ਨਵੀਂ ਦਿੱਲੀ : Mahindra First Choice Wheels ਸੈਕੰਡ ਹੈਂਡ ਕਾਰ ਖਰੀਦਣ ਅਤੇ ਵੇਚਣ ਦਾ ਸ਼ੋਅਰੂਮ ਹੈ। ਇੱਥੇ ਮਹਿੰਦਰਾ ਤੋਂ ਇਲਾਵਾ ਮਾਰੂਤੀ, ਹੁੰਡਈ, ਸਕੋਡਾ, ਫੋਰਡ, ਹਾਂਡਾ ਸਮੇਤ ਆਡੀ, BMW ਵਰਗੀਆਂ ਕੰਪਨੀਆਂ ਦੀਆਂ ਕਾਰਾਂ ਵੀ ਖ਼ਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ। ਹੁਣ ਤੁਸੀਂ ਆਪਣੀ ਕੋਈ ਪੁਰਾਣੀ ਕਾਰ ਵੇਚਣਾ ਚਾਹੁੰਦੇ ਹੋ ਤਾਂ ਉਸ ਨੂੰ ਇੱਥੇ ਸੇਲ ਕਰ ਸਕਦੇ ਹੋ। ਕੰਪਨੀ ਕਾਰ ਦੀ ਕੀਮਤ, ਰਨਿੰਗ ਕਿਲੋਮੀਟਰ ਅਤੇ ਵੇਰੀਐਂਟ ਦੇ ਆਧਾਰ 'ਤੇ ਤੈਅ ਕਰਦੀ ਹੈ। ਆਸਾਨ ਸ਼ਬਦਾਂ ਵਿਚ ਸਮਝੋ, Alto K10 VXI ਵਰਗੇ ਮਾਡਲ ਦੀ ਕੀਮਤ 4 ਲੱਖ ਰੁਪੇ ਦੇ ਕਰੀਬ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਇੱਥੋਂ 1 ਲੱਖ ਰੁਪਏ ਦੀ ਸ਼ਰੂਆਤੀ ਕੀਮਤ 'ਤੇ ਖ਼ਰੀਦ ਸਕਦੇ ਹੋ।

ਵੈੱਬਸਾਈਟ 'ਤੇ ਚੈੱਕ ਕਰੋ ਕੀਮਤ

ਮਹਿੰਦਰਾ ਫਸਟ ਚੁਆਇਸ ਵ੍ਹੀਲਜ਼ ਦੀ ਆਫੀਸ਼ਿਅਰ ਵੈੱਬਸਾਈਟ ਵੀ ਹੈ ਜਿੱਥੇ ਤੁਸੀਂ ਆਪਣੇ ਨਾਲ ਵਾਲੇ ਸ਼ੋਅਰੂਮ ਵਿਚ ਮੌਜੂਦ ਕਾਰਾਂ ਦੀਆਂ ਕੀਮਤਾਂ ਚੈੱਕ ਕਰ ਸਕਦੇ ਹੋ। ਹਾਲਾਂਕਿ, ਇਹ ਜ਼ਰੂਰੀ ਨਹੀਂ ਕਿ ਜੋ ਮਾਡਲ ਤੁਹਾਨੂੰ ਚਾਹੀਦਾ ਹੈ ਉਹ ਮਹਿੰਦਰਾ ਫਸਟ ਚੁਆਇਸ ਵ੍ਹੀਲਜ਼ ਦੇ ਸ਼ੋਅਰੂਮ ਵਿਚ ਮਿਲ ਜਾਵੇ। ਕੰਪਨੀ ਦੇ ਵੱਖ-ਵੱਖ ਸ਼ੋਅਰੂਮ 'ਤੇ ਵੱਖ-ਵੱਖ ਮਾਡਲ ਹੁੰਦੇ ਹਨ। ਵੈੱਬਸਾਈਟ 'ਤੇ ਤੁਸੀਂ ਕਾਰ ਦੇ ਮਾਡਲ ਦੀ ਕੀਮਤ ਦੇ ਨਾਲ ਫਿਊਲ ਵਰਜ਼ਨ ਅਤੇ ਕਿਲੋਮੀਟਰ ਦੇਖ ਸਕਦੇ ਹੋ। ਕੰਨਪੀ ਇੱਥੇ ਕਾਰ ਦੀ ਓਰੀਜਨਲ ਫੋਟੋ ਨੂੰ ਲਗਾਉਂਦੀ ਹੈ ਅਤੇ ਕਾਰ ਨੂੰ ਮਹੀਨਾਵਾਰ EMI 'ਤੇ ਵੀ ਵੇਚਦੀ ਹੈ।

ਉਦਾਹਰਨ : ਜੇਕਰ ਤੁਸੀਂ ਇੱਥੋਂ 1.2 ਲੱਖ ਰੁਪਏ ਦੀ ਕੀਮਤ ਵਿਚ ਮਾਰੂਤੀ ਆਲਟੋ K10 ਖ਼ਰੀਦਦੇ ਹੋ ਤਾਂ ਇਸ ਦੀ ਮਾਸਿਕ EMI 5 ਸਾਲ ਲਈ 2,335 ਰੁਪਏ ਹੋਵੇਗੀ। ਇਸ ਉੱਤੇ ਕਰੀਬ 16% ਵਿਆਜ ਦੇਣਾ ਪਵੇਗਾ। ਇਸ ਤੋਂ ਇਲਾਵਾ ਤੁਸੀਂ ਕਾਰ ਨੂੰ 30, 40 ਅਤੇ 48 ਮਹੀਨਿਆਂ ਦੀ EMI 'ਤੇ 8%, 9%, 14%, 15% ਅਤੇ 16% 'ਤੇ ਵੀ ਖ਼ਰੀਦ ਸਕਦੇ ਹੋ।

ਡਾਕਿਊਮੈਂਟੇਸ਼ ਵੀ ਆਸਾਨ

ਕੋਈ ਵੀ ਕਾਰ ਖ਼ਰੀਦਣ ਲਈ ਤੁਹਾਨੂੰ ਡਾਕਿਊਮੈਂਟੇਸ਼ਨ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਕੰਪਨੀ ਕਾਰ ਦੇ ਟਰਾਂਸਫਰ ਪੇਰ ਲੈ ਕੇ NOC ਅਤੇ ਦੂਸਰੇ ਪੇਪਰਜ਼ ਤੁਹਾਨੂੰ ਇਕ ਹੀ ਜਗ੍ਹਾ 'ਤੇ ਦੇਵੇਗੀ। ਇਸ ਤੋਂ ਇਲਾਵਾ ਕੰਪਨੀ ਕਾਰ 'ਤੇ 1 ਸਾਲ ਜਾਂ 15 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਵੀ ਦਿੰਦੀ ਹੈ।

https://youtu.be/bkfaKa7aJNw

Posted By: Seema Anand