ਜੇਐੱਨਐੱਨ,ਨਵੀਂ ਦਿੱਲ਼ੀ : ਕੇਂਦਰ ਸਰਕਾਰ ਨੇ ਘਰੇਲੂ ਉਦਯੋਗ ਨੂੰ ਵਧਾਵਾ ਦੇਣ ਲਈ ਵੱਡਾ ਫੈਸਲਾ ਲਿਆ ਹੈ। ਹੁਣ ਦਿੱਲੀ 'ਚ ਘਰੇਲੂ ਉਦਯੋਗਾਂ ਨੂੰ ਪ੍ਰਦੂਸ਼ਣ, ਲੇਬਰ ਉਦਯੋਗ ਵਿਭਾਗ ਤੋਂ ਨੋ ਅੋਬਜੈਕਸ਼ਨ ਸਰਟੀਫਿਕੇਟ(NOC) ਨਹੀਂ ਲੈਣਾ ਪਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਲਗਪਗ 3 ਲੱਖ ਘਰੇਲੂ ਉਦਯੋਗਾਂ ਨੂੰ ਫਾਇਦਾ ਹੋਵੇਗਾ।

ਪ੍ਰਕਾਸ਼ ਜਾਵੜੇਕਰ ਨੇ ਟਵੀਟ ਕਰ ਕਿਹਾ, 'ਮੋਦੀ ਸਰਕਾਰ ਦਾ ਦਿੱਲੀ ਲਈ ਇਕ ਵੱਡਾ ਫੈਸਲਾ। ਘਰੇਲੂ ਉਦਯੋਗਾਂ ਦਾ ਹੁਣ ਕੰਮ ਕਰਨਾ ਹੋਇਆ ਆਸਾਨ। ਪ੍ਰਦੂਸ਼ਣ, ਲੇਬਰ ਤੇ ਉਦਯੋਗ ਵਿਭਾਗ ਦੇ ਐੱਨਓਸੀ ਦੀ ਜ਼ਰੂਰਤ ਨਹੀਂ। ਤਿੰਨ ਲੱਖ ਘਰੇਲੂ ਉਦਯੋਗਾਂ ਦਾ ਹੋਵੇਗਾ ਫਾਇਦਾ।'

ਇਸ ਤੋਂ ਇਲਾਵਾ ਸਰਕਾਰ ਨੇ ਦਿੱਲੀ 'ਚ ਚੱਲ ਰਹੇ ਘਰੇਲੂ ਉਦਯੋਗਾਂ ਨੂੰ ਸੀਲਿੰਗ ਤੋਂ ਬਚਾਉਣ ਲਈ ਜਿਨ੍ਹਾਂ ਛੋਟੀਆਂ ਇਕਾਈਆਂ ਤੋਂ ਪ੍ਰਦੂਸ਼ਣ ਨਹੀਂ ਹੁੰਦਾ ਹੈ ਉਨ੍ਹਾਂ ਰਿਹਾਇਸ਼ੀ ਇਲਾਕਿਆਂ 'ਚ ਵੀ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਇਸ ਲਈ ਲਾਈਸੈਂਸ ਲੈਣਾ ਹੋਵੇਗਾ। ਸਰਕਾਰ ਨੇ ਛੋਟੇ ਉਦਯੋਗਾਂ ਦੀ ਰਜਿਸਟ੍ਰੇਸ਼ਨ ਫੀਸ ਪਹਿਲਾਂ ਤੋਂ ਹੀ ਘੱਟ ਕਰ ਦਿੱਤੀ ਹੈ। ਕੇਂਦਰ ਸਰਕਾਰ ਦੇ ਇਨ੍ਹਾਂ ਫੈਸਲਿਆਂ ਦਾ ਫਾਇਦਾ ਛੋਟੇ ਤੇ ਮੱਧਮ ਕਾਰੋਬਾਰੀਆਂ ਨੂੰ ਹੋਵੇਗਾ।

Posted By: Amita Verma