ਪੀਟੀਆਈ, ਨਵੀਂ ਦਿੱਲੀ : ਜੇ ਤੁਹਾਡੇ ਕੋਲ ਕਿਸੇ ਵਿਅਕਤੀ ਜਾਂ ਕੰਪਨੀ ਦੀ ਵਿਦੇਸ਼ਾਂ ਵਿਚ ਨਾਜਾਇਜ਼ ਜਾਇਦਾਦ, ਬੇਨਾਮੀ ਸੰਪਤੀ ਜਾਂ ਟੈਕਸ ਚੋਰੀ ਬਾਰੇ ਜਾਣਕਾਰੀ ਹੈ ਤਾਂ ਇਸ ਦੀ ਸੂਚਨਾ ਤੁਸੀਂ ਸਰਕਾਰ ਨੂੰ ਦੇ ਸਕਦੇ ਹੋ। ਇਨਕਮ ਟੈਕਸ ਵਿਭਾਗ ਨੇ ਇਸ ਲਈ ਇਕ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ। ਸੀਬੀਡੀਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਨਾਮ ਵੀ ਮਿਲੇਗਾ। ਮੌਜੂਦਾ ਸਮੇਂ ਵਿਚ ਲਾਗੂ ਯੋਜਨਾ ਮੁਤਾਬਕ ਬੇਨਾਮੀ ਜਾਇਦਾਦ ਦੇ ਮਾਮਲੇ ਵਿਚ ਇਕ ਕਰੋਡ਼ ਰੁਪਏ ਅਤੇ ਵਿਦੇਸ਼ਾਂ ਵਿਚ ਕਾਲਾਧਨ ਰੱਖਣ ਸਣੇ ਹੋਰ ਟੈਕਸ ਚੋਰੀ ਦੇ ਮਾਮਲੇ ਵਿਚ ਕੁਝ ਸ਼ਰਤਾਂ ਨਾਲ ਪੰਜ ਕਰੋਡ਼ ਰੁਪਏ ਤਕ ਦਾ ਇਨਾਮ ਦਿੱਤੇ ਜਾਣ ਦੀ ਆਪਸ਼ਨ ਹੈ।

ਸੀਬੀਡੀਟੀ ਨੇ ਦੱਸਿਆ ਕਿ ਈ ਫਾਈਲਿੰਗ ਪੋਰਟਲ www.incometaxindiaefiling.gov.in ’ਤੇ ਟੈਕਸ ਚੋਰੀ ਜਾਂ ਬੇਨਾਮੀ ਜਾਇਦਾਦ ਹੋਲਡਿੰਗ ਦੀ ਜਾਣਕਾਰੀ ਦੇਣ ਲਈ ਲਿੰਕ ਨੂੰ ਚਾਲੂ ਕਰ ਦਿੱਤਾ ਹੈ।

ਇਸ ਸਹੂਲਤ ਤਹਿਤ ਉਹ ਵਿਅਕਤੀ ਸ਼ਿਕਾਇਤ ਕਰ ਸਕਦਾ ਹੈ ਜੋ ਸਥਾਈ ਖਾਤਾ ਸੰਖਿਆ (ਪੈਨ) ਜਾਂ ਆਧਾਰ ਨੰਬਰ ਰਖਦਾ ਹੋਵੇ, ਜਿਸ ਕੋਲ ਇਹ ਦੋਵੇਂ ਨਹੀਂ ਹੈ, ਉਹ ਵੀ ਸ਼ਿਕਾਇਤ ਕਰ ਸਕਦਾ ਹੈ। ਇਹ ਆਨਲਾਈਨ ਸਹੂਲਤ ਹੈ ਅਤੇ ਓਟੀਪੀ ਅਧਾਰਿਤ ਪ੍ਰਕਿਰਿਆ ਤਹਿਤ ਕੋਈ ਵੀ ਇਨਕਮ ਟੈਕਸ ਕਾਨੂੰਨ 1961 ਦੀ ਉਲੰਘਣਾ, ਅਣਐਲਾਨੀ ਜਾਇਦਾਦ ਕਾਨੂੰਨ ਅਤੇ ਬੇਨਾਮੀ ਲੈਣ ਦੇਣ ਕਾਨੂੰਨ ਤਹਿਤ ਤਿੰਨ ਵੱਖ ਵੱਖ ਫਾਰਮ ਵਿਚ ਸ਼ਿਕਾਇਤ ਦਰਜ ਕਰਾ ਸਕਦਾ ਹੈ।

ਇਕ ਵਾਰ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵਿਭਾਗ ਤੋਂ ਹਰ ਸ਼ਿਕਾਇਤ ਲਈ ਇਕ ਖਾਸ ਨੰਬਰ ਮਿਲੇਗਾ ਅਤੇ ਉਸ ਨਾਲ ਸ਼ਿਕਾਇਤ ਕਰਤਾ ਵੈਬਲਿੰਕ ’ਤੇ ਜੋ ਸ਼ਿਕਾਇਤ ਉਸ ਨੇ ਕੀਤੀ ਹੈ, ਉਸ ’ਤੇ ਹੋਣ ਵਾਲੀ ਕਾਰਵਾਈ ਦੀ ਸਥਿਤੀ ਦੇਖ ਸਕੇਗਾ। ਇਸ ਨਵੀਂ ਸਹੂਲਤ ਵਿਚ ਕੋਈ ਵੀ ਵਿਅਕਤੀ ‘ਮੁਖਾਬਰ ਜਾਂ ਭੇਦਿਆ’ ਵੀ ਬਣਾਇਆ ਜਾ ਸਕਦਾ ਹੈ, ਇਸ ਲਈ ਉਸ ਇਨਾਮ ਮਿਲੇਗਾ।

ਗੌਰਤਲਬ ਹੈ ਕਿ ਇਸ ਸਾਲ 10 ਜਨਵਰੀ 2021 ਤਕ 31 ਮਾਰਚ 2020 ਨੂੰ ਖ਼ਤਮ ਹੋਏ ਵਿੱਤ ਸਾਲ ਲਈ 5.95 ਕਰੋਡ਼ ਤੋਂ ਜ਼ਿਆਦਾ ਆਮਦਨ ਦਾਖਲ ਹੋਈ ਹੈ। ਇੰਡੀਵੀਜੂਅਲਸ ਲਈ ਆਮਦਨ ਰਿਟਰਨ ਦਾਖਲ ਕਰਨ ਦੀ ਸਮਾਂ ਹੱਦ 10 ਜਨਵਰੀ ਤੋਂ ਸਮਾਪਤ ਹੋ ਗਈ ਹੈ, ਜਦਕਿ ਕੰਪਨੀਆਂ ਵੱਲੋਂ ਆਮਦਨ ਰਿਟਰਨ ਦਾਖਲ ਕਰਨ ਦੀ ਸਮਾਂ ਹੱਦ 15 ਫਰਵਰੀ ਹੈ।

Posted By: Tejinder Thind