ਜੇਐੱਨਐੱਨ, ਨਵੀਂ ਦਿੱਲੀ : Changes From Today : ਸਾਲ 2019 ਦੇ ਆਖ਼ਰੀ ਮਹੀਨੇ ਯਾਨੀ ਦਸੰਬਰ ਦੀ ਸ਼ੁਰੂਆਤ ਐਤਵਾਰ ਤੋਂ ਹੋਈ ਹੈ ਤੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਨਿਯਮ ਬਦਲ ਰਹੇ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ। ਕੁਝ ਬਦਲਾਅ ਤਾਂ ਤੁਹਾਡੇ ਲਈ ਫਾਇਦੇਮੰਦ ਹਨ ਪਰ ਕੁਝ ਤੁਹਾਡੀ ਜੇਬ ਢਿੱਲੀ ਕਰਨਗੇ। ਇਨ੍ਹਾਂ ਨਿਯਮਾਂ ਦੀ ਜਾਣਕਾਰੀ ਰੱਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਇਕ ਦਸੰਬਰ ਤੋਂ ਤੁਹਾਨੂੰ ਕਾਲ ਕਰਨ ਦੇ ਨਾਲ-ਨਾਲ ਇੰਟਰਨੈੱਟ ਦਾ ਇਸਤੇਮਾਲ ਕਰਨਾ ਵੀ ਮਹਿੰਗਾ ਹੋ ਜਾਵੇਗਾ ਯਾਨੀ ਆਰਥਿਕ ਸੰਕਟ 'ਚੋਂ ਗੁਜ਼ਰ ਰਹੀ ਟੈਲੀਕਾਮ ਕੰਪਨੀਆਂ ਦੇ ਕਰਜ਼ ਦਾ ਬੋਝ ਹੁਣ ਸਿੱਧਾ ਮੋਬਾਈਲ ਫੋਨ ਖਪਤਕਾਰਾਂ 'ਤੇ ਪੈਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਟੈਲੀਕਾਮ ਕੰਪਨੀਆਂ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ 'ਚ ਹਨ ਤੇ ਸਾਰੀਆਂ ਕੰਪਨੀਆਂ ਦੇ ਟੈਰਿਫ ਪਲਾਨ ਮਹਿੰਗੇ ਹੋ ਸਕਦੇ ਹਨ।

24 ਘੰਟੇ ਸੱਤੋ ਦਿਨ ਹੋਵੇਗਾ ਐੱਨਈਐੱਫਟੀ : ਸਭ ਤੋਂ ਪਹਿਲਾਂ ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਆਨਲਾਈਨ ਟ੍ਰਾਂਜ਼ੈਕਸ਼ਨ ਕਰਨ ਵਾਲੇ ਖਪਤਕਾਰ ਹੁਣ ਇਕ ਦਸੰਬਰ ਤੋਂ ਬੈਂਕ ਗਾਹਕ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (NEFT) ਸਹੂਲਤ ਦਾ ਲਾਭ ਸੱਤੋਂ ਦਿਨ 24 ਘੰਟੇ ਉਠਾ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਜਨਵਰੀ ਤੋਂ ਇਸ 'ਤੇ ਕੋਈ ਚਾਰਜ ਵੀ ਨਹੀਂ ਲੱਗੇਗਾ। ਉਮੀਦ ਹੈ ਕਿ ਇਸ ਨਾਲ ਦੇਸ਼ ਵਿਚ ਰਿਟੇਲ ਪੇਮੈਂਟ ਸਿਸਟਮ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।

ਰਸੋਈ ਗੈਸ 'ਚ ਵੀ ਹੋਵੇਗੀ ਬਦਲਾਅ

ਰਸੋਈ ਗੈਸ ਦੀਆਂ ਕੀਮਤਾਂ 'ਚ ਵੀ ਇਕ ਦਸੰਬਰ ਤੋਂ ਬਦਲਾਅ ਹੋਵੇਗਾ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨਿਆਂ ਤੋਂ ਇਸ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਸਾਲ ਦੇ ਪਹਿਲੇ ਖਪਤਕਾਰਾਂ ਨੂੰ ਰਸੋਈ ਗੈਸ 'ਚ ਥੋੜ੍ਹੀ ਰਾਹਤ ਮਿਲ ਸਕਦੀ ਹੈ, ਇਸ ਲਈ ਇਸ ਦੀਆਂ ਕੀਮਤਾਂ 'ਚ ਕਮੀ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹ ਖਪਤਕਾਰਾਂ ਲਈ ਰਾਹਤ ਵਾਲੀ ਖ਼ਬਰ ਦੱਸੀ ਜਾ ਸਕਦੀ ਹੈ।

ਆਈਡੀਬੀਆਈ ਬੈਂਕ ਨੇ ਬਦਲਿਆ ਇਹ ਨਿਯਮ

ਆਈਡੀਬੀਆਈ ਬੈਂਕ ਦੇ ਏਟੀਐੱਮ ਨਾਲ ਜੁੜੇ ਨਿਯਮਾਂ 'ਚ ਵੀ ਇਕ ਦਸੰਬਰ ਤੋਂ ਬਦਲਾਅ ਹੋਵੇਗਾ। ਆਈਡੀਬੀਆਈ ਬੈਂਕ ਦਾ ਗਾਹਕ ਜੇਕਰ ਕਿਸੇ ਦੂਸਰੇ ਬੈਂਕ ਦੇ ਏਟੀਐੱਮ ਨਾਲ ਲੈਣ-ਦੇਣ ਕਰਦਾ ਹੈ ਤੇ ਘੱਟ ਬੈਲੇਂਸ ਹੋਣ ਕਾਰਨ ਲੈਣ-ਦੇਣ ਫੇਲ੍ਹ ਹੋ ਜਾਂਦਾ ਹੈ ਤਾਂ ਉਸ ਨੂੰ 20 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਦੇਣਾ ਪਵੇਗਾ। ਇਹ ਖ਼ਬਰ ਖਪਤਕਾਰਾਂ ਦੀ ਜੇਬ ਹੋਰ ਜ਼ਿਆਦਾ ਢਿੱਲੀ ਕਰਨ ਵਾਲੀ ਹੋਵੇਗੀ। ਇਸ ਨਾਲ ਖਪਤਕਾਰਾਂ ਨੂੰ ਨੁਕਸਾਨ ਹੀ ਹੋਵੇਗਾ।

ਇੰਡੀਆ (ਐੱਲਆਈਸੀ) ਇਕ ਦਸੰਬਰ ਤੋਂ ਕੰਪਨੀ ਆਪਣੇ ਪਲਾਨ ਤੇ ਪ੍ਰਪੋਜ਼ਲ ਫਾਰਮ 'ਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਰਡਾ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹੁਣ ਤੁਹਾਡੀ ਜੀਵਨ ਬੀਮਾ ਪਾਲਿਸੀ ਦਾ ਪ੍ਰੀਮੀਅਮ 15 ਫ਼ੀਸਦੀ ਤਕ ਮਹਿੰਗਾ ਹੋ ਸਕਦਾ ਹੈ। ਨਾਲ ਹੀ ਬੀਮਾ ਪਾਲਿਸੀ ਵਿਚਕਾਰ ਬੰਦ ਹੋਣ ਦੇ ਪੰਜ ਸਾਲ ਅੰਦਰ ਉਸ ਨੂੰ ਹੁਣ ਰਿਨਿਊ ਵੀ ਕਰਨਾ ਸਕੋਗੇ।

Posted By: Seema Anand