ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਵਾਇਰਸ ਸੰਕਟ ਦੌਰਾਨ ਆਉਣ ਵਾਲੇ ਇਸ ਤਿਉਹਾਰੀ ਸੀਜਨ 'ਚ ਗਾਹਕਾਂ ਨੂੰ ਖੁਸ਼ੀਆਂ ਮਨਾਉਣ ਦੇ ਮੌਕੇ ਪ੍ਰਦਾਨ ਕਰਨ ਲਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਆਪਣੇ ਖੁਦਰਾ ਗਾਹਕਾਂ ਲਈ ਕਈ ਸਾਰੇ ਸਪੈਸ਼ਲ ਆਫਰਜ਼ ਲੈ ਕੇ ਆਇਆ ਹੈ। ਇਨ੍ਹਾਂ ਆਫਰਜ਼ ਦਾ ਫਾਇਦਾ ਚੁੱਕ ਕੇ ਗਾਹਕ ਇਸ ਤਿਉਹਾਰ ਆਪਣੇ ਘਰ 'ਚ ਖੁਸ਼ੀਆਂ ਬਿਖੇਰ ਸਕਦੇ ਹਨ। ਬੈਂਕ ਨੇ ਯੋਨੋ (YONO) ਐਪ ਰਾਹੀਂ ਕਾਰ ਲੋਨ, ਗੋਲਡ ਲੋਨ ਤੇ ਪਰਸਨਲ ਲੋਨ ਲਈ ਅਪਲਾਈ ਕਰਨ ਵਾਲੇ ਸਾਰੇ ਗਾਹਕਾਂ ਲਈ ਪ੍ਰੋਸੈਸਿੰਗ ਫੀਸ 'ਚ 100 ਫੀਸਦੀ ਛੋਟ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕਿ ਬੈਂਕ ਦੁਆਰਾ ਕਿਹੜੇ-ਕਿਹੜੇ ਸਪੈਸ਼ਲ ਆਫਰਜ਼ ਲਾਏ ਗਏ ਹਨ।


ਹੋਮ ਲੋਨ 'ਤੇ ਹੈ Special Festive Offer


ਆਪਣਾ ਘਰ ਖਰੀਦਣ ਲਈ ਹੋਮ ਲੋਨ ਲੈਣ ਦੀ ਸੋਚ ਰਹੇ ਗਾਹਕਾਂ ਲਈ ਇਕ ਚੰਗੇ ਮੌਕੇ ਹੈ। ਐੱਸਬੀਆਈ ਉਨ੍ਹਾਂ ਤੋਂ Special Festive Offer ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਆਫਰ 'ਚ ਘਰ ਖਰੀਦਾਰਾਂ ਲਈ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ 'ਚ 100 ਫੀਸਦੀ ਦੀ ਛੋਟ ਪ੍ਰਦਾਨ ਕੀਤੀ ਜਾ ਰਹੀ ਹੈ।

ਲੋਨ ਦੀ ਰਕਮ ਦੇ ਆਧਾਰ 'ਤੇ ਵਿਆਜ ਦਰ 'ਚ 0.10 ਫੀਸਦੀ ਦੀ ਸਪੈਸ਼ਲ ਛੋਟ ਵੀ ਪ੍ਰਦਾਨ ਕਰ ਰਿਹਾ ਹੈ।

ਗੋਲਡ ਲੋਨ ਗਾਹਕਾਂ ਲਈ ਆਫਰ


ਐੱਸਬੀਆਈ ਗੋਲਡ ਲੋਨ ਗਾਹਕਾਂ ਲਈ ਵੀ ਸਪੈਸ਼ਲ ਆਫਰ ਲੈ ਕੇ ਆਇਆ ਹੈ। ਇਸ 'ਚ 7.5 ਫੀਸਦੀ ਦੀ ਵਿਆਜ ਦਰ 'ਤੇ 36 ਮਹੀਨੇ ਤਕ ਦਾ ਲਚੀਲਾ ਪੂਨਰ ਭੁਗਤਾਨ ਬਦਲ ਪਾ ਸਕਦੇ ਹਨ। ਇਸ ਤੋਂ ਇਲਾਵਾ ਬੈਂਕ 9.6 ਫੀਸਦੀ ਦੀ ਘੱਟ ਵਿਆਜ ਦਰ 'ਤੇ ਪਰਸਨਲ ਲੋਨ ਦੀ ਵੀ ਪੇਸ਼ਕਸ਼ ਕਰ ਰਿਹਾ ਹੈ।


ਕਾਰ ਲੋਨ 'ਤੇ ਆਫਰ


ਐੱਸਬੀਆਈ ਕਾਰ ਲੋਨ ਗਾਹਕਾਂ ਲਈ ਵੀ ਸਪੈਸ਼ਲ ਆਫਰ ਲੈ ਕੇ ਆਇਆ ਹੈ। ਕਾਰ ਲੋਨ ਲੈਣ ਵਾਲੇ ਗਾਹਕਾਂ ਨੂੰ ਬੈਂਕ ਦੁਆਰਾ 7.5 ਫੀਸਦੀ ਦੀ ਸ਼ੁਰੂਆਤੀ ਵਿਆਜ ਦਰ ਉਪਲਬਧ ਕਰਵਾਈ ਜਾ ਰਹੀ ਹੈ। ਨਾਲ ਹੀ ਗਾਹਕਾਂ ਨੂੰ ਕਈ ਮਾਡਲਜ਼ 'ਤੇ 100 ਫੀਸਦੀ ਆਨ-ਰੋਡ ਫਾਈਨੈਂਸ ਵੀ ਮਿਲੇਗਾ।


Pre-approved paperless personal loan


ਐੱਸਬੀਆਈ ਦੇ ਯੋਨੋ ਐਪ ਦੇ ਮਾਧਿਅਮ ਨਾਲ ਹੁਣ ਗਾਹਕ ਕੁਝ ਕਲਿੱਕਸ 'ਚ ਹੀ ਪੇਪਰਲੇਸ Pre-approved personal ਲੋਨ ਪਾ ਸਕਦੇ ਹਨ। ਇੱਥੇ ਗਾਹਕਾਂ ਨੂੰ ਹੋਮ ਕਾਰ ਤੇ ਗੋਲਡ ਲੋਨ ਅਪਲਾਈ 'ਤੇ Instant in-principal approval ਮਿਲੇਗੀ। ਨਾਲ ਹੀ ਇਸ ਐਪ ਰਾਹੀਂ ਕੁੱਝ ਕਲਿੱਕਜ਼ 'ਚ ਇੰਸਟਾ ਹੋਮ ਟਾਪ-ਅਪ ਲੋਨ ਲਿਆ ਜਾ ਸਕਦਾ ਹੈ।

Posted By: Rajnish Kaur