ਨਈ ਦੁਨੀਆ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਸੂਬਿਆਂ 'ਚ ਲਾਕਡਾਊਨ ਤੇ ਕਰਫਿਊ ਦੇ ਹਾਲਾਤ 'ਚ ਹੈ। ਇਸ ਵਿਚਕਾਰ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਮੰਗਲਵਾਰ ਨੂੰ ਨਵੇਂ ਐਲਾਨ ਕੀਤੇ ਹਨ। ਇਨ੍ਹਾਂ 'ਚ ਆਧਾਰ ਪੈਨ ਲਿਕਿੰਗ ਦੀ ਤਾਰੀਕ ਵਧਾਉਣ ਤੋਂ ਇਲਾਵਾ ITR Return ਦੀ ਤਾਰੀਕ ਵਧਾਉਣਾ ਵੀ ਸ਼ਾਮਲ ਹੈ। ਇਸ ਨਾਲ ਵਿੱਤ ਮੰਤਰੀ ਨੇ ਇਕ ਹੋਰ ਅਹਿਮ ਐਲਾਨ ਕੀਤਾ ਹੈ ਕਿ ਜਿਸ ਤੋਂ ਬਾਅਦ ਅਗਲੇ ਤਿੰਨ ਮਹੀਨੇ ਤਕ ਤੁਹਾਡੇ ਬੈਂਕ ਖਾਤੇ 'ਚ ਮਿਨਿਮਮ ਬੈਲੇਂਸ ਨਹੀਂ ਹੈ ਜਾਂ ਤੁਸੀਂ ਕਿਸੇ ਦੂਜੇ ਬੈਂਕ ATM ਤੋਂ ਪੈਸੇ ਕੱਢਦੇ ਹੋ ਤਾਂ ਤੁਹਾਨੂੰ ਕੋਈ ਚਾਰਜ ਨਹੀਂ ਲੱਗੇਗਾ।

ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ ਬੈਂਕ ਅਮਾਊਂਟ 'ਚ ਮਿਨਿਮਮ ਬੈਲੇਂਸ ਤੋਂ ਵੀ ਰਕਮ ਹੋਣ 'ਤੇ ਅਗਲੇ ਤਿੰਨ ਮਹੀਨੇ ਤਕ ਕਿਸੇ ਵੀ ਤਰ੍ਹਾਂ ਦਾ ਚਾਰਜ਼ ਨਹੀਂ ਲੱਗੇਗਾ। ਇਸ ਤਰ੍ਹਾਂ ਕਿਸੇ ਵੀ ਦੂਜੇ ਬੈਂਕ ਦੇ ਏਟੀਐੱਮ ਤੋਂ ਵੀ ਪੈਸੇ ਕੱਢ ਸਕਦੇ ਹੋ। ਇਹ ਆਦੇਸ਼ ਤਿੰਨ ਮਹੀਨੇ ਤਕ ਹੀ ਲਾਗੂ ਰਹੇਗਾ।

ਹਾਲਾਂਕਿ ਦੱਸ ਦੇਈਏ ਕਿ SBI ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਮਿਨਿਮਮ ਬੈਲੇਂਸ ਨੂੰ ਲੈ ਕੇ ਰਾਹਤ ਦੇ ਦਿੱਤੀ ਹੈ ਤੇ ਹੁਣ ਖ਼ਾਤੇ 'ਚ ਤੈਅ ਰਕਮ ਤੋਂ ਘੱਟ ਪੈਸੇ ਹੋਣ ਦੇ ਬਾਵਜੂਦ ਵੀ ਕੋਈ ਚਾਰਜ ਨਹੀਂ ਲੱਗੇਗਾ। ਹੁਣ ਤਕ ਦੂਜੇ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਾਉਣ ਲਈ ਇਕ ਤੈਅ ਟ੍ਰਾਂਜੇਕਸ਼ਨ ਫ੍ਰੀ ਸਨ ਤੇ ਉਸ ਤੋਂ ਬਾਅਦ ਪੈਸੇ ਕਢਾਉਣ 'ਤੇ ਚਾਰਜ ਲਗਦੇ ਸਨ।

ਅੱਜ ਕੀਤੇ ਗਏ ਐਲਾਨ 'ਚ ਇਸ ਤੋਂ ਇਲਾਵਾ ਇਨਕਮ ਟੈਕਸ ਜਮ੍ਹਾਂ ਕਰਨ ਦੀ ਆਖਰੀ ਤਾਰੀਕ ਵੀ ਵਧ ਕੇ 30 ਜੂਨ ਕਰ ਦਿੱਤੀ ਗਈ ਹੈ। ਉੱਥੇ TDS ਤੇ GST ਸਬੰਧੀ ਅਹਿਮ ਐਲਾਨ ਕੀਤੇ ਗਏ ਹਨ।

Posted By: Amita Verma