾਓ

 • ਸਭ ਤੋਂ ਪਹਿਲਾਂ ਪੀਐੱਮ ਜਨ ਆਰੋਗਯ ਯੋਜਨਾ ਦੀ ਅਧਿਕਾਰਤ ਵੈੱਬਸਾਈਟ mera.pyjay.gov.in 'ਤੇ ਜਾਓ।
 • ਇੱਥੇ ਤੁਹਾਨੂੰ ਖੱਬੇ ਹੱਥ 'ਤੇ LOGIN ਲਿਖਿਆ ਦਿਸੇਗਾ ਜਿੱਥੇ ਮੋਬਾਈਲ ਨੰਬਰ ਦੀ ਜਾਣਕਾਰੀ ਮੰਗੀ ਜਾਂਦੀ ਹੈ। Enter Mobile Number ਵਾਲੇ ਕਾਲਮ 'ਚ ਆਪਣਾ ਮੋਬਾਈਲ ਨੰਬਰ ਪਾ ਦਿਉ। ਉਸ ਦੇ ਹੇਠਾਂ ਕੈਪਚਾ ਕੋਡ ਭਰਨ ਲਈ ਕਿਹਾ ਜਾਂਦਾ ਹੈ। ਉਸ ਨੂੰ ਵੀ ਦਰਜ ਕਰੋ। ਇਸ ਤੋਂ ਬਾਅਦ ਤੁਹਾਨੂੰ ਮੋਬਾਈਲ 'ਤੇ OTP ਮਿਲੇਗਾ।
 • ਇਸ ਤੋਂ ਬਾਅਦ ਤੁਹਾਨੂੰ ਆਪਣੇ ਸੂਬੇ ਤੇ ਜ਼ਿਲ੍ਹੇ 'ਤੇ ਕਲਿੱਕ ਕਰਨਾ ਪਵੇਗਾ।
 • ਏਨਾ ਕਰਨ ਤੋਂ ਬਾਅਦ ਤੁਹਾਨੂੰ ਦਸਤਾਵੇਜ਼ ਜਾਂ ਆਈਡੀ ਨੰਬਰ ਚੁਣਨ ਲਈ ਕਿਹਾ ਜਾਂਦਾ ਹੈ। ਇਸ 'ਤੇ ਕਲਿੱਕ ਕਰਨ ਤੋਂ ਬਾਅਦ Search 'ਤੇ ਕਲਿੱਕ ਕਰੋ।
 • ਜੇਕਰ ਤੁਸੀਂ ਇਸ ਯੋਜਨਾ ਲਈ ਯੋਗ ਹੋ ਤਾਂ ਤੁਹਾਨੂੰ ਪੀਐੱਮ ਆਰੋਗਯ ਸਕੀਮ (PMAY) ਵੱਲੋਂ ਆਯੁਸ਼ਮਾਨ ਕਾਰਡ ਜਾਰੀ ਕੀਤਾ ਜਾਵੇ। ਇਸ ਕਾਰਡ ਰਾਹੀਂ ਤੁਹਾਡੇ ਪਰਿਵਾਰ ਦਾ ਸਾਲ ਵਿਚ ਕਿਸੇ ਵੀ ਸੂਚੀਬੱਧ ਹਸਪਤਾਲ 'ਚ 5 ਲੱਖ ਤਕ ਦਾ ਇਲਾਜ ਮੁਫ਼ਤ ਹੋਵੇਗਾ। ਪੀਐੱਮਏਵਾਈ ਤਹਿਤ ਸਰਕਾਰ ਨੇ ਦੇਸ਼ ਭਰ ਦੇ ਚੋਣਵੇਂ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ ਜਿਸ ਦੀ ਜਾਣਕਾਰੀ ਪੀਐੱਮ ਜਨ ਆਰੋਗਯ ਸਕੀਮ ਦੀ ਵੈੱਬਸਾਈਟ 'ਤੇ ਮਿਲ ਜਾਂਦੀ ਹੈ।

ਯੋਜਨਾ ਦੀਆਂ ਵਿਸ਼ੇਸ਼ਤਾਵਾਂ

 1. ਇਹ ਯੋਜਨਾ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਵੱਲੋਂ ਸਮਰਥਿਤ ਹੈ ਤੇ ਇਸ ਦਾ ਪੂਰਾ ਪੈਸਾ ਕੇਂਦਰ ਸਰਕਾਰ ਦਿੰਦੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ।
 2. ਇਸ ਯੋਜਨਾ ਤਹਿਤ ਦੇਸ਼ ਦੇ ਪ੍ਰਾਈਵੇਟ ਤੇ ਨਿੱਜੀ ਹਸਪਤਾਲਾਂ 'ਚ ਇਲਾਜ ਦੀ ਸਹੂਲਤ ਮਿਲਦੀ ਹੈ ਜੋ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸੂਚੀਬੱਧ ਹੈ।
 3. ਇਸ ਯੋਜਨਾ 'ਚ ਹਰੇਕ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਤਕ ਦੇ ਇਲਾਜ ਦੀ ਮੁਫ਼ਤ ਸਹੂਲਤ ਮਿਲਦੀ ਹੈ।
 4. ਇਕ ਸਾਲ ਵਿਚ 10.74 ਕਰੋੜ ਤੋਂ ਜ਼ਿਆਦਾ ਗ਼ਰੀਬ ਤੇ ਵਾਂਝੇ ਪਰਿਵਾਰ ਜਾਂ ਲਗਪਗ 50 ਕਰੋੜ ਲਾਭਪਾਤਰੀ ਇਸ ਯੋਜਨਾ ਰਾਹੀਂ ਲਾਭ ਲੈ ਸਕਦੇ ਹਨ।
 5. ਇਸ ਯੋਜਨਾ ਤਹਿਤ ਹਸਪਤਾਲ 'ਚ ਦਾਖ਼ਲ ਹੋਣ ਤੋਂ 3 ਦਿਨ ਪਹਿਲਾਂ ਤੇ 15 ਦਿਨਾਂ ਬਾਅਦ ਤਕ ਦਾ ਇਲਾਜ, ਸਿਹਤ ਇਲਾਜ ਤੇ ਦਵਾਈਆਂ ਮੁਫ਼ਤ ਉਪਲਬਧ ਹੁੰਦੀਆਂ ਹਨ।
 6. ਪਰਿਵਾਰ ਬੇਸ਼ਕ ਕਿੰਨਾ ਵੀ ਵੱਡਾ ਜਾਂ ਛੋਟਾ ਕਿਉਂ ਨਾ ਹੋਵੇ, ਇਸ ਯੋਜਨਾ ਦਾ ਲਾਭ ਬਰਾਬਰ ਦਿੱਤਾ ਜਾਂਦਾ ਹੈ।

ਇਸ ਯੋਜਨਾ ਤਹਿਤ ਪਹਿਲਾਂ ਮੌਜੂਦਾ ਵੱਖ-ਵੱਖ ਮੈਡੀਕਲ ਹਾਲਾਤ ਤੇ ਗੰਭੀਰ ਬਿਮਾਰੀਆਂ ਨੂੰ ਪਹਿਲੇ ਦਿਨ ਤੋਂ ਹੀ ਸ਼ਾਮਲ ਕੀਤਾ ਜਾਂਦਾ ਹੈ।

Posted By: Seema Anand